ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਨੌਵਾਂ ਅੱਖਰ , ਘੱਘਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਨੌਵਾਂ ਅੱਖਰ. ਇਸ ਦਾ ਉੱਚਾਰਣ ਕੰਠ ਤੋਂ ਹੁੰਦਾ ਹੈ। ੨ ਸੰ. ਸੰਗ੍ਯਾ—ਘੰਟਾ। ੩ ਘਰ ਘਰ ਸ਼ਬਦ । ੪ ਘਾਮ. ਧੁੱਪ । ੫ ਮੇਘ. ਬੱਦਲ। ੬ ਮਾਰਨਾ. ਤਾੜਨਾ। ੭ ਵਰ੍ਹਾ. ਸਾਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ (ਪੈਂਤੀ) ਦਾ ਨਾਵਾਂ ਅੱਖਰ ਤੇ ਛੇਵਾਂ ਵ੍ਯੰਜਨ ਹੈ ਤੇ ਕੁਵਰਗ ਦਾ ਚੌਥਾ ਅੱਖਰ ਹੈ। ਸੰਸਕ੍ਰਿਤ ਵਿਚ &Ä& ਇਸ ਦੀ ਅਵਾਜ਼ ਦਾ ਅੱਖਰ ਹੈ, ਫ਼ਾਰਸੀ ਅ਼ਰਬੀ ਵਿਚ ਇਹ ਆਵਾਜ਼ ਹੈ ਨਹੀਂ। ਉਰਦੂ ਵਾਲੇ ਅਪਣੇ ‘ਗਾਫ’ ਨਾਲ ‘ਹੇ’ ਲਾ ਕੇ ਇਸਦਾ ਕੰਮ ਲੈਂਦੇ ਹਨ।

     ਸੰਸਕ੍ਰਿਤ -ਹ- ਜਿਸ ਦੇ ਪਹਿਲੇ ਅਨੁਸ੍ਵਾਰ ਹੋਵੇ, ਪੰਜਾਬੀ ਵਿਚ -ਘ- ਨਾਲ ਬੋਲੀਦਾ ਹੈ, ਇਹੋ ਸੰਕੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ, ਜੈਸੇ -ਸਿੰਹ- ਸਿੰਘ

          ਸੰਸਕ੍ਰਿਤ ਵਿਚ -ਹ- ਬਦਲਕੇ -ਘ- ਹੁੰਦਾ ਹੈ, ਜੈਸੇ -ਹਨ- ਦਾ -ਘਨ-। ਪੰਜਾਬੀ ਵਿਚ -ਘਨ- ਹੀ ਵਰਤੀਂਦਾ ਹੈ, ਇਸ ਦਾ ਮੂਲ -ਹਨ- ਨਹੀਂ ਵਰਤੀਂਦਾ। ਇਸ ਘਨਨੰ ਤੋਂ ਪੰਜਾਬੀ ਘਾਉਣਾ ਬਣਦਾ ਹੈ, ਇਸ ਤੋਂ ਫਿਰ ਘਾਇ, ਘਾਉ ਆਦਿ ਬਣੇ ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2554, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

