ਕਰੀਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੀਰ (ਨਾਂ,ਪੁ) ਪੱਤਿਆਂ ਤੋਂ ਰਹਿਤ ਡੇਲਿਆਂ ਦਾ ਫਲ਼ ਲੱਗਣ ਵਾਲਾ ਝਾੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਰੀਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੀਰ [ਨਾਂਪੁ] ਇੱਕ ਕੰਡੇਦਾਰ ਝਾੜੀ, ਇੱਕ ਰੁੱਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੀਰ ਸੰ. ਕਰੀਰ. ਸੰਗ੍ਯਾ—ਬਾਂਸ ਦੀ ਨਵੀਂ ਗੋਭ । ੨ ਘੜਾ. ਕੁੰਭ । ੩ ਕਰੀਰ ਬਿਰਛ, ਜਿਸ ਨੂੰ ਡੇਲੇ ਲਗਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰੀਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਰੀਰ :   ਕੈਪਾਰਸੀ  (Capparaceae) ਕੁਲ ਨਾਲ ਸਬੰਧਤ ਇਕ ਕੰਡਿਆਂ ਵਾਲੀ ਅਤੇ ਬਹੁਤ ਜ਼ਿਆਦਾ ਸ਼ਾਖਾਵਾਂ ਵਾਲੀ ਖਿਲਰੀ ਹੋਈ ਝਾੜੀ ਜਿਸ ਨੂੰ ਡੇਲਾ ਜਾਂ ਕਰੀਲ ਵੀ ਆਖਿਆ ਜਾਂਦਾ ਹੈ। ਇਸ ਦਾ ਵਿਗਿਆਨਕ ਨਾਂ ਕੈਪੇਰਿਸ ਡੈਸੀਡੂਆ (Capparis decidua) ਹੈ। ਇਸ ਦੇ ਪੱਤੇ ਸਿਰਫ਼ ਨਵੀਆਂ ਟਹਿਣੀਆਂ ਉਪਰ ਹੀ ਹੁੰਦੇ ਹਨ ਅਤੇ ਪੱਤਾ ਡੰਡੀ ਬਹੁਤ ਹੀ ਛੋਟੀ ਹੁੰਦੀ ਹੈ। ਪੱਤਾ ਆਧਾਰ ਉਪਰਲੇ ਕੰਡੇ ਸੰਤਰੀ-ਪੀਲੇ ਰੰਗ ਦੇ ਅਤੇ ਬੜੇ ਤਿੱਖੇ ਹੁੰਦੇ ਹਨ।ਇਸ ਦੇ ਲਾਲ ਜਾਂ ਪੀਲੇ ਰੰਗ ਦੇ ਫੁੱਲ ਆਮ ਤੌਰ ਤੇ ਮਾਰਚ-ਅਪ੍ਰੈਲ ਵਿਚ ਖਿੜਦੇ ਹਨ। ਡੇਲੇ (ਫ਼ਲ) ਪਹਿਲਾਂ ਹਰੇ ਰੰਗ ਦੇ ਹੁੰਦੇ ਹਨ ਪਰ ਪੱਕਣ ਤੱਕ ਲਾਲ ਹੋ ਜਾਂਦੇ ਹਨ। ਇਸ ਝਾੜੀ ਦੀ ਲੱਕੜ ਸਖ਼ਤ ਅਤੇ ਭਾਰੀ ਹੁੰਦੀ ਹੈ। ਇਸ ਨੂੰ ਸਿਉਂਕ ਨਹੀਂ ਲੱਗਦੀ ਇਸ ਲਈ ਇਸ ਤੋਂ ਸੰਦਾਂ ਦੇ ਮੁੱਠੇ, ਗੱਡੇ ਦੇ ਪਹੀਏ ਅਤੇ ਕਿਸ਼ਤੀਆਂ ਦੇ ਚੱਪੂ ਬਣਾਏ ਜਾਂਦੇ ਹਨ।

ਇਸ ਦੇ ਹਰੇ ਫ਼ਲਾਂ (ਡੇਲਿਆਂ) ਦਾ ਆਚਾਰ ਪਾਇਆ ਜਾਂਦਾ ਹੈ। ਪੱਤੇ ਦੰਦ ਦਰਦ ਤੋਂ ਆਰਾਮ ਲਈ ਚਬਾਏ ਜਾਂਦੇ ਹਨ। ਇਸ ਦੀਆਂ ਨਵੀਆਂ, ਨਰਮ ਟਹਿਣੀਆਂ ਦੇ ਸਿਰਿਆਂ ਨੂੰ ਰਗੜ ਕੇ ਪਾਣੀ ਵਿਚ ਭਿਉਂ ਦਿੱਤਾ ਜਾਂਦਾ ਹੈ। ਪਾਣੀ ਨੂੰ ਦੋ-ਤਿੰਨ ਵਾਰ ਨਿਤਾਰਨ ਪਿਛੋਂ ਬਾਕੀ ਬਚੇ ਪਦਾਰਥ ਨੂੰ ਸੁਕਾ ਕੇ ਰੱਖ ਲਿਆ ਜਾਂਦਾ ਹੈ। ਡਿੱਗਣ ਨਾਲ ਪਏ ਨੀਲ, ਰਗੜਾਂ ਅਤੇ ਦਰਦ ਤੋਂ ਆਰਾਮ ਲਈ ਇਸ ਦੇ ਛੋਟੇ ਜਿਹੇ ਟੁਕੜੇ ਨੂੰ ਮੱਖਣ ਨਾਲ ਖਾਧਾ ਜਾਂਦਾ ਹੈ। ਇਸ ਦੀ ਛਿੱਲ ਨੂੰ ਖੰਘ ਤੇ ਦਮੇ ਦੀ ਦੁਆਈ ਲਈ ਵਰਤਿਆ ਜਾਂਦਾ ਹੈ। ਇਸਦੀ ਜੜ੍ਹ ਨੂੰ ਮਿਆਦੀ ਬੁਖ਼ਾਰ ਅਤੇ ਗਠੀਏ ਦੀ ਦੁਆਈ ਬਣਾਉਣ ਲਈ ਵਰਤਿਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-26-12-43-31, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ; ਪ. ਇ. ਇੰ. ਪੰ. –ਡਾ. ਚੰਦਰ ਸ਼ੇਖਰ

ਕਰੀਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰੀਰ, (ਸੰਸਕ੍ਰਿਤ) \ ਪੁਲਿੰਗ : ਇੱਕ ਬਿਨਾਂ ਪੱਤੇ ਕੰਡੇਦਾਰ ਝਾੜੀ ਜਿਸ ਦੇ ਫਲ਼ ਨੂੰ ਡੇਲਾ ਕਹਿੰਦੇ ਹਨ ਅਤੇ ਜਿਸ ਦਾ ਅਚਾਰ ਪੈਂਦਾ ਹੈ। ਪੱਕੇ ਹੋਏ ਡੇਲੇ ਨੂੰ ਪੇਂਝੂ ਕਹਿੰਦੇ ਹਨ, ਕਰੀਂਹ, ਕਰੀਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-02-10-56-43, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.