ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਵਰਨ-ਮਾਲਾ ਦਾ ਅੱਠਵਾਂ ਅੱਖਰ , ਗੱਗਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਅੱਠਵਾਂ ਅੱਖਰ. ਇਸ ਦਾ ਉੱਚਾਰਣ ਕੰਠ ਤੋਂ ਹੁੰਦਾ ਹੈ। ਸੰ. ਸੰਗ੍ਯਾ—ਗੀਤ। ੨ ਗਣੇਸ਼। ੩ ਗੰਧਰਵ। ੪ ਦੋ ਮਾਤ੍ਰਾ ਵਾਲਾ ਅੱਖਰ. ਗੁਰੁ ਮਾਤ੍ਰਾ। ੫ ਜਦ ਇਹ ਅੱਖਰ ਸਮਾਸ ਵਿੱਚ ਅੰਤ ਆਉਂਦਾ ਹੈ, ਤਦ ਇਸ ਦਾ ਅਰਥ ਹੁੰਦਾ ਹੈ ਗਾਉਣ ਵਾਲਾ, ਗਮਨ ਕਰਤਾ (ਜਾਣ ਵਾਲਾ) ਆਦਿ. ਜਿਵੇਂ—ਸਾਮਗ (ਸਾਮਵੇਦ ਗਾਉਣ ਵਾਲਾ) ਖਗ (ਆਕਾਸ਼ ਵਿੱਚ ਗਮਨ ਕਰਨ ਵਾਲਾ).


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ (ਪੈਂਤੀ) ਦਾ ਅੱਠਵਾਂ ਅੱਖਰ ਹੈ। ਪੰਜਵਾਂ ਵ੍ਯੰਜਨ ਹੈ। ਕਵਰਗ ਦਾ ਤੀਸਰਾ ਅੱਖਰ ਹੈ।

          ਸੰਸਕ੍ਰਿਤ -ਗ- ਤੇ ਫ਼ਾਰਸੀ ਦਾ -ਗਾਫ- ਇਸੇ ਦੀ ਅਵਾਜ਼ ਰਖਦੇ ਹਨ, ਪਰ ਅ਼ਰਬੀ ਦਾ -ਗ਼ੈਨ- ਇਸ ਤੋਂ ਨਰਮ ਅਵਾਜ਼ ਰਖਦਾ ਹੈ; ਸੋ ਵ੍ਯਤਪਤੀਆਂ ਵਿਚ ਅਸੀਂ -ਗ਼ੈਨ- ਨੂੰ ਗਗੇ ਹੇਠ ਬਿੰਦੀ ਲਾ ਕੇ ਵਰਤਾਂਗੇ, -ਗ਼-। ਅ਼ਰਬੀ ਦਾ ‘ਗ਼ੁੱਸਾ’ ਗ਼ੈਨ ਨਾਲ ਲਿਖੀਦਾ ਹੈ, ਅਸੀਂ ਉਸ ਨੂੰ -ਗ਼- ਨਾਲ ਲਿਖ੍ਯਾ ਹੈ।

          ਸੰਸਕ੍ਰਿਤ ਦਾ -K- ਅੱਖਰ ਬੀ ਪੰਜਾਬੀ ਵਿਚ -ਗ- ਨਾਲ ਲਿਖੀਦਾ ਹੈ, ਜੈਸੇ -ਸਰਬੱਗ-। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਈਂ ਇਸਨੂੰ ‘ਗੑ’ ਕਰਕੇ ਭੀ ਲਿਖ੍ਯਾ ਹੈ*

          ਪੰਜਾਬੀ ਵਾਲੇ ਸੰਸਕ੍ਰਿਤ -ਗ੍ਯ- ਨੂੰ ਜਜੇ ਦੀ ਤਖਤੀ ਵਿਚ ਨਹੀਂ ਦਸਦੇ, ਕਿਉਂਕਿ ਬੋਲਚਾਲ ਪੰਜਾਬੀ ਵਿਚ ਇਸ ਦਾ ਉਚਾਰਨ -ਗਗੇ+ਯਯੇ- ਵਾਂਙੂੰ ਹੁੰਦਾ ਹੈ। ਕੋਸ਼ ਦੀਆਂ ਵਿਤਪਤੀਆਂ ਵਿਚ ਸੰਸਕ੍ਰਿਤ ਦੇ K ਨੂੰ ਅਸੀਂ -ਗ੍ਯ- ਕਰਕੇ ਹੀ ਲਿਖਾਂਗੇ, ਜਿਹਾ ਕੁ- Kkr=ਗ੍ਯਾਤ।

     ਸੰਸਕ੍ਰਿਤ ਵਿਚ ਆਏ ਕਈ ਪਦਾਂ ਦੇ ਅਖੀਰ -ਗ- ਹੁੰਦਾ ਹੈ, ਇਸ -ਗ- ਦਾ ਅਰਥ ਹੁੰਦਾ ਹੈ ਜਾਣਾ, ਜਿਵੇਂ, -ਖਗ-। (ਖ= ਅਕਾਸ਼, ਗ=ਜੋ ਜਾਵੇ=ਪੰਛੀ)। ਯਥਾ-‘ਖਗਤਨ ਮੀਨਤਨ’।