: ਇਸ ਅੱਖਰ ਦਾ ਉਚਾਰਣ ਘੱਗਾ ਹੈ ਅਤੇ ਇਹ ਗੁਰਮੁਖੀ ਲਿਪੀ ਦਾ ਨੌਵਾਂ ਅੱਖਰ ਹੈ। ਇਹ ਇਕ ਵਿਅੰਜਨ ਹੈ ਅਤੇ ਇਸ ਨੂੰ ਸਾਰੀਆਂ ਲਗਾਂ-ਮਾਤਰਾਂ ਲਗਦੀਆਂ ਹਨ। ਪੰਡਤ ਗੌਰੀ ਸ਼ੰਕਰ ਓਝਾ ਅਨੁਸਾਰ ਇਹ ਸ਼ਾਰਦਾ ਦੇ ਉਨ੍ਹਾਂ 11 ਅੱਖਰਾਂ (ਘ, ਙ, ਛ, ਠ, ਣ, ਤ, ਧ, ਫ, ਰ, ਲ, ਅਤੇ ਹ) ਵਿਚੋਂ ਇਕ ਹੈ ਜਿਹੜੇ ‘ਨਾਗਰੀ’ ਦੇ ਉਨ੍ਹਾਂ ਹੀ 11 ਅੱਖਰਾਂ ਨਾਲੋਂ ਵਧੀਕ ਪੁਰਾਣੇ ਹਨ। ਇਹ ਗੁਰਮੁਖੀ ਦੇ ਉਨ੍ਹਾਂ 5 ਅੱਖਰਾਂ ਘ, ਝ, ਢ, ਧ ਤੇ ਭ ਵਿਚੋਂ ਵੀ ਇਕ ਹੈ ਜਿਨ੍ਹਾਂ ਦੀਆਂ ਆਵਾਜ਼ਾਂ ਵਾਲੇ ਅੱਖਰ ਹਿੰਦੀ ਤੇ ਸੰਸਕ੍ਰਿਤ ਵਿਚ ਨਹੀਂ ਹਨ। ਗੁਰਮੁਖੀ ਅੱਖਰਾਂ ਦਾ ਉਚਾਰਣ ਨਰਮ ਹੈ ਜੋ ਹਿੰਦੀ ਤੇ ਸੰਸਕ੍ਰਿਤ ਵਾਲੇ ਬੁਲਾ ਨਹੀਂ ਸਕਦੇ।

          ‘ਘ’ ਅੱਖਰ ਜਦੋਂ ਸ਼ਬਦ ਦੇ ਆਰੰਭ ਵਿਚ ਹੁੰਦਾ ਹੈ ਤਾਂ ਇਹ ਅਘੋਸ਼ ਅਲਪ ਪ੍ਰਾਣ ਹੋ ਜਾਂਦਾ ਹੈ ਅਤੇ ਪ੍ਰਾਣ ਦੀ ਜਗ੍ਹਾ ਇਸ ਤਰ੍ਹਾਂ ਦੀ ਸੁਰ ਲੈ ਲੈਂਦੀ ਹੈ। ਇਸਦੇ ਲਾਗੇ ਦਾ ਸ੍ਵਰ ਇਸ ਸੁਰ ਵਿਚ ਬੋਲਿਆ ਜਾਂਦਾ ਹੈ ਜਿਵੇਂ ਘੋੜਾ=ਕੋਪੜਾ। ਸ਼ਬਦ ਦੇ ਵਿਚਕਾਰ ਜਾਂ ਅੰਤ ਵਿਚ ਇਹ ਘੋਸ਼ ਅਲਪ ਪ੍ਰਾਣ ਬਣ ਜਾਂਦਾ ਹੈ ਜਿਵੇਂ ਸੁੰਘ=ਸੁੰਗ। ਇਹ ਸੁਰ ਪਹਿਲੀ ਦੱਸੀ ਗਈ ਸੁਰ ਨਾਲੋਂ ਵੱਖਰੀ ਹੈ। ਇਸ ਨੂੰ ਨੀਵੀਂ ਚੜ੍ਹਦੀ ਸੁਰ ਕਹਿੰਦੇ ਹਨ। ਪੰਜਾਬੀ ਦੀ ਇਹ ਧੁਨੀ ਇਕ ਪਾਸੇ ਸੰਸਕ੍ਰਿਤ ਦੀ ‘ਬਧ’ ਦੀ ਥਾਂ ਆਉਂਦੀ ਹੈ ਅਤੇ ਦੂਜੇ ਪਾਸੇ ‘ਕ’ ਦੀ ਜਗ੍ਹਾ ਵੀ ਆਈ ਦਿਸਦੀ ਹੈ ਜਿਵੇਂ (ਸੰਸਕ੍ਰਿਤ) ਘਟ > ਘੜਾ

