ਕਨੇਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਨੇਰ (ਨਾਂ,ਪੁ) ਗੁਲਾਬੀ ਅਤੇ ਚਿੱਟੇ ਫੁੱਲ ਲੱਗਣ ਵਾਲੀ ਨਸਲ ਦਾ ਬੂਟਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਨੇਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਨੇਰ [ਨਾਂਇ] ਇੱਕ ਫੁੱਲਦਾਰ ਬੂਟਾ ਜਿਸ ਦੇ ਪੱਤਿਆਂ ਦੀ ਨਸਵਾਰ ਬਣਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2432, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਨੇਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਨੇਰ ਸੰ. ਕਣੇਰ. ਸੰਗ੍ਯਾ—ਭੋਲਸਿਰੀ. ਕਰਵੀਰ. ਇੱਕ ਫੁੱਲਦਾਰ ਬੂਟਾ. ਇਸ ਦਾ ਫੁੱਲ ਖਾਸ ਕਰਕੇ ਸ਼ਿਵ ਉੱਪਰ ਚੜ੍ਹਾਈਦਾ ਹੈ. ਇਸ ਨੂੰ ਬਾਰਾਂ ਮਹੀਨੇ ਫੁੱਲ ਆਉਂਦੇ ਹਨ. ਇਸ ਦੇ ਪੱਤਿਆਂ ਦੀ ਨਸਵਾਰ ਭੀ ਬਣਦੀ ਹੈ, ਅਤੇ ਕਨੇਰ ਦੀ ਛਿੱਲ ਤਥਾ ਜੜ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ. ਵੈਦ੍ਯਕ ਗ੍ਰੰਥਾਂ ਵਿੱਚ ਕਨੇਰ ਘੋੜੇ ਲਈ ਵਿਖ ਰੂਪ ਲਿਖੀ ਹੈ, ਇਸੇ ਕਾਰਣ ਇਸ ਦਾ ਨਾਮ ਵਾਜੀ ਸ਼ਤ੍ਰ ਹੈ. Pterospermum Acerifolium. ਫ਼ਾ. ਖ਼ਰਜ਼ਹਰਹ. ਅੰ. oleander.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਨੇਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਨੇਰ : ਇਹ ਇਕ ਦਰਮਿਆਨੇ ਕੱਦ ਦਾ ਪੌਦਾ ਹੈ। ਇਹ ਪੌਦੇ ਐਪੋਸਾਇਨੇਸੀ ਕੁਲ ਦੇ ਮੈਂਬਰ ਹਨ। ਇਸ ਦਾ ਬਨਸਪਤੀ ਵਿਗਿਆਨਕ ਨਾਂ ਨੀਰੀਅਮ ਓਲੀਐਂਡਰ (Nerium oleander) ਹੈ। ਇਸ ਪੌਦੇ ਦਾ ਮੂਲ ਅਸਥਾਨ ਰੂਮ-ਸਾਗਰੀ ਖੰਡ ਹੈ ਜਿਥੇ ਇਸ ਨੂੰ ਪਿਆਰ ਨਾਲ ਵਿਲੋ ਆਫ ਦੀ ਬਰੁਕ ਨਾਂ ਵੀ ਦਿਤ ਜਾਂਦਾ ਹੈ। ਭਾਰਤ ਵਿਚ ਇਹ ਪੌਦਾ ਲਗਭਗ ਸਾਰੀਆਂ ਥਾਵਾਂ ਤੇ ਹੀ ਮਿਲਦਾ ਹੈ, ਖਾਸ ਕਰਕੇ ਹੇਠਲੇ ਹਿਮਾਲੀਆ ਖੇਤਰ ਦੀ ਚਟਾਨਾਂ ਵਾਲੀ ਭੂਮੀ ਵਿਚ ਇਹ ਜੰਗਲੀ ਤੌਰ ਤੇ ਵੀ ਪਾਇਆ ਜਾਂਦਾ ਹੈ। ਇਸ ਦੇ ਕਸੈਲੇ ਰਸ ਦੇ ਬਾਵਜੂਦ ਵੀ   ਇਸ ਦੀਆਂ ਬਹੁਤ ਸਾਰੀਆਂ ਕਿਸਮਾਂ ਖ਼ੂਬਸੂਰਤ ਸੁਗੰਧਿਤ ਫੁੱਲਾਂ ਕਰਕੇ ਹਰਮਨ ਪਿਆਰੀਆਂ ਹੋ ਗਈਆਂ ਹਨ।

