ਕਲੰਦਰੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੰਦਰੁ ਫ਼ਾ ਅਥਵਾ ਵਿ—ਮਸ੍ਤ. ਬੇਪਰਵਾ। ੨ ਫ਼ਕੀਰਾਂ ਦਾ ਇੱਕ ਖਾਸ ਦਰਜਾ. ਦੇਖੋ, ਅਬਦਾਲ. “ਆਉ ਕਲੰਦਰ ਕੇਸਵਾ.” (ਭੈਰ ਨਾਮਦੇਵ) “ਮਨੁ ਮੰਦਰੁ ਤਨੁ ਵੇਸ ਕਲੰਦਰੁ.” (ਬਿਲਾ ਮ: ੧) ਮਨ ਹੀ ਮੇਰੇ ਲਈ ਮੰਦਿਰ ਹੈ, ਅਤੇ ਸ਼ਰੀਰ ਕਲੰਦਰੀ ਵੇਸ ਹੈ। ੩ ਹੁਣ ਬਾਂਦਰ ਨਚਾਉਣ ਵਾਲੇ ਭੀ ਕਲੰਦਰ ਕਹੇ ਜਾਂਦੇ ਹਨ.

 

ਜੋਗ ਤੋ ਜਾਨਲੀਓ ਤੁਮ ਊਧਵ,

ਆਸਨ ਸਾਧ ਸਮਾਧਿ ਲਗਾਨੇ,

ਪੂਰਕ ਰੇਚਕ ਕੁੰਭਕ ਕੀ ਗਤਿ,

ਐਨ ਲਗਾਵਤ ਠੀਕ ਠਿਕਾਨੇ,

ਪੈ ਜਸੁਧਾਸੁਤ ਕੇ ਜੋਊ ਕੌਤਕ ,

ਕ੍ਯੋਂਕਰ ਤੂ ਰਿਦ ਅੰਤਰ ਆਨੇ।

ਮਾਨੀ ਮੁਨਿੰਦ੍ਰ ਸੁ ਜਾਨੇ ਕਹਾਂ ਕਛੁ

ਬੰਦਰ ਭੇਦ ਕਲੰਦਰ ਜਾਨੇ.

(ਬਾਵਾਰਾਮ ਦਾਸ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3740, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

"ਕਲਦਰੀ" ਦਰਵਾਜੇ ਜਾਂ ਕੈਲੰਡਰ ਗੇਟ ਬਾਰੇ ਵੀ ਅਰਥ ਪੜਤਾਲ ਕਰਕੇ ਦਸਾਂ ਦੀ ਕ੍ਰਿਪਾਲਤਾ ਕਰਨੀ ਜੀ।ਕਈ ਸ਼ਹਿਰਾਂ ਕਸਬਿਆਂ ਵਿੱਚ ਕੈਲੰਡਰ ਦਰਵਾਜੇ ਬਹੁਤ ਦੇ ਜਾਂਦੇ ਹਨ।


SAVINDER SINGH, ( 2024/03/16 05:2523)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.