          ਅਸ਼ੌਕ ਦੀਆਂ ਉਕਰਾਈਆਂ ਵਿਚ ‘ਘ’ ਦੀ ਸ਼ਕਲ ਵਿਚ ਮੱਛੀ ਪਕੜਨ ਦੀ ਕੁੰਡੀ ਵਰਗੀ ਹੈ, ਜਿਸ ਦੇ ਟੇਢ (ਵਕਰ) ਦੇ ਮੱਧ ਵਿਚ ਸਲੰਗ ਹੈ। ਇਸ ਅੱਖਰ ਦੀ ਵਰਤੋਂ ਲਿਖਤ ਵਿਚ ਕਦੇ ਕਦਾਈ ਮਿਲਦੀ ਹੈ, ਇਸ ਲਈ ਇਸ ਦੇ ਬਹੁਤੇ ਰੂਪਾਂਤਰ ਨਹੀਂ ਮਿਲਦੇ। ਇਸ ਦੀ ਪ੍ਰਮਾਣਿਕ ਸ਼ਕਲ ਬਹੁਤ ਸਾਰੇ ਸ਼ਿਲਾਲੇਖਾਂ ਵਿਚ ਮਿਲਦੀ ਹੈ। ਕਦੇ ਕਦੇ ਖੱਬੀ ਖੜ੍ਹੀ ਰੇਖਾ ਦਾ ਫੇਰ ਕੁਝ ਟੇਢਾ ਹੋ ਜਾਂਦਾ ਹੈ। ਕੁਝ ਥਾਵਾਂ ਤੇ ਇਸ ਦਾ ਸਰੂਪ ਕੋਣਦਾਰ ਹੋ ਜਾਂਦਾ ਹੈ। ਇਹ ਸਰੂਪ ਉਕੇਰੇ ਦੀ ਕਲਪਨਾ ਕਾਰਨ ਬਣ ਜਾਂਦਾ ਹੈ। ਇਕ ਵਾਰੀ ‘ਭੇਲੀ ਘੋਸੇ’ ਸ਼ਬਦ ਵਿਚ ਇਹ ਸਿੱਧੇ ਸਰੂਪ ਵਾਲਾ ਦਿਸਦਾ ਹੈ ਅਤੇ ਉਸੇ ਸਤਰ ਵਿਚ ‘ਧੰਮਾਘੋਸੇ’ ਸ਼ਬਦ ਵਿਚ ਇਹ ਪ੍ਰਮਾਣਿਕ ਸਰੂਪ ਵਿਚ ਵਿਖਾਈ ਦਿੰਦਾ ਹੈ। ਇਹ ਗੱਲ ਧਿਆਨ ਯੋਗ ਹੈ ਕਿ ਕੋਣਦਾਰ ਸੂਰਤ ਵਾਲਾ ‘ਘ’ ਮਗਰਲੀਆਂ ਉਕਰਾਈਆਂ ਵਾਲੇ ‘ਘ’ ਵਿਚ ਬਦਲ ਰਿਹਾ ਭਾਸਦਾ ਹੈ, ਜਿਥੇ ਖੱਬੀ ਖੜ੍ਹੀ ਲਕੀਰ ਛੁਟੇਰੀ ਹੁੰਦੀ ਜਾਂਦੀ ਹੈ।

ਉਕਰਾਈਆਂ ਵਿਚ ‘ਘ’ ਦੇ ਬਦਲਦੇ ਰੂਪ ਇਸ ਤਰ੍ਹਾਂ ਦੇ ਹਨ :

ਗੋਲ ਥੱਲੇ ਵਾਲਾ ‘ਘ’

ਪੱਧਰੇ ਥੱਲੇ ਵਾਲਾ ‘ਘ’