          ਇਸੀ ਤਰ੍ਹਾਂ ਜਿਨ੍ਹਾਂ ਪਦਾਂ ਦੇ ਅੰਤ ਸੰਸਕ੍ਰਿਤ ਦਾ -ਗ੍ਯ- ਹੁੰਦਾ ਹੈ, ਪੰਜਾਬੀ ਵਿਚ -ਗ- ਲਿਖੀਦਾ ਹੈ। -ਗ- ਦੇ ਓਥੇ ਜਾਣਨਾ ਅਰਥ ਹੁੰਦੇ ਹਨ ਜਿਕੂੰ ਸਰਬ+ਗ੍ਯ=ਸਰਬੱਗ=ਸਭ ਕੁਛ ਜਾਣਨ ਵਾਲਾ। ਇਸੀ ਤਰ੍ਹਾਂ ਗੁਣੱਗ੍ਯ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਕਸਰ ਥਾਈਂ ਸਰਬੱਗ, ਗੁਣੱਗ ਨੂੰ ‘ਸਰਬਗ’ ਤੇ ‘ਗੁਣਗ੍ਯ’ ਕਰਕੇ ਬੀ ਲਿਖ੍ਯਾ ਹੈ, ਇਸ ਤੋਂ ਸਪਸ਼ਟ ਪਤਾ ਲੱਗ ਜਾਂਦਾ ਹੈ ਕਿ ਇਹ -ਗ੍ਯ- ਹੈ ਅਰ ਇਸ ਦਾ ਅਰਥ ਜਾਣਨਾ ਹੈ। -ਗ੍ਯ- ਨੂੰ ਗੁਰਬਾਣੀ ਵਿਚ -ਗੇ- ਬੀ ਲਿਖਿਆ ਹੈ। ਯਥਾ-‘ਹੇ ਜਿਹਬੇ ਹੇ ਰਸਗੇ’।

ਪੰਜਾਬੀ ਵਿਚ -ਗ- ਕਦੇ ਸਿਆਰੀ ਯਾ ਔਂਕੁੜ ਨਾਲ ਲੈ ਕੇ ਭਵਿਖ੍ਯਤ ਦੇ ਅਰਥ ਦੇ ਦੇਂਦਾ ਹੈ, ਇਸ ਸੂਰਤ ਵਿਚ ਇਹ -ਗਾ- ਦਾ ਸੰਖੇਪ ਜਾਪਦਾ* ਹੈ। ਯਥਾ-‘ਆਵਗਿ ਆਗਿਆ ਪਾਰਬ੍ਰਹਮ ਕੀ ਉਠਿ ਜਾਸੀ ਮੁਹਤ ਚਸਾਹਾ’।

----------

* ਸੰਸਕ੍ਰਿਤ ਵਿਚ -ਗ੍ਯਾ- ਅੱਖਰ -ਜ+ਞ- ਦੇ ਮਿਲਣ ਤੋਂ ਬਣਿਆ ਮੰਨੀਦਾ ਹੈ, ਪਰ ਇਸ ਦਾ ਇਹ ਉਚਾਰਣ ਜਿਸ ਤੋਂ ਆਪਣੇ ਮਾਪਿਆਂ ਦਾ ਪਤਾ ਦੇ ਦੇਵੇ , ਕ੍ਰੀਬਨ ਲੋਪ ਹੋ ਚੁਕਾ ਜਾਪਦਾ ਹੈ। ਆਮ ਬੋਲਚਾਲ ਵਿਚ ਸੰਸਕ੍ਰਿਤ ਪੜ੍ਹੇ ਬੀ -ਗ੍ਯਾ- ਯਾ ਰਤਾ ਕੁ ਕੌਮਲ ਅਵਾਜ਼ ਵਿਚ ਇਸ ਨੂੰ ਉਚਾਰਦੇ ਹਨ। ਕਈ ਅੰਗ੍ਰੇਜ਼ੀ ਲਿਖਾਰੀ -ਜ+ਞ- ਲਿਖਣ ਦਾ ਯਤਨ ਕਰਦੇ ਹਨ, ਪਰ ਉਚਾਰਨ ਠੀਕ ਨਹੀਂ ਉਤਰਦਾ। ਜਿਹਾ ਕੁ ਜਗ੍ਯਾਸੂ ਨੂੰ ਜਜਵਾਸੂ ਲਿਖਣਾ , ਪਰ ਜਜਞਾਸੂ ਉਚਾਰਨ ਸ਼ੁਧ ਨਹੀਂ ਹੈ। ਗੁਰਮੁਖੀ ਵਰਣਮਾਲਾ ਉਚਾਰਨਾਂ ਨੂੰ ਦੱਸਣ ਦੀ ਵਿਸ਼ੇਸ਼ਤਾ ਵਲ ਰਹਿੰਦੀ ਹੈ, ਇਸ ਕਰਕੇ ਪਦਾਂ ਦੇ ਅਸਲੇ ਦਾ ਖ੍ਯਾਲ ਘਟ ਰਖਦੀ ਹੈ। ਇਕ ਹੋਰ ਵੀਚਾਰ ਬੀ ਹੈ ਕਿ ਸੰਸਕ੍ਰਿਤ ਵਿਚ -ਗ+ਯ- ਦਾ ਮਿਲਵਾਂ ਵਰਤਾਉ ਨਜ਼ਰ ਨਹੀਂ ਪੈਂਦਾ। -ਗ+ਯ- ਦੀ ਅਵਾਜ਼ ਓਹ ‘K’ ਤੋਂ ਹੀ ਲੈਂਦੇ ਹਨ। ਇਸ ਕਰਕੇ ‘K’ ਦੇ ਥਾਂ ਸਾਡਾ -ਗ੍ਯ- ਸੰਕੇਤ ਕਿਸੇ ਭੁਲੇਖੇ ਵਿਚ ਨਹੀਂ ਪਾਵੇਗਾ, ਜਿਥੇ -ਗ੍ਯ- ਹੈ ਉਹ K ਦਾ ਹੀ ਵਾਚਕ ਹੈ।