          ਇਹ ਪੌਦੇ ਸਾਰਾ ਸਾਲ ਹੀ ਫੁੱਲ ਦਿੰਦੇ ਰਹਿੰਦੇ ਹਨ ਪਰ ਜ਼ਿਆਦਾ ਫੁੱਲਾਂ ਦੀ ਭਰਮਾਰ ਬਰਸਾਤਾਂ ਵਿਚ ਹੀ  ਹੁੰਦੀ ਹੈ। ਇਹ ਵੱਡ ਵੱਡੇ ਗੁੱਛਿਆਂ ਵਿਚ ਲਗਦੇ ਹਨ ਅਤੇ ਦੋਰਹੀਆਂ ਕਿਸਮਾਂ ਵਿਚ ਐਨੇ ਨੇੜੇ ਨੇੜੇ ਹੁੰਦੇ ਹਨ ਕਿ ਇਹ ਇੰਜ ਲਗਦੇ ਹਨ ਜਿਵੇਂ ਇਕੱਠੇ ਹੋਣ।

          ਇਸ ਦੇ ਪੱਤੇ ਬਹੁਤ ਜਲਦੀ ਪਛਾਣੇ ਜਾ ਸਕਦੇ ਹਨ। ਇਹ ਬਹੁਤ ਜ਼ਿਆਦਾ ਤੰਗ ਅਤੇ ਸਿਰੇ ਵਲ ਪਤਲੇ ਹੁੰਦੇ ਹਨ। ਆਮ ਤੌਰ ਤੇ ਇਹ ਛੋਟੀ ਜਿਹੀ ਡੰਡੀ ਉਪਰ ਚੱਕਰਦਾਰ ਘੇਰੇ ਵਿਚ ਲੱਗੇ ਹੋਏ ਹੁੰਦੇ ਹਨ। ਇਨ੍ਹਾਂ ਦੀ ਚੌੜਾਈ ਲਗਭਗ 5 ਸੈਂ. ਮੀ. ਅਤੇ ਲੰਬਾਈ 20.22 ਸੈਂ. ਮੀ.  ਤਕ ਹੁੰਦੀ ਹੈ। ਇਹ ਉਪਰਲੇ ਪਾਸੇ ਤੋਂ ਭੂਰੇ ਅਤੇ ਹੇਠੋਂ ਪੀਲੀ ਭਾਹ ਮਾਰਦੇ ਹਨ। ਇਸ ਦੇ ਪੱਤਿਆਂ ਤੋਂ ਨਸਵਾਰ ਬਣਦੀ ਹੈ।