‘ਘ’ ਲੇਟਵੇਂ ਸੱਜੇ ਅੱਧ ਅਤੇ ਮੁੜਵੇਂ ਖੱਬੇ ਅੱਧ ਸਣੇ

ਉੱਤਰੀ ‘ਘ’ ਦੀ ਕੁਟਿਲ ਲਿਪੀ ਦੀ ਵੰਨਗੀ

ਉੱਤਰੀ ‘ਘ’ ਦੀ ਦੁਮਦਾਰ ਵੰਨਗੀ

ਖੱਬੀ ਖੜ੍ਹੀ ਲਕੀਰ ਦੀ ਟੇਢ ਵਾਲਾ ‘ਘ’

          ਚੌਥੀ ਸਦੀ ਈਸਵੀ ਤੋਂ ਲੈ ਕੇ ‘ਘ’ ਅੱਖਰ ਦਾ ਜਿਹੜਾ ਭਿੰਨ ਭਿੰਨ ਰੂਪਾਂ ਵਿਚ ਵਿਕਾਸ ਹੋਇਆ, ਉਹ ਪੰਨੇ ਉੱਤੇ ਅੰਕਿਤ ਸਾਰਣੀ ਵਿਚ ਦਰਜ ਹੈ।

          ‘ਘ’ ਅੱਖਰ ਦਾ ਪੰਜਾਬ ਦੀਆਂ ਲਿਪੀਆਂ ਅਤੇ ਲਿਖਤਾਂ ਅਨੁਸਾਰ ਜਿਹੜਾ ਸਰੂਪ ਉਜਾਗਰ ਹੋਇਆ, ਉਹ ਜੀ. ਬੀ. ਸਿੰਘ ਅਨੁਸਾਰ ਹੇਠ ਲਿਖੇ ਵਾਂਗ ਹੈ:––

          ਹ. ਪੁ.––ਦੀ ਹਿਸਟਰੀ ਐਂਡ ਪੇਲੀਉਗ੍ਰਾਫ਼ੀ ਆਫ਼ ਮੋਰੀਅਨ ਬ੍ਰਹਮੀ ਸਕ੍ਰਿਪਟ-ਸੀ. ਐੱਸ. ਉਪਾਸ਼ਕ; ਇੰਡੀਅਨ ਪੇਲੀਉਗ੍ਰਾਫ਼ੀ–ਅਹਿਮਦ ਹਸਨ ਦਾਨੀ; ਪ੍ਰਾ. ਲਿ. ਮਾ.; ਲਿੰ. ਸ. ਇੰਡ. (ਜਿਲਦ 9); ਗੁ. ਲਿ. ਜ. ਵਿ; ਪੰਜਾਬੀ ਭਾਸ਼ਾ ਦਾ ਵਿਆਕਰਣ–ਦੁਨੀ ਚੰਦ੍ਰ