----------

* ਫ਼ਾਰਸੀ ਗੋ=ਕਹੂ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5586, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗ : ਇਸ ਅੱਖਰ ਦਾ ਉਚਾਰਣ 'ਗੱਗਾ' ਹੈ ਅਤੇ ਇਹ ਗੁਰਮੁਖੀ ਵਰਣਮਾਲਾ ਦਾ ਅੱਠਵਾਂ ਅੱਖਰ ਹੈ, ਜਿਸ ਦਾ ਉਚਾਰਣ-ਸਥਾਨ ਕੰਠ ਹੈ। ਇਹ ਬ੍ਰਹਮੀ ਦੇ 'ਗ' ਦਾ ਵਿਕਸਿਤ ਰੂਪ ਹੈ। ਸਾਰਦਾ, ਲੰਡੇ, ਟਾਕਰੀ ਤੇ ਦੇਵਨਾਗਰੀ ਦਾ 'ਗ' ਤੇ ਗੁਰਮੁਖੀ ਦਾ 'ਗ' ਬਿਲਕੁਲ ਮਿਲਦੇ ਹਨ। ਉਰਦੂ ਵਿਚ 'ਗ' ਲਈ ਹੈ ਪਰ ਜੇਕਰ ' ਦੀ ਆਵਾਜ਼ ਪਰਗਟ ਕਰਨ ਲਈ ਇਸ ਦਾ ਪ੍ਰਯੋਗ ਕਰਨਾ ਹੋਵੇ ਤਾਂ ਇਸ ਦੇ ਪੈਰ ਵਿਚ ਬਿੰਦੀ (ਗ਼) ਲਗਾਈ ਜਾਂਦੀ ਹੈ। ਉਰਦੂ ਭਾਸ਼ਾ ਵਿਚ ਆਉਂਦੀਆਂ ਕਈ ਵੱਖ ਵੱਖ ਆਵਾਜ਼ਾਂ ਨੂੰ ਪਰਗਟ ਕਰਨ ਲਈ ਗੁਰਮੁਖੀ ਵਰਣਮਾਲਾ ਵਿਚ ਪੈਰ ਵਿਚ ਬਿੰਦੀਆਂ ਵਾਲੇ ਅੱਖਰ ਨਿਸ਼ਚਿਤ ਕੀਤੇ ਗਏ ਹਨ। 'ਗ' ਵੀ ਉਨ੍ਹਾਂ ਵਿਚੋਂ ਇਕ ਹੈ :– ਸ਼. ਖ਼, ਗ਼, ਵ, ਫ।

'ਗ' ਇਕ ਵਿਅੰਜਨ ਹੈ। ਇਸ ਨਾਲ ਸਾਰੀਆਂ ਲਗਾਂ-ਮਾਤਰਾਂ ਲੱਗ ਜਾਦੀਆਂ ਹਨ।

ਇਸ ਅੱਖਰ ਦੇ ਹੋਰ ਗੁੱਝੇ ਅਰਥਾਂ ਵੱਲ ਭਾਈ ਕਾਨ੍ਹ ਸਿੰਘ ਨੇ ਸੰਕੇਤ ਕੀਤਾ ਹੈ ਜਿਵੇਂ 1. ਗੀਤਾ, 2. ਗਣੇਸ਼, 3. ਗੰਧਰਵ. 4. ਦੋ ਮਾਤ੍ਰਾ ਵਾਲਾ ਅੱਖਰ, ਗੁਰ ਮਾਤ੍ਰਾ, 5. ਜਦ ਇਹ ਅੱਖਰ ਸਮਾਜ ਦੇ ਅੰਤ ਵਿਚ ਆਉਂਦਾ ਹੈ ਤਦ ਇਸ ਦੇ ਅਰਥ 'ਗਾਉਣ ਵਾਲਾ', 'ਗਮਨ ਕਰਤਾ', (ਜਾਣ ਵਾਲਾ) ਆਦਿ  ਹੁੰਦੇ ਹਨ, ਜਿਵੇਂ 'ਸਾਮਗ' (ਸਮਵੇਦ ਗਾਉਣ ਵਾਲਾ),'ਖਗ' (ਆਕਾਸ਼ ਵਿਚ ਗਮਨ ਕਰਨ ਵਾਲਾ)।