          ਪੌਦੇ ਦੇ ਸਾਰੀ ਹਿੱਸੇ ਹੀ ਬਹੁਤ ਜ਼ਹਿਰਲੇ ਹੁੰਦੇ ਹਨ। ਇਸ ਦੀਆਂ ਕਟੀਆਂ ਹੋਈਆਂ ਅਤੇ ਕੂਲੀਆਂ ਸ਼ਾਖ਼ਾਵਾਂ ਅਤੇ ਤਣੇ ਵਿਚੋਂ ਚਿੱਟਾ ਦੁੱਧ ਜਿਹਾ ਨਿਕਲਦਾ ਹੈ ਜੋ ਜ਼ਹਿਰੀਲਾ ਹੁੰਦਾ ਹੈ। ਇਸ ਝਾੜੀ ਨੂੰ ਆਮ ਤੌਰ ਤੇ ਡੰਗਰ ਆਦਿ ਨਹੀਂ ਖਾਂਦੇ। ਪਰ ਫਿਰ ਵੀ ਇਸ ਦੇ ਜ਼ਹਿਰ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਦੀਆਂ ਜੜ੍ਹਾਂ ਤੋਂ ਤਿਆਰ ਕੀਤੀ ਲੇਟੀ ਲੂਤਾਂ, ਕੋੜ੍ਹ ਅਤੇ ਸੜਨ ਨਾਲ ਪਏ ਛਾਇਆ ਉਪਰ ਲਾਈ ਜਾਂਦੀ ਹੈ। ਪੱਤਿਆਂ ਨੂੰ ਤੇਲ ਵਿਚ ਉਬਾਲ ਕੇ ਅੱਖਾਂ ਦੀਆਂ ਬਿਮਾਰੀਆਂ  ਲਈ ਵਰਤਿਆ ਜਾਂਦਾ ਹੈ। ਘਰੇਲੂ, ਕਲੇਸ਼, ਬਿਮਾਰੀ ਜਾਂ ਮੁਸ਼ਕਲਾਂ ਤੋਂ ਤੰਗ ਆ ਕੇ ਕਨੇਰ ਦੀਆਂ ਜੜ੍ਹਾਂ ਖਾ ਕੇ ਭਾਰਤੀ ਨਾਰੀਆਂ ਦੇ ਆਤਮਘਾਤ ਕਰਨ ਦੀਆਂ ਕਈ ਉਦਾਹਰਣਾ ਮਿਲਦੀਆਂ ਹਨ। ਹਿੰਦੂ ਲੋਕ ਇਸ ਦੇ ਫੁੱਲ ਵਿਸ਼ੇਸ਼ ਤੌਰ ਤੇ ਸ਼ਿਵ ਉਪਰ ਚੜ੍ਹਾਉਂਦੇ ਹਨ । ਇਸ ਦੀਆਂ ਟਾਹਣੀਆਂ ਤੋ ਹੁੱਕੇ ਦੀਆਂ ਨਾਲੀਆਂ ਬਣਾਈਆਂ ਜਾਂਦੀਆਂ ਹਨ।

          ਇਸ ਪੌਦੇ ਦੇ ਨਾਲ ਹੀ ਮਿਲਦਾ ਜੁਲਦਾ ਇਕ ਪੌਦਾ ਹੈ ਜਿਸ ਦੇ ਫੁੱਲਾਂ ਵਿਚੋਂ ਹਿਕ ਭਿੰਨੀ-ਭਿੰਨੀ ਤੇ ਮਿੱਠੀ ਖੁਸ਼ਬੂ ਆਉਂਦੀ ਰਹਿੰਦੀ   ਹੈ। ਇਹ ਪੌਦਾ ਵੀ ਨੀਰੀਅਮ ਪ੍ਰਜਾਤੀ ਨਾਲ ਸਬੰਧਤ ਹੈ ਜਿਸ ਦਾ ਪੰਜਾਬੀ ਨਾਂ ਗੰਦੇਰੇ ਅਤੇ ਬਨਸਪਤੀ-ਵਿਗਿਆਨਕ ਨਾਂ ਈਰਾਨ ਓਡਰੋਮ (Nerium odorum) ਹੈ। ਇਹ ਭਾਰਤ, ਜਾਪਾਨ, ਅਤੇ ਈਰਾਨ ਵਿਚ ਕਾਫ਼ੀ ਪ੍ਰਸਿੱਧ ਹੈ। ਇਹ ਉਚਾਈ ਵਿਚ ਦੋ ਤੋਂ  ਢਾਈ ਮੀ. ਤਕ ਪੁਜ ਜਾਂਦੇ ਹਨ। ਇਸ ਪੌਦੇ ਦਾ ਹਰੇਕ ਪੱਤਾ 15 ਸੈਂ. ਮੀ. ਤਕ ਪੁਜ ਜਾਂਦੇ ਹਨ। ਇਸ ਪੌਦੇ ਦਾ ਹਰੇਕ ਪੱਤਾ 15 ਸੈਂ. ਮੀ. ਲੰਬਾ ਅਤੇ 3.75 ਸੈਂ. ਮੀ. ਚੌੜਾ ਹੁੰਦਾ ਹੈ, ਜੋ ਸ਼ਕਲ ਅਤੇ  ਅਕਾਰ ਵਿਚ ਕਨੇਰ ਦੇ ਪੱਤੇ ਵਾਂਗ ਹੀ ਲਗਦਾ ਹੈ। ਇਸ ਜਾਤੀ ਦੇ ਫੁੱਲ ਸਾਈਮ ਜਾਂ ਗੁੱਛੇ ਵਿਚ 50-75 ਦੀ ਗਿਣਤੀ ਵਿਚ ਲਗਦੇ ਹਨ। ਇਸ ਦੇ ਫੁੱਲਾਂ ਦਾ ਰੰਗ ਗੂੜ੍ਹਾਂ ਲਾਲ, ਚਿੱਟਾ ਗੂੜ੍ਹਾਂ ਗੁਲਾਬੀ, ਗੁਲਾਬੀ ਅਤੇ ਚਿਤਰਬਰਾ  ਹੁੰਦਾ ਹੈ।(478)