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਇਸ ਅੱਖਰ ਦਾ ਉਚਾਰਣ ਘੱਗਾ ਹੈ ਅਤੇ ਇਹ ਗੁਰਮੁਖੀ ਲਿਪੀ ਦਾ ਨੌਵਾਂ ਅੱਖਰ ਹੈ। ਇਹ ਇਕ ਵਿਅੰਜਨ ਹੈ ਅਤੇ ਇਸ ਨੂੰ ਸਾਰੀਆਂ ਲਗਾਂ-ਮਾਤਰਾਂ ਲਗਦੀਆਂ ਹਨ। ਪੰਡਤ ਗੌਰੀ ਸ਼ੰਕਰ ਓਝਾ ਅਨੁਸਾਰ ਇਹ ਸ਼ਾਰਦਾ ਦੇ ਉਨ੍ਹਾਂ 11 ਅੱਖਰਾਂ (ਘ, ਙ, ਛ, ਠ, ਣ, ਤ, ਧ, ਫ, ਰ, ਲ, ਅਤੇ ਹ) ਵਿਚੋਂ ਇਕ ਹੈ ਜਿਹੜੇ ‘ਨਾਗਰੀ’ ਦੇ ਉਨ੍ਹਾਂ ਹੀ 11 ਅੱਖਰਾਂ ਨਾਲੋਂ ਵਧੀਕ ਪੁਰਾਣੇ ਹਨ। ਇਹ ਗੁਰਮੁਖੀ ਦੇ ਉਨ੍ਹਾਂ 5 ਅੱਖਰਾਂ ਘ, ਝ, ਢ, ਧ ਅਤੇ ਭ ਵਿਚੋਂ ਵੀ ਇਕ ਹੈ ਜਿਨ੍ਹਾਂ ਦੀਆਂ ਆਵਾਜ਼ਾਂ ਵਾਲੇ ਅੱਖਰ ਹਿੰਦੀ ਤੇ ਸੰਸਕ੍ਰਿਤ ਵਿਚ ਨਹੀਂ ਹਨ। ਗੁਰਮੁਖੀ ਅੱਖਰਾਂ ਦਾ ਉਚਾਰਣ ਨਰਮ ਹੈ ਜੋ ਹਿੰਦੀ ਤੇ ਸੰਸਕ੍ਰਿਤ ਵਾਲੇ ਬੁਲਾ ਨਹੀਂ ਸਕਦੇ।

‘ਘ’ ਅੱਖਰ ਜਦੋਂ ਸ਼ਬਦ ਦੇ ਆਰੰਭ ਵਿਚ ਹੁੰਦਾ ਹੈ ਤਾਂ ਇਹ ਅਘੋਸ਼ ਅਲਪ ਪ੍ਰਾਣ ਹੋ ਜਾਂਦਾ ਹੈ ਅਤੇ ਪ੍ਰਾਣ ਦੀ ਜਗ੍ਹਾ ਇਸ ਤਰ੍ਹਾਂ ਦੀ ਸੁਰ ਲੈ ਲੈਂਦੀ ਹੈ। ਇਸ ਦੇ ਲਾਗੇ ਦਾ ਸ੍ਵਰ ਇਸ ਸੁਰ ਵਿਚ ਬੋਲਿਆ ਜਾਂਦਾ ਹੈ ਜਿਵੇਂ ਘੋੜਾ=ਕੋੜਾ। ਸ਼ਬਦ ਦੇ ਵਿਚਕਾਰ ਜਾਂ ਅੰਤ ਵਿਚ ਇਹ ਘੋਸ਼ ਅਲਪ ਪ੍ਰਾਣ ਬਣ ਜਾਂਦਾ ਹੈ ਜਿਵੇਂ ਸੁੰਘ=ਸੁੰਗ । ਇਹ ਸੁਰ ਪਹਿਲੀ ਦੱਸੀ ਗਈ ਸੁਰ ਨਾਲੋਂ ਵੱਖਰੀ ਹੈ। ਇਸ ਨੂੰ ਨੀਵੀਂ ਚੜ੍ਹਦੀ ਸੁਰ ਕਹਿੰਦੇ ਹਨ। ਪੰਜਾਬੀ ਦੀ ਇਹ ਧੁਨੀ ਇਕ ਪਾਸੇ ਸੰਸਕ੍ਰਿਤ ਦੀ ‘ਬਧ’ ਦੀ ਥਾਂ ਆਉਂਦੀ ਹੈ ਅਤੇ ਦੂਜੇ ਪਾਸੇ ‘ਕ’ ਦੀ ਜਗ੍ਹਾ ਵੀ ਆਈ ਦਿਸਦੀ ਹੈ ਜਿਵੇਂ (ਸੰਸਕ੍ਰਿਤ) ਘਟ=ਘੜਾ।