ਸੰਪ੍ਰਦਾਈ ਗਿਆਨੀ ਗੁਰੂ ਦਾ ਅਰਥ ਕਰਨ ਲੱਗਿਆ 'ਗ' ਅੰਧਕਾਰ ਦਾ ਸਰੂਪ ਦੱਸਦੇ ਹਨ, ਤੇ 'ਰੂ' ਨਿਗਲਣ ਵਾਲਾ ਭਾਵ ਜੋ ਅੰਧਕਾਰ ਨੂੰ ਨਿਗਲੇ ਉਹ ਗੁਰੂ ਹੁੰਦਾ ਹੈ। ਇਉਂ ਗੁਹਜ ਅਰਥਾਂ ਦੇ ਸੰਕੇਤ ਸਾਨੂੰ ਨਾਥਾਂ ਜੋਗੀਆਂ ਦੀ ਸਾਧਨਾ ਪੱਧਤੀ ਵਿਚ ਮਿਲਦੇ ਹਨ।

ਅਸ਼ੋਕ ਦੇ ਸਮੇਂ ਦੀਆਂ ਉਕਰਾਈਆਂ ਵਿਚ ਇਹ ਅੱਖਰ ਦੋ ਰੇਖਾਵਾਂ ਦੇ ਸੁਮੇਲ ਤੋਂ ਬਣਿਆ ਹੈ, ਜਿਹੜੀਆਂ ਮਿਲ ਕੇ ਉਪਰਲੇ ਸਿਰੇ ਤੇ ਇਕ ਤਿੱਖੀ ਕੋਣ ਬਣਾਉਂਦੀਆਂ ਹਨ। ਇਸ ਅੱਖਰ ਦਾ ਸਰੂਪ ਅੰਗਰੇਜ਼ੀ ਦੀ ਪੁੱਠੀ ਵਰਗਾ ਹੈ ਜਾਂ ਫਿਰ ਇਹ ਉਰਦੂ ਫ਼ਾਰਸੀ ਦੇ ਅੱਠ ਅੰਕ ( ) ਵਾਂਗ ਹੈ। ਜਰਨਲ ਕਨਿੰਘਮ ਨੇ ਆਪਣੀ ਰਚਨਾ 'ਇੰਨਸਕਰਿਪਸ਼ਨਜ ਆਫ਼ ਅਸ਼ੋਕ (ਪੰਨਾ 55) ਵਿਚ ਇਹ ਵਿਚਾਰ ਪਰਗਟ ਕੀਤਾ ਸੀ ਕਿ ਇਸ ਅੱਖਰ ਦਾ ਨਿਕਾਸ ਤੁਰਨ ਜਾਂ ਹਿੱਲਣ-ਜੁੱਲਣ ਲੱਗਿਆ ਮਨੁੱਖ ਦੀਆਂ ਖੁੱਲ੍ਹੀਆਂ ਲਤਾਂ ਤੋਂ ਹੋਇਆ ਹੈ। ਹਿੱਲਣ-ਜੁੱਲਣ ਲਈ ਮੁਢਲਾ ਸ਼ਬਦ ਹੁਣ ਗਮ (ਜਾਣਾ) ਹੈ। ਇਹ ਅੱਖਰ ਭਾਵੇਂ ਸਰੂਪ ਵਿਚ ਬਹੁਤ ਸਾਦਾ ਹੈ ਪਰ ਇਸਦੇ ਕੁਝ ਰੂਪਾਂਤਰ ਵੀ ਹਨ। ਇਹ ਮਗਰਲੇ ਸਮੇਂ ਵਿਚ ਇਸ ਦੇ ਕੋਣ ਵਿਚ ਗੁਲਾਈ ਆ ਗਈ ਜਿਹੜੀ ਅਸ਼ੋਕ ਦੇ ਸਮੇਂ ਦੀਆਂ ਉਕਰਾਈਆਂ ਵਿਚ ਵੀ ਕਿਤੇ ਕਿਤੇ ਦਿੱਸਦੀ ਹੈ। ਕਈ ਥਾਵਾਂ ਤੇ ਦੋਹਾਂ ਪਾਸਿਆਂ ਦੀਆਂ ਰੇਖਾਵਾਂ ਬਰਾਬਰ ਹਨ ਪਰ ਕਈ ਵਾਰੀ ਉਹ ਟੇਢੀਆਂ ਅਤੇ ਵੱਧ ਘੱਟ ਹਨ। ਇਸ ਅੱਖਰ ਦਾ ਮਿਆਰੀ ਸਰੂਪ ਤਾਂ ਦੋ ਬਰਾਬਰ ਰੇਖਾਵਾਂ ਨਾਲ ਤਿੱਖਾ ਕੋਣ ਵਾਲਾ ਹੀ ਹੈ। ਇਹ ਸਰੂਪ ਆਮ ਹੈ ਅਤੇ ਲਗਭਗ ਸਾਰੇ ਸਤੰਭਾਂ ਅਤੇ ਚਟਾਨਾਂ ਦੀਆਂ ਉਕਰਾਈਆਂ ਵਿਚ ਵੇਖਿਆ ਜਾਂ ਸਕਦਾ ਹੈ।

