ਗੋਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਰੀ. ਸੰਗ੍ਯਾ—ਗੋਲੀ. ਗੋਲਿਕਾ. “ਛੁਟੈ ਬਾਣ ਗੋਰੀ.” (ਵਿਚਿਤ੍ਰ) ੨ ਗੌਰੀ. ਦੁਰਗਾ. ਪਾਰਵਤੀ। ੩ ਵਿ—ਗੋਰੇ ਰੰਗ ਵਾਲੀ. ਭਾਵ—ਸੁੰਦਰ ਇਸਤ੍ਰੀ. ਭਾਰਯਾ. ਵਹੁਟੀ. “ਗੋਰੀ ਸੇਤੀ ਤੁਟੈ ਭਤਾਰ.” (ਮ: ੧ ਵਾਰ ਮਾਝ) “ਛੈਲ ਲਘੰਦੇ ਪਾਰਿ ਗੋਰੀ ਮਨੁ ਧੀਰਿਆ.” (ਆਸਾ ਫਰੀਦ) ਇਸ ਥਾਂ ਛੈਲ ਬ੍ਰਹਮਵੇੱਤਾ ਅਤੇ ਗੋਰੀ ਜਿਗ੍ਯਾਸੂ ਹੈ। ੪ ਚਿੱਟੀ. “ਪਾਨੀ ਮੈਲਾ ਮਾਟੀ ਗੋਰੀ। ਇਸ ਮਾਟੀ ਕੀ ਪੁਤਰੀ ਜੋਰੀ.” (ਗਉ ਕਬੀਰ) ਮਾਂ ਦੀ ਰਕਤ ਮੈਲੀ, ਪਿਤਾ ਦਾ ਵੀਰਯ ਚਿੱਟਾ। ੫ ਗ਼ੋਰ ਦਾ ਵਸਨੀਕ. ਦੇਖੋ, ਸ਼ਹਾਬੁੱਦੀਨ ਗ਼ੋਰੀ ਅਤੇ ਗੋਰ ੪। ੬ ਬਾਦਾਮੀ ਰੰਗ ਵਾਲੀ ਗਾਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8596, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੋਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੋਰੀ (ਸੰ.। ਸੰਸਕ੍ਰਿਤ ਗੋਰ=ਚਿੱਟਾ। ਗੌਰੀ=ਕੁਆਰੀ ੮ ਬਰਸ ਦੀ ਕੰਨ੍ਯਾਂ। ਪੰਜਾਬੀ ਚਿੱਟੀ ਤੇ ਸੁੰਦਰ ਇਸਤ੍ਰੀ। ਪ੍ਰਾਕ੍ਰਿਤ ਵਿਚ ਗੋਰੀ= ਪਾਰਬਤੀ ਦਾ ਨਾਮ ਹੈ) ੧. ਸੁੰਦਰ ਤੇ ਚਿੱਟੇ ਰੰਗ ਦੀ ਇਸਤ੍ਰੀ, ੨. ਪ੍ਯਾਰੀ ਭਾਵ ਜਗ੍ਯਾਸੂ।  ਦੇਖੋ, ‘ਛੈਲ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.