ਕਾਇਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਇਮ [ਵਿਸ਼ੇ] ਟਿਕਿਆ ਹੋਇਆ, ਸਥਿਰ , ਸਥਾਪਿਤ, ਤਿਆਰ, ਅਹਿੱਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਇਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਇਮ ਅ਼ ਕ਼ਾਯਮ. ਵਿ—੡੎ਥਰ. ਠਹਿਰਿਆ ਹੋਇਆ. ਅਚਲ. “ਕਾਇਮੁ ਦਾਇਮੁ ਸਦਾ ਪਾਤਿਸਾਹੀ.” (ਗਉ ਰਵਿਦਾਸ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਇਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਇਮ, (ਅਰਬੀ : ਕ਼ਾਇਮ√ ਕੌਮ=ਖੜ੍ਹਾ ਹੋਣਾ) \ ਵਿਸ਼ੇਸ਼ਣ : ੧. ਪੱਕਾ ਥਿਰ, ਠਹਿਰਿਆ ਹੋਇਆ, ਬਹੁਤ ਚਿਰ ਰਹਿਣ ਵਾਲਾ ਬਰਕਰਾਰ; ੨. ਖੜਾ ਮਜ਼ਬੂਤ, ਸਥਾਈ (ਲਾਗੂ ਕਿਰਿਆ : ਹੋਣਾ ਕਰਨਾ); ੩. ਇਸਤਰੀ ਲਿੰਗ : ਸ਼ਤਰੰਜ ਵਿੱਚ ਉਹ ਹਾਲਤ ਜਦ ਦੋਵੇਂ ਖਿਲਾੜੀ ਬਰਾਬਰ ਹੋਣ, ਚਮੋਹਰੀ

–ਕਾਇਮ ਉੱਠਣਾ, ਮੁਹਾਵਰਾ : ਸ਼ਤਰੰਜ ਦੀ ਬਾਜ਼ੀ ਦਾ ਬਰਾਬਰ ਰਹਿ ਜਾਣਾ, ਚਮੋਹਰੀ ਉੱਠਣਾ

–ਕਾਇਮ ਕਰਨਾ, ਮੁਹਾਵਰਾ : ੧. ਖੜ੍ਹਾ ਕਰਨਾ, ਥਾਂ ਸਿਰ ਟਿਕਾਉਣਾ; ੨. ਨਿਯੁਕਤ ਕਰਨਾ, ਸਥਾਪਤ ਕਰਨਾ; ੩. ਬੁਨਿਆਦ ਰੱਖਣਾ, ਨੀਂਹ ਧਰਨਾ; ੪. ਜਾਰੀ ਕਰਨਾ, ਚਾਲੂ ਕਰਨਾ; ੫. ਸਾਵਧਾਨ ਕਰਨਾ, ਪੱਕਾ ਕਰਨਾ; ੬. ਹੱਦਬੰਦੀ ਕਰਨਾ, ਹੱਦਾਂ ਨਿਸ਼ਚਿਤ ਕਰਨਾ; ੭. ਬਿਠਾਉਣਾ, ਰੱਖਣਾ (ਮੋਹਰਾ)

–ਕਾਇਮਬਿੱਲਾ, ਪੁਲਿੰਗ : ਫਾਤਮੀਆਂ ਬੰਸ ਦਾ ਇੱਕ ਖ਼ਲੀਫ਼ਾ

–ਕਾਇਮ ਮਿਜ਼ਾਜ (ਮਜ਼ਾਜ), ਵਿਸ਼ੇਸ਼ਣ : ਪੱਕੇ ਦਿਲ ਦਾ, ਨਿਸ਼ਚੇ ਵਾਲਾ ਪੱਕਾ; ਮੁਸਤਕਿਲ ਮਿਜ਼ਾਜ

–ਕਾਇਮ ਮਿਜ਼ਾਜੀ, ਇਸਤਰੀ ਲਿੰਗ : ਕਾਇਮ ਮਜ਼ਾਜ ਹੋਣ ਦਾ ਭਾਵ ਪੱਕਾ ਨਿਸ਼ਚਾ ਪਕਿਆਈ, ਮੁਸਤਕਿਲ ਮਿਜ਼ਾਜੀ

–ਕਾਇਮ ਮੁਕਾਮ, ਵਿਸ਼ੇਸ਼ਣ : ਜੋ ਵਰਤਮਾਨ ਹੋਵੇ, ਇੱਕ ਦੀ ਥਾਂ ਕੰਮ ਕਰਨ ਵਾਲਾ ਦੂਜਾ ਆਦਮੀ, ਇਵਜ਼ੀ

–ਕਾਇਮ ਮੁਕਾਮੀ, ਇਸਤਰੀ ਲਿੰਗ  : ਕਿਸੇ ਕਰਮਚਾਰੀ ਦੇ ਕੁਝ ਦਿਨਾਂ ਲਈ ਕਿਤੇ ਚਲੇ ਜਾਣ ਤੇ ਉਸ ਦੀ ਥਾਂ ਕੰਮ ਕਰਨ ਦਾ ਭਾਵ, ਇਵਜੀ ਕੰਮ ਕਰਨ ਦਾ ਭਾਵ (ਲਾਗੂ ਕਿਰਿਆ : ਹੋਣਾ, ਕਰਨਾ)

–ਕਾਇਮ ਰਹਿਣਾ, ਮੁਹਾਵਰਾ : ਬਰਕਰਾਰ ਰਹਿਣਾ, ਸਥਿਰ ਰਹਿਣਾ, ਸਲਾਮਤ ਰਹਿਣਾ; ੨. ਅੜਿਆ ਰਹਿਣਾ, ਜਮਿਆ ਰਹਿਣਾ, ਟਿਕੇ ਰਹਿਣਾ

–ਕਾਇਮ ਰੱਖਣਾ, ਮੁਹਾਵਰਾ : ਬਰਕਰਾਰ ਰੱਖਣਾ, ਜਾਰੀ ਰੱਖਣਾ, ਠਕਾਣੇ ਰੱਖਣਾ, ਥਾਂ ਸਿਰ ਰੱਖਣਾ, ਹੌਸਲਾ ਰੱਖਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 25, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-21-03-39-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.