ਲੰਮੀ ਸੱਜੀ ਰੇਖਾ ਅਤੇ ਛੋਟੀ ਖੱਬੀ ਰੇਖਾ ਵਾਲਾ 'ਗ' ਦਾ ਸਰੂਪ ਵੀ ਮਿਲਦਾ ਹੈ ਅਤੇ ਕਿਤੇ ਕਿਤੇ ਇਸ ਤੋਂ ਉਲਟ ਵੀ। ਕਦੇਂ ਕਦੇਂ ਖੱਬੀ ਬਾਂਹ ਵਿਚ ਮਾਮੂਲੀ ਜਿਹਾ ਟੇਢ ਵੀ ਨਜ਼ਰ ਆਉਂਦਾ ਹੈ ਪਰ ਟੇਢੀ ਸੱਜੀ ਬਾਂਹ ਵਾਲਾ ਰੂਪ ਵਧੇਰੇ ਦਿਖਾਈ ਦਿੰਦਾ ਹੈ। ਕਿਸੇ ਥਾਂ ਤੇ ਖੱਬੀ ਬਾਂਹ ਬਹੁਤੀ ਲੰਮੀ ਅਤੇ ਸਿੱਧੀ ਹੈ ਅਤੇ ਸੱਜੀ ਵਿਚ ਟੇਢ ਹੈ ਪਰ ਇਹ ਸਾਰੇ ਸਰੂਪ ਉਕੇਰੇ ਦੀ ਅਣਗਹਿਲੀ ਕਾਰਨ ਹੀ ਪ੍ਰਤੀਤ ਹੁੰਦੇ ਹਨ ਜਾਂ ਫਿਰ ਕਾਹਲੀ ਨਾਲ ਲਿਖੀ ਲਿਖਤ ਦੇ ਕਾਰਨ ਹਨ।

ਅੱਠਵੀਂ ਸਦੀ ਈਸਵੀਂ  ਤੱਕ 'ਗ' ਦਾ ਸਰੂਪ ਹੇਠ ਲਿਖੇ ਵੇਰਵੇ ਅਨੁਸਾਰ ਹੈ :–

           – ਕੋਣਕਾਰ ਕਿਸਮ ਵਾਲਾ 'ਗ'

         – ਬਰਾਬਰ ਬਾਹਾਂ ਵਾਲਾ ਗੁਲਾਈਦਾਰ ਸਿਖਰ ਦਾ 'ਗ'

          – ਘੋੜੇ ਦੇ ਨਾਅਲ ਦੀ ਕਿਸਮ ਵਾਲਾ 'ਗ'

           –ਫੈਲੇ ਹੋਏ ਸੱਜੇ ਅੰਗ ਵਾਲਾ 'ਗ'

          –ਖੱਬੇ ਅੰਗ ਉੱਤੇ ਪੈਰ ਚਿੰਨ੍ਹ ਵਾਲਾ 'ਗ'

        –ਫੈਲੇ ਹੋਏ ਸੱਜੇ ਅੰਗ ਅਤੇ ਖੱਬੇ ਪਾਸੇ ਦੇ ਪੈਰ – ਚਿੰਨ੍ਹ ਵਾਲਾ ਪਧਰੀ ਸਿਖਰ ਦਾ 'ਗ'

              –ਕੁਟਿਲ ਕਿਸਮ ਦਾ ਉੱਤਰੀ 'ਗ'

            –ਅੰਦਰਵੰਨੇ ਮੁੜੀ ਹੋਈ ਖੱਬੇ ਪਾਸੀ ਦੀ ਖੜ੍ਹੀ ਰੇਖਾ ਵਾਲਾ 'ਗ'

            –ਬਾਹਰਵੰਨੇ ਮੁੜੀ ਹੋਈ ਖੱਬੇ ਪਾਸੇ ਦੀ ਖੜ੍ਹੀ ਰੇਖਾ ਵਾਲਾ 'ਗ' ਚੌਥੀ ਸਦੀ ਈਸਵੀ ਤੋਂ ਲੈ ਕੇ ਹੁਣ ਤੱਕ ਗੁਰਮੁਖੀ ਦੇ ਅੱਖਰ 'ਗ' ਦਾ ਜਿਹੜਾ ਵਿਕਾਸ ਹੋਇਆ ਹੈ, ਉਹ ਪਿਛਲੇ ਪੰਨੇ ਉੱਤੇ ਅੰਕਿਤ ਸਾਰਣੀ ਵਿਚ ਵੇਖਿਆ ਜਾ ਸਕਦਾ ਹੈ :

ਸਵਰਗਵਾਸੀ ਸ੍ਰੀ ਜੀ.ਬੀ. ਸਿੰਘ ਦੇ 'ਗ' ਅੱਖਰ ਬਾਰੇ ਹੇਠ ਲਿਖੇ ਦੋ ਪੰਜਾਬੀ ਲਿਖਤਾਂ ਦੇ ਖ਼ਾਨੇ ਵੀ ਵੇਖਣ ਯੋਗ ਹਨ:

           

             ਹ. ਪੁ. – ਦੀ ਹਿਸਟਰੀ ਐਂਡ ਪੇਲੀਓਗਰਾਫ਼ੀ ਆਫ਼ ਮੌਰੀਅਨ ਬ੍ਰਾਹਮੀ ਸਕਰਿਪਟ ਚੰਦਰਿਕਾ ਸਿੰਘ, ਉਪਾਸ਼ਕ 1960; ਇੰਡੀਅਨ ਪੇਲੀਓਗਰਾਫ਼ੀ– ਅਹਿਮਦ ਹਸਨ ਦਾਨੀ, 1963; ਪ੍ਰਾ. ਲਿ. ਮਾ. ਗੁ. ਲਿ. ਜ. ਵ.


