ਕੂੰਡਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂੰਡਾ (ਨਾਂ,ਪੁ) 1 ਉੱਖਲੀ ਦੇ ਅਕਾਰ ਜਿਹਾ ਪੱਥਰ ਮਿੱਟੀ ਆਦਿ ਦਾ ਮਸਾਲਾ ਸ਼ਰਦਾਈ ਆਦਿਕ ਘੋਟਣ ਦਾ ਭਾਂਡਾ 2 ਦਹੀਂ ਜਮਾਉਣ ਵਾਲੀ ਮਿੱਟੀ ਦੀ ਕੁਨਾਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੂੰਡਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂੰਡਾ [ਨਾਂਪੁ] ਪੱਥਰ ਜਾਂ ਮਿੱਟੀ ਦੀ ਦੌਰੀ , ਮਿੱਟੀ ਦਾ ਖੁੱਲ੍ਹਾ ਭਾਂਡਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26367, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੂੰਡਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂੰਡਾ. ਦੇਖੋ, ਕੁੰਡ । ੨ ਮਸਾਲਾ ਸਰਦਾਈ ਆਦਿਕ ਘੋਟਣ ਦਾ ਭਾਂਡਾ , ਜੋ ਉੱਖਲੀ ਆਕਾਰ ਪੱਥਰ ਅਥਵਾ ਮਿੱਟੀ ਦਾ ਹੁੰਦਾ ਹੈ। ੩ ਨੀਲਾਰੀ ਦੇ ਰੰਗ ਰੰਗਣ ਦਾ ਪਾਤ੍ਰ । ੪ ਜੁਲਾਹੇ ਦਾ ਪਾਣ ਰੱਖਣ ਦਾ ਬਰਤਨ. “ਛੂਟੇ ਕੂੰਡੇ ਭੀਗੈ ਪੁਰੀਆ.” (ਗਉ ਕਬੀਰ) ਕੂੰਡੇ ਪਦਾਰਥਭੋਗ, ਪੁਰੀਆ (ਨਲਕੀਆਂ) ਵਾਸਨਾ. ਦੇਖੋ, ਗਜਨਵ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26239, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੂੰਡਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂੰਡਾ, (ਕੂੰਡ<ਸੰਸਕ੍ਰਿਤ : नुण्ड+ਆ) \ ਪੁਲਿੰਗ : ੧. ਸੁਨਹਿਰਾ, ਲੂਣ ਮਿਰਚ ਸਰਦਾਈ ਆਦਿ ਘੋਲਣ ਵਾਲੀ ਪੱਥਰ ਜਾਂ ਮਿੱਟੀ ਦੀ ਦੌਰੀ; ੨. ਮਿੱਟੀ ਦੀ ਕੁਠਾਲੀ ਜਿਸ ਵਿੱਚ ਹਲਵਾਈ ਦਹੀਂ ਜਮਾਉਂਦੇ ਹਨ

–ਕੂੰਡਾ ਸੋਟਾ, ਪੁਲਿੰਗ : ਸੁਨਹਿਰਾ ਤੇ ਘੋਟਣਾ

–ਕੂੰਡਾ ਹੋ ਜਾਣਾ, ਮੁਹਾਵਰਾ : ਰਗੜੇ ਜਾਣਾ, ਕੋਈ ਖੇਦ ਪਹੁੰਚਣਾ ਜਾਂ ਨੁਕਸਾਨ ਹੋ ਜਾਣਾ

–ਕੂੰਡਾ ਕਰ ਦੇਣਾ, ਮੁਹਾਵਰਾ : ਰਗੜ ਸੁੱਟਣਾ, ਕਿਸੇ ਨੂੰ ਖੇਦ ਜਾਂ ਨੁਕਸਾਨ ਪੁਚਾਉਣਾ

–ਕੂੰਡਾ ਡੰਡਾ, ਪੁਲਿੰਗ : ਸੁਨਹਿਰਾ ਤੇ ਘੋਟਣਾ

–ਕੂੰਡਾ ਮੂਧਾ ਮਾਰਨਾ, ਮੁਹਾਵਰਾ : ਕਿਸੇ ਚੀਜ਼ ਨੂੰ ਖਤਮ ਕਰ ਦੇਣਾ, ਕਿਸੇ ਵਸਤ ਨੂੰ ਮੁਕਾ ਦੇਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-25-01-18-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.