ਕੁੱਰਮ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕੁੱਰਮ  : ਇਹ ਉੱਤਰ-ਪੱਛਮੀ ਸਰਹੱਦੀ ਪ੍ਰਾਂਤ (ਪਾਕਿਸਤਾਨ) ਦਾ ਇਕ ਪ੍ਰਸਿੱਧ ਦਰਿਆ ਹੈ ਜੋ ਅਫ਼ਗਾਨਿਸਤਾਨ ਵਿਚ ਰੋਕੀਆਂ ਦੱਰੇ ਵਿਚੋਂ ਸ਼ੁਰੁ ਹੁੰਦਾ ਹੈ। ਇਹ ਦਰਿਆ ਖੋਸਟ ਜ਼ਿਲ੍ਹੇ ਵਿਚੋਂ ਲੰਘਦਾ ਹੋਇਆ ਆਪਣੇ ਸ੍ਰੋਤ ਤੋਂ 64 ਕਿ.ਮੀ. ਦੀ ਦੂਰੀ ਤੇ ਖੁਰਲਾਚੀ ਨੇੜੇ ਕੁੱਰਮ ਘਾਟੀ ਵਿਚ ਪਹੁੰਚ ਜਾਂਦਾ ਹੈ। ਇਸ ਉਪਰੰਤ ਇਹ ਕੋਹਾਟ ਜ਼ਿਲ੍ਹੇ ਵਿਚ ਥਾਲ ਅਤੇ ਕਾਬਲ ਖੇਲ ਵਜ਼ੀਰ ਦੇ ਇਲਾਕੇ ਵਿਚੋਂ ਲੰਘਦਾ ਹੈ ਜਿਥੇ ਖੇਤੂ ਦਰਿਆ ਇਸ ਨਾਲ ਆ ਮਿਲਦਾ ਹੈ ਅਤੇ ਬੰਨੂ ਜ਼ਿਲ੍ਹੇ ਵਿਚ ਪਹੁੰਚ ਜਾਂਦਾ ਹੈ। ਇਥੋਂ ਇਹ ਨੇੜਲੇ ਪਹਾੜਾਂ ਵਿਚ ਤੰਗ ਦੱਰੇ ਵਿਚੋਂ ਹੁੰਦਾ ਹੋਇਆ ਈਸਾਖੇਲ ਮੈਦਾਨ ਵਿਚ ਪਹੁੰਚ ਜਾਂਦਾ ਹੈ ਅਤੇ ਮੀਆਂਵਾਲੀ ਦੇ ਨੇੜੇ ਸਿੰਧ ਦਰਿਆ ਵਿਚ ਜਾ ਡਿਗਦਾ ਹੈ। ਕੁੱਰਮ ਘਾਟੀ ਵਿਚ ਸਫੇਦ ਕੋਹ ਦੀਆਂ ਨਹਿਰਾਂ ਦਾ ਪਾਣੀ ਇਸ ਵਿਚ ਆ ਮਿਲਦਾ ਹੈ ਜਿਨ੍ਹਾਂ ਵਿਚੋਂ ਕਿਰਮਾਨ ਅਤੇ ਕੁਰਮਾਨਾਂ ਪ੍ਰਸਿੱਧ ਹਨ। ਇਸੇ ਨਾਂ ਦਾ ਹੀ ਇਕ ਸ਼ਹਿਰ ਇਸ ਦੇ ਕੰਢੇ ਤੇ ਸਥਿਤ ਹੈ ਜਿਸ ਨੂੰ ਜਨਮਸਾਖੀ ਵਿਚ ਖੁਰਮ ਲਿਖਿਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 16496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-31-11-21-55, ਹਵਾਲੇ/ਟਿੱਪਣੀਆਂ: ਹ. ਪੁ. -ਇੰਪ. ਗ. ਇੰਡ. 16:53

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.