ਕਮਲਾਹਗੜ੍ਹ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਮਲਾਹਗੜ੍ਹ : ਇਹ ਭਾਰਤ ਦੇ ਹਿਮਾਚਲ ਪ੍ਰਦੇਸ਼ ਦੀ ਮੰਡੀ ਨਾਂ ਦੀ ਇਕ ਸਾਬਕਾ ਰਿਆਸਤ ਦਾ ਇਕ ਪਿੰਡ ਹੈ ਜੋ ਮੰਡੀ ਤੋਂ ਲਗਭਗ 36 ਕਿ. ਮੀ. ਦੀ ਦੂਰੀ ਤੇ ਉੱਤਰ ਵਲ ਸਥਿਤ ਹੈ। ਇਥੇ ਇਸੇ ਹੀ ਨਾਂ ਦਾ ਇਕ ਕਿਲਾ ਵੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਕਾਫੀ ਕੋਸ਼ਿਸ਼ ਕਰਕੇ ਸੰਮਤ 1857 ਵਿਚ ਕਮਲਾਹਗੜ੍ਹ ਨੂੰ ਜਿੱਤਿਆ। ਇਸ ਥਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁਝ ਸਮੇਂ ਲਈ ਠਹਿਰੇ ਸਨ। ਇਸ ਦੇ ਨਜ਼ਦੀਕੀ ਹੀ ਗੋਬਿੰਦਗੜ੍ਹ ਨਾਂ ਦਾ ਇਕ ਹੋਰ ਕਿਲਾ ਵੀ ਹੈ ਜਿਸਨੂੰ ਰਾਜਾ ਮੰਡੀ ਨੇ ਬਣਵਾਇਆ ਸੀ।

          ਹ. ਪੁ.––ਮ. ਕੋ : 299


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 55, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਮਲਾਹਗੜ੍ਹ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਮਲਾਹਗੜ੍ਹ  :        ਇਹ ਅਸਥਾਨ ਹਿਮਾਚਲ ਪ੍ਰਦੇਸ਼ ਵਿਚ ਮੰਡੀ ਤੋਂ ਲਗਭਗ 35 ਕਿ.ਮੀ. ਦੂਰ ਸਥਿਤ ਹੈ। ਕਮਲਾਹਗੜ੍ਹ ਇਕ ਪੁਰਾਣਾ ਕਿਲਾ ਹੈ। ਜਿਸ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਸਨ ਉਸ ਦੇ ਕੋਲ ਹੀ ਗੋਬਿੰਦਗੜ੍ਹ ਨਾਮਕ ਕਿਲਾ ਮੰਡੀ ਰਿਆਸਤ ਦੇ ਰਾਜੇ ਨੇ ਬਣਵਾਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਜ਼ਿਆਦਾ ਯਤਨਾਂ ਨਾਲ ਸੰਨ 1830 (ਸੰਮਤ 1887) ਵਿਚ ਕਮਲਾਹਗੜ੍ਹ ਨੂੰ ਫ਼ਤਹਿ ਕੀਤਾ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-20-10-02-07, ਹਵਾਲੇ/ਟਿੱਪਣੀਆਂ: ਹ. ਪੁ. - ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.