ਸਮਰਾਟ ਅਸ਼ੋਕ ਦੀਆਂ ਉਕਰਾਈਆਂ ਵਿਚ ‘ਘ’ ਦੀ ਸ਼ਕਲ ਇਕ ਮੱਛੀ ਪਕੜਨ ਦੀ ਕੁੰਡੀ ਵਰਗੀ ਹੈ ਜਿਸ ਦੇ ਟੇਢ (ਵਕਰ) ਦੇ ਮੱਧ ਵਿਚ ਸਲੰਗ ਹੈ। ਇਸ ਅੱਖਰ ਦੀ ਵਰਤੋਂ ਲਿਖਤ ਵਿਚ ਕਦੇ ਕਦਾਈ ਮਿਲਦੀ ਹੈ, ਇਸ ਲਈ ਇਸ ਦੇ ਬਹੁਤੇ ਰੂਪਾਂਤਰ ਨਹੀਂ ਮਿਲਦੇ। ਇਸ ਦੀ ਪ੍ਰਮਾਣਿਕ ਸ਼ਕਲ ਬਹੁਤ ਸਾਰੇ ਸ਼ਿਲਾਲੇਖਾਂ ਵਿਚ ਮਿਲਦੀ ਹੈ। ਕਦੇ ਕਦੇ ਖੱਬੀ ਖੜ੍ਹੀ ਰੇਖਾ ਦਾ ਫੇਰ ਕੁਝ ਟੇਢਾ ਹੋ ਜਾਂਦਾ ਹੈ। ਕੁਝ ਥਾਵਾਂ ਤੇ ਇਸ ਦਾ ਸਰੂਪ ਕੋਣਕਾਰ ਹੋ ਜਾਂਦਾ ਹੈ ਇਹ ਸਰੂਪ ਉਕੇਰੇ ਦੀ ਕਲਪਨਾ ਕਾਰਨ ਬਣ ਜਾਂਦਾ ਹੈ। ਇਕ ਵਾਰੀ ‘ਭੇਲੀ ਘੋਸੇ’ ਸ਼ਬਦ ਵਿਚ ਇਹ ਸਿੱਧੇ ਸਰੂਪ ਵਾਲਾ ਦਿਸਦਾ ਹੈ ਅਤੇ ਉਸੇ ਸਤਰ ਵਿਚ ‘ਧੰਮਾਘੋਸੋ’ ਸ਼ਬਦ ਵਿਚ ਇਹ ਪ੍ਰਮਾਣਿਕ ਸਰੂਪ ਵਿਚ ਵਿਖਾਈ ਦਿੰਦਾ ਹੈ। ਇਹ ਗੱਲ ਧਿਆਨ ਯੋਗ ਹੈ ਕਿ ਕੋਣਦਾਰ ਸੂਰਤ ਵਾਲਾ ‘ਘ’ ਮਗਰਲੀਆਂ ਉਕਰਾਈਆਂ ਵਾਲੇ ‘ਘ’ ਵਿਚ ਬਦਲ ਰਿਹਾ ਭਾਸਦਾ ਹੈ, ਜਿਥੇ ਖੱਬੀ ਖੜ੍ਹੀ ਲਕੀਰ ਛੁਟੇਰੀ ਹੁੰਦੀ ਜਾਂਦੀ ਹੈ। 

ਉਕਰਾਈਆਂ ਵਿਚ ‘ਘ’ ਦੇ ਬਦਲਦੇ ਰੂਪ ਵਿਚ ਤਰ੍ਹਾਂ ਦੇ ਹਨ:

  ਗੋਲ ਥੱਲੇ ਵਾਲਾ ‘ਘ’

  ਪੱਧਰੇ ਥੱਲੇ ਵਾਲਾ ‘ਘ’

