ਗਰੇਵਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਰੇਵਾਲ. ਇੱਕ ਜੱਟ ਗੋਤ੍ਰ , ਜਿਸ ਦਾ ਨਿਕਾਸ ਰਾਜਪੂਤਾਂ ਵਿੱਚੋਂ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 567, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਰੇਵਾਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗਰੇਵਾਲ : ਇਹ ਜੱਟਾਂ ਦਾ ਇਕ ਪ੍ਰਸਿੱਧ ਗੋਤ ਹੈ ਜਿਸ ਨਾਲ ਸਬੰਧਤ ਵਿਅਕਤੀ ਵਧੇਰੇ ਲੁਧਿਆਣੇ ਜ਼ਿਲ੍ਹੇ ਵਿਚ ਮਿਲਦੇ ਹਨ। ਮਿੰਟਗੁਮਰੀ (ਪਾਕਿਸਤਾਨ) ਦੇ ਖੇਤਰ ਅੰਦਰ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਹਿੰਦੂ ਗਰੇਵਾਲ ਵੀ ਰਹਿੰਦੇ ਸਨ ਜਿਹੜੇ ਉਧਰੋਂ ਸ਼ਰਨਾਰਥੀਆਂ ਦੇ ਰੂਪ ਵਿਚ ਭਾਰਤ ਆ ਗਏ।

ਗਰੇਵਾਲਾਂ ਦਾ ਵੱਡਾ ਵਡੇਰਾ ਰਾਜਪੂਤ ਰਾਜਾ ਰਿਖ ਸੀ। ਰਿਖ ਦੱਖਣ ਤੋਂ ਆ ਕੇ ਕਹਿਲੂਰ (ਹਿਮਾਚਲ ਪ੍ਰਦੇਸ਼) ਵਿਖੇ ਆਬਾਦ ਹੋ ਗਿਆ ਸੀ। ਰਿਖ ਰਾਜੇ ਦਾ ਪੁੱਤਰ ਬੈਰਸੀ ਕਹਿਲੂਰ ਛੱਡ ਕੇ ਲੁਧਿਆਣੇ ਦੇ ਦੱਖਣ ਵਿਚ ਨੈਬਾਦ ਥੇਹ ਸਥਾਨ ਤੇ ਆਬਾਦ ਹੋ ਗਿਆ ਅਤੇ ਇਥੋਂ ਦੀ ਇਕ ਜੱਟ ਇਸਤਰੀ ਰੂਪ ਕੌਰ ਨਾਲ ਵਿਆਹ ਕਰ ਲਿਆ। ਇਸ ਨੇ ਆਪਣਾ ਇਕ ਵੱਖਰਾ ਗੋਤ ਚਲਾ ਲਿਆ ਕਿਉਂਕਿ ਇਸ ਦੇ ਭਰਾਵਾਂ ਨੇ ਇਸ ਨਾਲੋਂ ਸਬੰਧ ਤੋੜ ਲਏ ਸਨ। ਇਸ ਦੇ ਲੜਕੇ ਦਾ ਨਾਂ ‘ਗਰੇ’ ਸੀ ਜਿਸ ਨਾਂ ਤੇ ਇਸ ਨਵੇਂ ਚੱਲੇ ਗੋਤ ਨੂੰ ‘ਗਰੇਵਾਲ’ ਕਿਹਾ ਜਾਣ ਲੱਗ ਪਿਆ। ਇਹ ਵੀ ਰਵਾਇਤ ਹੈ ਕਿ ਉਸ ਦਾ ਨਾਂ ‘ਗਰੇ’ ਇਸ ਲਈ ਪਿਆ ਸੀ ਕਿਉਂਕਿ ਉਸ ਦਾ ਜਨਮ ਉਸ ਥਾਂ ਤੇ ਹੋਇਆ ਸੀ ਜਿਥੇ ਤੂੜੀ ਦੇ ਗਰੇ ਪਏ ਸਨ। ਇਹ ਵੀ ਵਿਚਾਰ ਪ੍ਰਚਲਿਤ ਹੈ ਕਿ ਇਸ ਗੋਤ ਦੇ ਲੋਕ ਕਰੇਵੇ ਦੀ ਰਸਮ ਕਰਦੇ ਸਨ, ਇਸ ਲਈ ‘ਕਰੇਵਾ’ ਸ਼ਬਦ ਤੋਂ ਹੀ ‘ਕਰੇਵਾਲ’ ਸ਼ਬਦ ਬਣਿਆ ਜੋ ਬਾਅਦ ਵਿਚ ‘ਗਰੇਵਾਲ’ ਬਣਿਆ।

ਗਰੇਵਾਲ ਹੌਲੀ ਹੌਲੀ ਲੁਧਿਆਣੇ ਦੇ ਦੱਖਣ-ਪੱਛਮੀ ਭਾਗਾਂ ਵਿਚ ਫੈਲ ਗਏ। ਜੱਟਾਂ ਦੇ ਹੋਰ ਗੋਤ ਇਨ੍ਹਾਂ ਨੂੰ ਸਾਊ ਲੋਕ ਕਹਿੰਦੇ ਸਨ। ਰਾਏਪੁਰ, ਗੁਜਰਵਾਲ ਤੇ ਨਾਰੰਗਵਾਲ ਦੇ ਗਰੇਵਾਲ ਪਰਿਵਾਰਾਂ ਨੇ ਆਪਣੇ ਖੇਤਰ ਵਿਚ ਕਾਫ਼ੀ ਨਾਮਣਾ ਖੱਟਿਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-03-03-07, ਹਵਾਲੇ/ਟਿੱਪਣੀਆਂ: ਹ. ਪੁ. –ਗ. ਟ੍ਰਾ. ਕਾ.2 : 359; ਡਿ. ਗ. ਲੁਧਿਆਣਾ: 148

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.