ਕਾਂਗਿਆਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਂਗਿਆਰੀ (ਨਾਂ,ਇ) ਕਣਕ ਆਦਿ ਦੇ ਸਿੱਟੇ ਨੂੰ ਪੱਕਣ ਤੋਂ ਪਹਿਲਾਂ ਕਾਲਾ ਕਰ ਦੇਣ ਵਾਲੀ ਬਿਮਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਂਗਿਆਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਂਗਿਆਰੀ [ਨਾਂਇ] ਕਣਕ ਜੋਂ ਜਵਾਰ ਆਦਿ ਦੇ ਸਿੱਟਿਆਂ ਨੂੰ ਰੋਗੀ ਕਰਨ ਵਾਲ਼ੀ ਕਾਲ਼ੇ ਰੰਗ ਦੀ ਉੱਲੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਂਗਿਆਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਂਗਿਆਰੀ : ਇਹ ਬੱਲੀਆਂ ਵਾਲੇ ਅਨਾਜਾਂ ਅਰਥਾਤ ਕਣਕ, ਜੌਂ, ਜੁਆਰ ਅਦਿ ਦਾ ਇਕ ਰੋਗ ਹੈ, ਜਿਸ ਕਰਕੇ ਬੱਲੀ ਉਤੇ ਕਾਲਖ਼ ਜਿਹੀ ਜੰਮ ਜਾਂਦੀ ਹੈ ਅਤੇ ਬੱਲੀ ਨੂੰ ਦਾਣੇ ਨਹੀਂ ਪੈਂਦੇ।

          ਕਾਂਗਿਆਰੀ ਨੂੰ ਅੰਗਰੇਜ਼ੀ ਵਿਚ ਸਮੱਟ ਕਿਹਾ ਜਾਂਦਾ ਹੈ। ਪੌਦਿਆਂ ਦੀਆਂ ਬਹੁਤ ਸਾਰੀਆਂ ਕੁਲਾਂ ਨੂੰ ਇਹ ਰੋਗ ਲਗ ਜਾਂਦਾ ਹੈ ਪਰ ਅਨਾਜ ਵਾਲੇ ਪੌਦਿਆਂ ਨੂੰ ਕਾਫ਼ੀ ਮਾਲੀ ਨੁਕਸਾਨ ਪਹੁੰਚਾਉਣ ਵਾਲਾ ਰੋਗ ਹੈ। ਸੰਯੁਕਤ ਰਾਜ ਅਮਰੀਕਾ ਵਿਚ ਸਟਿੰਕਿੰਗ ਸਮੱਟ ਜਾਂ ਬੰਟ ਨਾਲ ਕਣਕ ਦੀ ਫ਼ਸਲ ਦਾ 1.3 ਪ੍ਰਤੀਸ਼ਤ ਹਿੱਸਾ ਹਰ ਸਾਲ ਨਸ਼ਟ ਹੋ ਜਾਂਦਾ ਹੈ।