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

: ਇਸ ਅੱਖਰ ਦਾ ਉਚਾਰਣ ਗੱਗਾ ਹੈ ਅਤੇ ਇਹ ਗੁਰਮੁਖੀ ਵਰਣਮਾਲਾ ਦਾ ਅੱਠਵਾਂ ਅੱਖਰ ਹੈ ਜਿਸ ਦਾ ਉਚਾਰਣ-ਸਥਾਨ ਕੰਠ ਹੈ। ਇਹ ਬ੍ਰਹਮੀ ਦੇ ‘ਗ’ ਦਾ ਵਿਕਸਿਤ ਰੂਪ ਹੈ। ਸ਼ਾਰਦਾ, ਲੰਡੇ, ਟਾਕਰੀ ਤੇ ਦੇਵਨਾਗਰੀ ਦਾ ‘ਗ’ ਤੇ ਗੁਰਮੁਖੀ ਦਾ ‘ਗ’ ਬਿਲਕੁਲ ਮਿਲਦੇ ਹਨ। ਉਰਦੂ ਵਿਚ ‘ਗ’ ਲਈ ਹੈ ਪਰ ਜੇਕਰ ਗ ਦੀ ਆਵਾਜ਼ ਪ੍ਰਗਟ ਕਰਨ ਲਈ ਇਸ ਦਾ ਪ੍ਰਯੋਗ ਕਰਨਾ ਹੋਵੇ ਤਾਂ ਇਸ ਦੇ ਪੈਰ ਵਿਚ ਬਿੰਦੀ (ਗ਼) ਲਗਾਈ ਜਾਂਦੀ ਹੈ। ਉਰਦੂ ਭਾਸ਼ਾ ਵਿਚ ਆਉਂਦੀਆਂ ਕਈ ਵੱਖ ਵੱਖ ਆਵਾਜ਼ਾਂ ਨੂੰ ਪ੍ਰਗਟ ਕਰਨ ਲਈ ਗੁਰਮੁਖੀ ਵਰਣਮਾਲਾ ਵਿਚ ਪੈਰ ਵਿਚ ਬਿੰਦੀਆਂ ਵਾਲੇ ਅੱਖਰ ਨਿਸ਼ਚਿਤ ਕੀਤੇ ਗਏ ਹਨ। ‘ਗ’ ਵੀ ਉਨ੍ਹਾਂ ਵਿਚੋਂ ਇਕ ਹੈ – ਸ਼, ਖ਼, ਗ਼, ਜ਼, ਫ਼।

‘ਗ’ ਇਕ ਵਿਅੰਜਨ ਹੈ। ਇਸ ਨਾਲ ਸਾਰੀਆਂ ਲਗਾਂ-ਮਾਤਰਾਂ ਲੱਗ ਜਾਂਦੀਆਂ ਹਨ।

ਇਸ ਅੱਖਰ ਦੇ ਹੋਰ ਗੁੱਝੇ ਅਰਥਾਂ ਵੱਲ ਭਾਈ ਕਾਨ੍ਹ ਸਿੰਘ ਨੇ ਸੰਕੇਤ ਕੀਤਾ ਹੈ, ਜਿਵੇਂ 1. ਗੀਤਾ, 2. ਗਣੇਸ਼, 3. ਗੰਧਰਵ, 4. ਦੋ ਮਾਤ੍ਰਾ ਵਾਲਾ ਅੱਖਰ, ਗੁਰੂ ਮਾਤ੍ਰਾ, 5. ਜਦ ਇਹ ਅੱਖਰ ਸਮਾਸ ਦੇ ਅੰਤ ਵਿਚ ਆਉਂਦਾ ਹੈ ਤਦ ਇਸ ਦੇ ਅਰਥ ਗਾਉਣ ਵਾਲਾ, ਗਮਨ ਕਰਤਾ (ਜਾਣ ਵਾਲਾ) ਆਦਿ ਹੁੰਦੇ ਹਨ ਜਿਵੇਂ ਸਾਮਗ (ਸਾਮਦੇਵ ਗਾਉਣ ਵਾਲਾ), ‘‘ਖਗ’’ (ਆਕਾਸ਼ ਵਿਚ ਗਮਨ ਕਰਨ ਵਾਲਾ)।

ਸੰਪ੍ਰਦਾਈ ਗਿਆਨੀ ਗੁਰੂ ਦਾ ਅਰਥ ਕਰਨ ਲੱਗਿਆਂ ‘ਗੁ’ ਅੰਧਕਾਰ ਦਾ ਸਰੂਪ ਦੱਸਦੇ ਹਨ, ਤੇ ‘ਰੂ’ ਨਿਗਲਣ ਵਾਲਾ ਭਾਵ ਜੋ ਅੰਧਕਾਰ ਨੂੰ ਨਿਗਲੇ ਉਹ ਗੁਰੂ ਹੁੰਦਾ ਹੈ। ਇਉਂ ਗੁਹਜ ਅਰਥਾਂ ਦੇ ਸੰਕੇਤ ਸਾਨੂੰ ਨਾਥਾਂ ਜੋਗੀਆਂ ਦੀ ਸਾਧਨਾ ਪੱਧਤੀ ਵਿਚ ਮਿਲਦੇ ਹਨ।