                    ਇਨ੍ਹਾਂ ਪੌਦਿਆਂ ਦੀ ਦੀ ਕਾਸ਼ਤ ਲਈ ਖੁੱਲ੍ਹੀ ਅਤੇ ਰੌਸ਼ਨੀ ਵਾਲੀ ਜਗ੍ਹਾ ਹੋਈ ਚਾਹੀਦੀ ਹੈ। ਇਸ ਜਗ੍ਹਾ ਵਿਚ ਗਲੀ ਸੜੀ ਰੂੜੀ ਅਤੇ ਰੇਤਲੀ ਮੈਰਾ ਮਿੱਟੀ ਵੀ ਹੋਣੀ ਚਾਹੀਦੀ ਹੈ। ਇਨ੍ਹਾਂ ਪੌਦਿਆਂ ਦਾ ਵਾਧਾ ਕਲਮਾਂ ਜਾਂ ਦਾਬ ਰਾਹੀਂ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਛੋਟੇ ਅਤੇ ਸੁੰਦਰ ਬਣਾਈ ਰੱਖਣ ਲਈ  ਇਸ ਦੀ ਬਾਕਾਇਦਾ ਕਾਟ ਛਾਂਗ ਜ਼ਰੂਰੀ ਹੈ।

          ਹ. ਪੁ.–ਫ. ਸ਼੍ਰ. ਇੰ. : 89 ; ਫ. ਟ੍ਰੀ. ਸ਼੍ਰ. ਇੰ : 1155


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਨੇਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਨੇਰ : ਇਹ ਮੁਸਲਮਾਨਾਂ ਦੀ ਇਕ ਛੋਟੀ ਜਿਹੀ ਜਾਤੀ ਹੈ ਜੋ ਸਤਲੁਜ ਚਨਾਬ ਤੇ ਸਿੰਧ ਦਰਿਆਵਾਂ ਦੇ ਸਿਰਫ ਹੇਠਲੇ ਇਲਾਕਿਆਂ ਵਿਚ ਹੀ ਮਿਲਦੀ ਹੈ। ਇਹ ਦਿੱਲੀ ਦੇ ਕੇਂਦਰਾਂ ਜ਼ਾਂ ਪੇਂਜਾ ਤੋਂ ਵੱਖਰੀ ਹੈ। ਇਹ  ਇਕ ਦਰਿਆਈ ਕਬੀਲਾ ਹੈ ਅਤੇ ਇਨ੍ਹਾਂ ਦਾ ਮੂਲ ਕਿੱਤਾ ਘਾਹ ਅਤੇ ਪੱਤਿਆਂ ਤੋਂ ਚਟਾਈਆਂ ਬਣਾਉ ਤੇ ਰੱਸੀ ਵੱਟਣਾ ਸੀ। ਇਹ ਇਕ ਨੀਵੀਂ ਜਾਤੀ ਹੈ ਪਰ ਘਾਹ ਦਾ ਕੰਮ ਕਰਨ ਵਾਲੇ ਦੂਜੇ ਕਬੀਲਿਆਂ ਵਿਚੋਂ ਰਹਿਣ ਸਹਿਣ ਵਿਚ ਕੁਝ ਉਪਰ ਹੈ।