  ‘ਘ’ ਲੇਟਵੇਂ ਸੱਜੇ ਅੱਧ ਅਤੇ ਮੁੜਵੇਂ ਖੱਬੇ ਅੱਧ ਸਣੇ

  ਉੱਤਰੀ ‘ਘ’ ਦੀ ਕੁਟਿਲ ਲਿਪੀ ਦੀ ਵੰਨਗੀ

  ਉੱਤਰੀ ‘ਘ’ ਦੀ ਦੁਮਦਾਰ ਵੰਨਗੀ

  ਖੱਬੀ ਖੜ੍ਹੀ ਲਕੀਰ ਦੀ ਟੇਢ ਵਾਲਾ ‘ਘ’

 ਚੌਥੀ ਸਦੀ ਈਸਵੀ ਤੋਂ ਲੈ ਕੇ ‘ਘ’ ਅੱਖਰ ਦਾ ਜਿਹੜੇ ਭਿੰਨ ਭਿੰਨ ਰੂਪਾਂ ਵਿਚ ਵਿਕਾਸ ਹੋਇਆ, ਉਹ ਪਿਛਲੇ ਪੰਨੇ ਉੱਤੇ ਅੰਕਿਤ ਸਾਰਣੀ ਵਿਚ ਦਰਜ ਹੈ।

‘ਘ’ ਅੱਖਰ ਦਾ ਪੰਜਾਬ ਦੀਆਂ ਲਿਪੀਆਂ ਅਤੇ ਲਿਖਤਾਂ ਅਨੁਸਾਰ ਜਿਹੜਾ ਸਰੂਪ ਉਜਾਗਰ ਹੋਇਆ, ਉਹ ਜੀ.ਬੀ. ਸਿੰਘ ਅਨੁਸਾਰ ਹੇਠ ਲਿਖੇ ਵਾਂਗ ਹੈ: –

 ਸਰਫੀ ਜ਼ਿਲ੍ਹਾ   ਉੱਚੀ ਲਿਪੀ    ਨੋਵੇਂ ਅਤੇ ਦਸਵੇਂ ਗੁਰੂ ਜੀ ਦੇ ਹੁਕਮਨਾਮੇ   ਭਟਛਰੀ 15ਵੀਂ 16ਵੀਂ ਸਦੀ   ਗੁਰਮੁਖੀ

ਗੁਜ਼ਰਾਂਵਾਲਾ

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿਚ ਉਚਾਰਨ ਕੀਤੀ ਬਾਣੀ ‘ਪਟੀ’ ਵਿਚ ਇਸ ਅੱਖਰ ਦਾ ਉਚਾਰਨ ਘਘਾ ਹੈ:-

ਘਘੈ ਘਾਲ ਸੇਵਕੁ ਜੇ ਘਾਲੇ ਸਬਦਿ ਗੁਰੂ ਕੈ ਲਾਗਿ ਰਹੈ ‖

                                                   (ਪੰਨਾ ੪੩੨)


ਲੇਖਕ : –ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-04-27-39, ਹਵਾਲੇ/ਟਿੱਪਣੀਆਂ: ਹ. ਪੁ. –ਦੀ ਹਿਸਟਰੀ ਐਂਡ ਪੇਲੀਉਗ੍ਰਾਫੀ ਆਫ਼ ਸੇਰੀਅਨ ਬ੍ਰਹਮੀ ਸਕ੍ਰਿਪਟ-ਸੀ. ਐੱਸ. ਉਪਾਸਕ; ਇੰਡੀਅਨ ਪੋਲੀਉਗ੍ਰਾਫੀ–ਅਹਿਮਦ ਹਸਨ ਦਾਨੀ; ਪ੍ਰਾ. ਲਿ. ਮਾ. : ਲਿੰ. ਸ. ਇੰਡ. (ਜਿਲਦ 9) ; ਗੁ. ਲਿ. ਜ ਵਿ, ਪੰਜਾਬੀ ਭਾਸ਼ਾ ਦਾ ਵਿਆਕਰਣ–ਦੁਨੀ ਚੰਦ੍ਰ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.