ਅਸ਼ੋਕ ਸਮੇਂ ਦੀਆਂ ਉਕਰਾਈਆਂ ਵਿਚ ਇਹ ਅੱਖਰ ਦੋ ਰੇਖਾਵਾਂ ਦੇ ਸੁਮੇਲ ਤੋਂ ਬਣਿਆ ਹੈ ਜਿਹੜੀਆਂ ਮਿਲ ਕੇ ਉਪਰਲੇ ਸਿਰੇ ਤੇ ਇਕ ਤਿੱਖੀ ਕੋਣ ਬਣਾਉਂਦੀਆਂ ਹਨ । ਇਸ ਅੱਖਰ ਦਾ ਸਰੂਪ ਅੰਗਰੇਜ਼ੀ ਦੀ ਪੁੱਠੀ ਵਰਗਾ ਹੈ ਜਾਂ ਫ਼ਿਰ ਇਹ ਉਰਦੂ ਫ਼ਾਰਸੀ ਦੇ ਅੱਠ ਅੰਕ ਵਾਂਗ ਹੈ। ਜਨਰਲ ਕਨਿੰਘਮ ਨੇ ਆਪਣੀ ਰਚਨਾ ‘ਇੰਨਸਕਰਿਪਸ਼ਨਜ਼ ਆਫ਼ ਅਸ਼ੋਕ’ (ਪੰਨਾ 55) ਵਿਚ ਇਹ ਵਿਚਾਰ ਪ੍ਰਗਟ ਕੀਤਾ ਸੀ ਕਿ ਇਸ ਅੱਖਰ ਦਾ ਨਿਕਾਸ ਤੁਰਨ ਜਾਂ ਹਿੱਲਣ-ਜੁੱਲਣ ਲਗਿਆਂ ਮਨੁੱਖ ਦੀਆਂ ਖੁੱਲ੍ਹੀਆਂ ਲੱਤਾਂ ਤੋਂ ਹੋਇਆ ਹੈ। ਹਿੱਲਣ-ਜੁੱਲਣ ਲਈ ਮੁਢਲਾ ਸ਼ਬਦ ਹੁਣ ਗਮ (ਜਾਣਾ) ਹੈ। ਇਹ ਅੱਖਰ ਭਾਵੇਂ ਸਰੂਪ ਵਿਚ ਬਹੁਤ ਸਾਦਾ ਹੈ ਪਰ ਇਸ ਦੇ ਕੁਝ ਰੂਪਾਂਤਰ

ਵੀ ਹਨ। ਮਗਰਲੇ ਸਮੇਂ ਵਿਚ ਇਸ ਦੇ ਕੋਣ ਵਿਚ ਗੁਲਾਈ ਆ ਗਈ ਜਿਹੜੀ ਅਸ਼ੋਕ ਦੇ ਸਮੇਂ ਉਕਰਾਈਆਂ ਵਿਚ ਵੀ ਕਿਤੇ ਕਿਤੇ ਦਿਸਦੀ ਹੈ। ਕਈ ਥਾਵਾਂ ਤੇ ਦੋਹਾਂ ਪਾਸਿਆਂ ਦੀਆਂ ਰੇਖਾਵਾਂ ਬਰਾਬਰ ਹਨ ਪਰ ਕਈ ਵਾਰੀ ਉਹ ਟੇਢੀਆਂ ਅਤੇ ਵੱਧ ਘੱਟ ਹਨ। ਇਸ ਅੱਖਰ ਦਾ ਮਿਆਰੀ ਸਰੂਪ ਤਾਂ ਦੋ ਬਰਾਬਰ ਰੇਖਾਵਾਂ ਨਾਲ ਤਿੱਖਾ ਕੋਣ ਵਾਲਾ ਹੀ  ਹੈ। ਇਹ ਸਰੂਪ ਆਮ ਹੈ ਅਤੇ ਲਗਭਗ ਸਾਰੇ ਸਤੰਭਾਂ ਅਤੇ ਚਟਾਨਾਂ ਦੀਆਂ ਉਕਰਾਈਆਂ ਵਿਚ ਵੇਖਿਆ ਜਾ ਸਕਦਾ ਹੈ ।

ਲੰਬੀ ਸੱਜੀ ਰੇਖਾ ਅਤੇ ਛੋਟੀ ਖੱਬੀ ਰੇਖਾ ਵਾਲਾ ‘ਗ’ ਸਰੂਪ ਵੀ ਮਿਲਦਾ ਹੈ ਅਤੇ ਕਿਤੇ ਕਿਤੇ ਇਸ ਤੋਂ ਉਲਟ ਵੀ । ਕਦੇ ਕਦੇ ਖੱਬੀ ਬਾਂਹ ਵਿਚ ਮਾਮੂਲੀ ਜਿਹਾ ਟੇਢ ਵੀ ਨਜ਼ਰ ਆਉਂਦਾ ਹੈ ਪਰ ਟੇਢੀ ਸੱਜੀ ਬਾਂਹ ਵਾਲਾ ਰੂਪ ਵਧੇਰੇ ਦਿਖਾਈ ਦਿੰਦਾ ਹੈ। ਕਿਸੇ ਥਾਂ ਤੇ ਖੱਬੀ ਬਾਂਹ ਬਹੁਤੀ ਲੰਮੀ ਅਤੇ ਸਿੱਧੀ ਹੈ ਅਤੇ ਸੱਜੀ ਵਿਚ ਟੇਢ ਹੈ ਪਰ ਇਹ ਸਾਰੇ ਸਰੂਪ ਉਕੇਰੇ ਦੀ ਅਣਗਹਿਲੀ ਕਾਰਨ ਹੀ ਪ੍ਰਤੀਤ ਹੁੰਦੇ ਹਨ ਜਾਂ ਫਿਰ ਕਾਹਲੀ ਨਾਲ ਲਿਖੀ ਲਿਖਤ ਦੇ ਕਾਰਨ ਹਨ।