          ਹ. ਪੁ.–ਪੰ. ਕਾ. 303


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਨੇਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਨੇਰ :  ਇਹ ਐਪੋਸਾਇਨੈਸੀ ਕੁਲ ਦਾ ਇਕ ਝਾੜੀ ਨੁਮਾ ਸਦਾਬਹਾਰ ਸਜਾਵਟੀ ਅਤੇ ਦਵਾਈ ਪੌਦਾ ਹੈ, ਜਿਸ ਦਾ ਬਨਸਪਤੀ-ਵਿਗਿਆਨਕ ਜਾਂ ਨੀਰੀਅਮ ਇੰਡੀਕਮ ਜਾਂ ਨੀਰੀਅਮ ਓਲੀਐਂਡਰ ਹੈ। ਇਸ ਪੌਦੇ ਵਿਚ ਇਕ ਦੂਧੀਆ ਜ਼ਹਿਰੀਲਾ ਪਦਾਰਥ ਹੁੰਦਾ ਹੈ। ਇਸ ਦੇ ਪੌਦੇ ਬਰਛਾਨੁਮਾ ਅਤੇ ਆਹਮੋ-ਸਾਹਮਣੇ ਲੱਗੇ ਹੋਏ ਹੁੰਦੇ ਹਨ। ਗੁਲਾਬੀ ਰੰਗ (ਜਾਂ ਕਦੀ ਕਦਾਈ ਚਿੱਟੇ) ਦੇ ਫੁੱਲ ਉਪਰ ਸਿਰੇ ਤੇ ਗੁੱਛਿਆਂ ਵਿਚ ਲਗਦੇ ਹਨ। ਫ਼ਲ ਦੀਆਂ ਦੋ ਲੰਬੀਆਂ ਫਲੀਆਂ ਵਿਚ ਅਨੇਕਾਂ ਰੇਸ਼ਮੀ ਵਾਲਾਂ ਵਾਲੇ ਬੀਜ ਹੁੰਦੇ ਹਨ।

      ਭਾਵੇਂ ਪੌਦੇ ਦੇ ਸਾਰੇ ਹਿੱਸੇ ਹੀ ਜ਼ਹਿਰੀਲੇ ਹਨ ਫਿਰ ਵੀ ਸਰੀਰ ਉਤੇ ਬਾਹਰੀ ਤੌਰ ਤੇ ਵਰਤਣ ਲਈ ਇਨ੍ਹਾਂ ਨੂੰ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਪੱਤਿਆਂ ਦਾ ਕਾੜ੍ਹਾ ਸੋਜ ਘਟਾਉਣ ਲਈ ਤੇ ਵਰਮਾਂ ਦੀ ਲਾਗਵਾਲੀ ਚਮੜੀ ਨੂੰ ਧੋਣ ਲਈ, ਇਨ੍ਹਾਂ ਦੀ ਪੇਸਟ ਰਿੰਗ ਵਰਮ ਵਾਲੀ ਥਾਂ ਤੇ ਲਗਾਉਣ ਲਈ ਅਤੇ ਛੋਟੇ-ਛੋਟੇ ਪੱਤਿਆਂ ਦਾ ਤਾਜ਼ਾ ਕੱਢਿਆ ਰਸ ਅੱਖ ਦੇ ਡੇਲੇ ਦੀ ਸੋਜਸ਼ ਵਿਚ ਅੱਥਰੂ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਜੜ੍ਹਾਂ ਦੀ ਪਾਣੀ ਵਿਚ ਬਣਾਈ ਪੇਸਟ ਨੂੂੰ ਆਤਸ਼ਕੀ ਫੋੜਿਆਂ, ਬਵਾਸੀਰ, ਸ਼ਿਸ਼ਨ ਦੇ ਅਲਸਰ, ਰਿੰਗ ਵਰਮਾਂ ਅਤੇ ਹੋਰ ਚਮੜੀ ਦੇ ਰੋਗਾਂ ਵਿਚ ਵਰਤਿਆ ਜਾਂਦਾ ਹੈ। ਇਨ੍ਹਾਂ ਦੀ ਬਾਹਰੀ ਛਿੱਲ ਤੋਂ ਤੇਲ ਕੱਢਕੇ ਚਮੜੀ ਦੇ ਕਈ ਰੋਗਾਂ ਜਿਵੇਂ ਐਕਜ਼ੀਮਾ,ਫਿਨਸੀਆਂ, ਕੋੜ੍ਹ ਆਦਿ ਵਿਚ ਵਰਤਿਆ ਜਾਂਦਾ ਹੈ। ਸੱਪ ਦੇ ਡੱਸਣ ਅਤੇ ਬਿੱਛੂ ਦੇ ਡੰਗਣ ਤੇ ਪੱਤੇ, ਜੜ੍ਹਾਂ ਫੁੱਲਾਂ ਸਭ ਦੀ ਵਰਤੋਂ ਕੀਤੀ ਜਾਂਦੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1018, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-04-06-20, ਹਵਾਲੇ/ਟਿੱਪਣੀਆਂ: ਹ. ਪੁ.–ਐਨ. ਬ੍ਰਿ. 16. 928; ਮੈ. ਪੁ. ਇੰ. ਪਾ. : 158

ਕਨੇਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਨੇਰ :  ਸਤਲੁਜ, ਚਨਾਬ ਅਤੇ ਸਿੰਧ ਦਰਿਆਵਾਂ ਦੇ ਹੇਠਲੇ ਇਲਾਕੇ ਦੇ ਮੁਸਲਮਾਨ ਵਸਨੀਕ ਕਨੇਰ ਅਖਵਾਉਂਦੇ ਹਨ। ਇਹ ਜਾਤੀ ਦਿਲੀ ਦੇ ਕੰਦੇਰਾ ਜਾਂ ਪੇਜਾ ਤੋਂ ਵਖਰੀ ਹੈ। ਇਸ ਦਰਿਆਈ ਕਬੀਲੇ ਦਾ ਮੁੱਖ ਕਿੱਤਾ ਘਾਹ ਪੱਤਿਆਂ ਦੀਆਂ ਚਟਾਈਆਂ ਬਣਾਉਣਾ ਅਤੇ ਰੱਸਾ ਵੱਟਣਾ ਹੈ। ਇਹ ਨੀਵੀਂ ਜਾਤੀ ਹੈ ਪਰ ਘਾਹ ਦਾ ਕੰਮ ਕਰਨ ਵਾਲੇ ਦੂਜੇ ਕਬੀਲਿਆਂ ਨਾਲੋਂ ਰਹਿਣ ਸਹਿਣ ਵਿਚ ਕੁਝ ਉਚੇਰੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1018, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-04-06-54, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਕਾ : 303

ਕਨੇਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਨੇਰ, (ਸੰਸਕ੍ਰਿਤ : कणेर) \ ਇਸਤਰੀ ਲਿੰਗ : ਇੱਕ ਕਿਸਮ ਦਾ ਬੂਟਾ ਅਤੇ ਉਸ ਦਾ ਫੁੱਲ, ਇਹ ਫੁੱਲ ਖਾਸ ਕਰ ਕੇ ਸ਼ਿਵ ਉਪਰ ਚੜ੍ਹਾਈਦੇ ਹਨ, ਏਸ ਦੇ ਪੱਤਿਆਂ ਦੀ ਨਸਵਾਰ ਬਣਦੀ ਹੈ। ਲੋਕਾਂ ਦੇ ਖਿਆਲ ਅਨੁਸਾਰ ਜੋ ਇਸ ਦਾ ਫੁੱਲ ਕਿਸੇ ਘਰ ਵਿੱਚ ਸੁੱਟ ਦਈਏ ਤਾਂ ਪਤੀ ਪਤਨੀ ਵਿੱਚ ਦੁਫੇੜ ਪੈ ਜਾਂਦਾ ਹੈ। ਇਸ ਦੇ ਫੁੱਲ ਖਾਣ ਨਾਲ ਘੋੜੇ ਤੇ ਗਧੇ ਮਰ ਜਾਂਦੇ ਹਨ

–ਕਨੇਰੀਆ, ਵਿਸ਼ੇਸ਼ਣ : ਕਨੇਰ ਦੇ ਰੰਗ ਦਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 84, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-06-11-19-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.