          ਕਾਂਗਿਆਰੀ ਨੂੰ ਫੈਲਾਉਣ ਵਾਲੇ ਆੱਰਗੈਨਿਜ਼ਮ ਅਸਟੀਲੈਜੀਨੇਸੀ ਕੁਲ ਨਾਲ ਸਬੰਧਤ ਹਨ, ਇਨ੍ਹਾਂ ਦੀ ਪ੍ਰਤਿਨਿਧ ਜਾਤੀ ਅਸਟੀਲੈਗੋ ਮੇਡਿਸ (Ustilago maydis) ਹੈ। ਰੋਗ ਦੀ ਲਾਗ ਬੈਸਿਡੀਅਮ-ਬੀਜਾਣੂਆਂ (ਬੇਸਿਡੀਓਸਪੋਰ) ਜਾਂ ਇਨ੍ਹਾਂ ਦੀਆਂ ਅੱਖਾਂ ਤੋਂ ਸ਼ੁਰੂ ਹੁੰਦੀ ਹੈ। ਦੋ ਸੈੱਲ ਆਪਸ ਵਿਚ ਮਿਲ ਜਾਂਦੇ ਹਨ ਅਤੇ ਇਨ੍ਹਾਂ ਦੇ ਨਿਊਕਲੀਆਈ ਆਪਸ ਵਿਚ ਜੁੜ ਜਾਂਦੇ ਹਨ। ਇਕ ਮਾਈਸੀਲੀਅਮ ਇਨ੍ਹਾਂ ਸੈੱਲਾਂ ਦੇ ਜੁੜਣ ਤੋਂ ਪੈਦਾ ਹੁੰਦਾ ਹੈ ਅਤੇ ਮੀਜ਼ਬਾਨ ਪੌਦੇ ਤੇ ਹਮਲਾ ਕਰ ਦਿੰਦਾ ਹੈ। ਅੰਤ ਵਿਚ ਛਾਲਿਆਂ ਵਰਗੀ ਸੋਜ਼ਸ ਜਿਹੀ ਪੈਦਾ ਹੋ ਜਾਂਦੀ ਹੈ ਅਤੇ ਮਾਈਸੀਲੀਅਮ ਦੇ ਬਹੁਤ ਸਾਰੇ ਸੈੱਲ ਟਿਲਿਊਟੋ ਬੀਜਾਣੂਆਂ (ਈਲਿਓਸਪੋਰ) ਵਿਚ ਵਿਕਸਿਤ ਹੋ ਜਾਂਦੇ ਹਨ। ਹਰੇਕ ਟਿਲਿਉਟੋ ਬੀਜਾਣੂ ਦੇ ਦੋ ਨਿਊਕਲੀਆਈ ਆਪਸ ਵਿਚ ਮਿਲ ਜਾਂਦੇ ਹਨ। ਹਰੇਕ ਛਾਲੇ ਵਿਚ ਹੁਣ ਟਿਲਿਊਟੋ ਬੀਜਾਣੂਆਂ ਦਾ ਪਾਊਡਰ ਜਿਹਾ ਹੀ ਰਹਿ ਜਾਂਦਾ ਹੈ ਅਤੇ ਇਹ ਪਾਊਡਰ ਮੀਜ਼ਬਾਨ ਪੌਦੇ ਦੇ ਇਕ ਪਤਲੇ ਜਿਹੇ ਤੰਤੂ ਵਿਚ ਢੱਕਿਆ ਰਹਿੰਦਾ ਹੈ। ਇਸ ਤੰਤੂ ਦੇ ਫਟਣ ਨਾਲ ਟਿਲਿਊਟੋ ਬੀਜਾਣੂ ਨਿਕਲ ਕੇ ਪਾਣੀ ਜਾਂ ਹਵਾ ਨਾਲ ਖਿੰਡਰ ਜਾਂਦੇ ਹਨ। ਇਸ ਤੋਂ ਬਹੁਤ ਜਲਦੀ ਬਾਅਦ ਜਾਂ ਸਰਦੀ ਦੀ ਰੁੱਤ ਦੇ ਬਾਅਦ ਇਕ ਟਿਲਿਊਟੋ ਬੀਜਾਣੂ ਜੰਮਦਾ ਹੈ ਅਤੇ ਇਕ ਨਲੀ ਵਰਗਾ ਐਪੀਬੈਸਿਡੀਅਮ ਵਿਕਸਿਤ ਹੁੰਦਾ ਹੈ। ਇਸ ਦੇ ਨਿਊਕਲੀਅਸ ਵਿਚ ਘਟਣ ਵੰਡ ਰਿਡੱਕਸ਼ਨ ਡਵੀਜ਼ਨ ਹੋ ਜਾਂਦੀ ਹੈ ਅਤੇ ਇਨ੍ਹਾਂ ਵਿਚਲੀਆਂ ਕਰਾੱਸ ਕੰਧਾਂ ਦੀ ਵੰਡ ਹੋਣ ਕਰਕੇ ਐਪੀਬੈਸਿਡੀਅਮ ਚਾਰ ਸੈੱਲਾਂ ਵਿਚ ਵੰਡਿਆ ਜਾਂਦਾ ਹੈ। ਹਰੇਕ ਵਿਚ ਇਕਹਿਰਾ ਹੈਪਲਾੱਇਡ ਨਿਊਕਲੀਅਸ ਹੁੰਦਾ ਹੈ। ਹੋਰ ਬੈਸਿਡੀਅਮ-ਬੀਜਾਣੂ ਇਕ-ਇਕ ਸੈੱਲ ਤੋਂ ਪੈਦਾ ਹੁੰਦੇ ਰਹਿੰਦੇ ਹਨ।

          ਰੋਕਥਾਮ––ਕਾਂਗਿਆਰੀ ਦੀ ਰੋਕਥਾਮ ਬਿਮਾਰੀਆਂ ਤੋਂ ਰਹਿਤ ਕਿਸਮਾਂ ਦਾ ਵਿਕਾਸ ਅਤੇ ਕਾਸ਼ਤ ਕਰਨ ਤੇ ਨਿਰਭਰ ਕਰਦੀ ਹੈ। ਬੀਜਾਂ ਨੂੰ ਬੀਜਣ ਤੋਂ ਪਹਿਲਾਂ ਮਰਕਿਊਰੀਅਲ ਦਵਾਈਆਂ ਨਾਲ ਸੋਧਣ ਨਾਲ ਵੀ ਇਹ ਰੋਗ ਕਿਸੇ ਹੱਣ ਤਕ ਘਟ ਜਾਂਦਾ ਹੈ। ਇਨ੍ਹਾਂ ਦਵਾਈਆਂ ਵਿਚ ਐਗਰੋਸੈਨ ਜੀ. ਐੱਨ. ਅਤੇ ਸੈਰੇਸਨ ਜਾਂ ਥੀਰਮ ਅਤੇ ਕੈਪਟਾਨ ਆਦਿ ਸ਼ਾਮਲ ਹਨ।

          ਹ. ਪੁ.––ਮੈਕ. ਐਨ. ਸ. ਟ. 12 : 387; ਪ. ਡਿਜ਼ੀ. : 19


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਂਗਿਆਰੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਂਗਿਆਰੀ, (ਕਾ=ਕਾਲ+ਅੰਗਿਆਰੀ=ਚੰਗਿਆੜੀ)\ ਇਸਤਰੀ ਲਿੰਗ : ਬੱਲੀਆਂ ਵਾਲੇ ਅਨਾਜਾਂ ਅਰਥਾਤ ਕਣਕ ਜੌਂ ਜੁਅਰਾ ਆਦਿ ਦਾ ਇੱਕ ਰੋਗ ਜਿਸ ਕਰਕੇ ਬੱਲੀ ਉਤੇ ਕਾਲਖ ਜੇਹੀ ਜਮ ਜਾਂਦੀ ਹੈ ਅਤੇ ਬੱਲੀ ਨੂੰ ਦਾਣੇ ਨਹੀਂ ਪੈਂਦੇ, ਕੰਡੂਆ, ਇਹ ਜੌਂ ਅਤੇ ਕਣਕ ਨੂੰ ਫੱਗਣ ਚੇਤ ਵਿੱਚ ਅਤੇ ਕਪਾਹ ਤੇ ਜੁਆਰ ਨੂੰ ਅੱਸੂ ਕੱਤੇ ਵਿੱਚ ਲੱਗਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 40, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-28-02-14-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.