ਅੱਠਵੀਂ ਸਦੀ ਈਸਵੀ ਤਕ ‘ਗ’ ਦਾ ਸਰੂਪ ਹੇਠ ਲਿਖੇ ਵੇਰਵੇ ਅਨੁਸਾਰ ਹੈ –

  –  ਕੋਣਕਾਰ ਕਿਸਮ ਵਾਲਾ ‘ਗ’

–  ਬਰਾਬਰ ਬਾਹਾਂ ਵਾਲਾ ਗੁਲਾਈਦਾਰ ਸਿਖਰ ਦਾ

    ‘ਗ’

–  ਘੋੜੇ ਦੇ ਨਾਅਲ ਦੀ ਕਿਸਮ ਵਾਲਾ ‘ਗ’

–  ਫੈਲੇ ਹੋਏ ਸੱਜੇ ਅੰਗ ਵਾਲਾ ‘ਗ’

   – ਖੱਬੇ ਅੰਗ ਉੱਤੇ ਪੈਰ ਚਿੰਨ੍ਹ ਵਾਲਾ ‘ਗ’

– ਫੈਲੇ ਹੋਏ ਸੱਜੇ ਅੰਗ ਅਤੇ ਖੱਬੇ ਪਾਸੇ ਦੇ ਪੈਰ-ਚਿੰਨ੍ਹ ਵਾਲਾ ਪਧਰੀ ਸਿਖਰ ਦਾ ‘ਗ’

– ਕੁਟਲੀ ਕਿਸਮ ਦਾ ਉੱਤਰੀ ‘ਗ’

– ਅੰਦਰ ਮੁੜੀ ਹੋਈ ਖੱਬੇ ਪਾਸੇ ਦੀ ਖੜ੍ਹੀ ਰੇਖਾ ਵਾਲਾ ‘ਗ’

– ਬਾਹਰਵੰਨੇ ਮੁੜੀ ਹੋਈ ਖੱਬੀ ਪਾਸੇ ਦੀ ਖੜੀ ਰੇਖਾ ਵਾਲਾ ‘ਗ’

ਚੌਥੀ ਸਦੀ ਈਸਵੀ ਤੋਂ ਲੈ ਕੇ ਹੁਣ ਤਕ ਗੁਰਮੁਖੀ ਦੇ ਅੱਖਰ ‘ਗ’ ਦਾ ਜਿਹੜਾ ਵਿਕਾਸ ਹੋਇਆ ਹੈ, ਉਹ ਪਿਛਲੇ ਪੰਨੇ ਉੱਤੇ ਅੰਕਿਤ ਸਾਰਣੀ ਵਿਚ ਵੇਖਿਆ ਜਾ ਸਕਦਾ ਹੈ।

ਸਵਰਗਵਾਸੀ ਸ੍ਰੀ ਜੀ.ਬੀ. ਸਿੰਘ ਦੇ ‘ਗ’ ਅੱਖਰ ਬਾਰੇ ਹੇਠ ਲਿਖੇ ਦੋ ਪੰਜਾਬੀ ਲਿਖਤਾਂ ਦੇ ਨਮੂਨੇ ਵੀ ਵੇਖਣਯੋਗ ਹਨ :–

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿਚ ਉਚਾਰਣ ਕੀਤੀ ਬਾਣੀ ‘ਪਟੀ’ ਵਿਚ ਇਸ ਅੱਖਰ ਦਾ ਉਚਾਰਣ ਗਗਾ ਹੈ :–

ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ ‖

                                                                  (ਪੰਨਾ ੪੩੨)


ਲੇਖਕ : -ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-12-14-11, ਹਵਾਲੇ/ਟਿੱਪਣੀਆਂ: ਹ. ਪੁ. -ਦੀ ਹਿਸਟਰੀ ਐਂਡ ਪੇਲੀਓਗ੍ਰਾਫ਼ੀ ਆਫ਼ ਮੋਰੀਅਨ ਬ੍ਰਹਮੀ ਸਕਰਿਪਟ-ਚੰਦਰਿਕਾ ਸਿੰਘ; ਇੰਡੀਅਨ ਪੋਲੀਓਗ੍ਰਾਫ਼ੀ-ਅਹਿਮਦ ਹਸਨ ਦਾਨੀ; 1963; ਪ੍ਰਾ. ਲਿ. ਮਾ.; ਗੁ. ਲਿ. ਜ. ਵ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.