ਚਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕ. ਸੰ. चक्. ਧਾ—ਚਮਕਣਾ, ਹਟਾਉਣਾ (ਨਿਵਾਰਨ ਕਰਨਾ), ਤ੍ਰਿਪਤ ਹੋਣਾ। ੨ ਸੰ. ਚਕ੍ਰ. ਸੰਗ੍ਯਾ—ਦਿਸ਼ਾ. “ਚਕ੍ਰ ਬਕ੍ਰ ਫਿਰੈ ਚਤੁਰ ਚਕ.” (ਜਾਪੁ) ੩ ਰਥ ਦਾ ਪਹੀਆ. “ਰਥ ਕੇ ਚਕ ਕਾਟਗਿਰਾਏ.” (ਕ੍ਰਿਸਨਾਵ) ੪ ਕੁੰਭਕਾਰ (ਕੁੰਭਾਰ) ਦਾ ਚਕ੍ਰ. “ਕੋਲੂ ਚਰਖਾ ਚਕੀ ਚਕੁ.” (ਵਾਰ ਆਸਾ) “ਚਕੁ ਕੁਮਿਆਰ ਭਵਾਇਆ.” (ਆਸਾ ਛੰਤ ਮ: ੪) ੫ ਖੂਹ ਦਾ ਚਕ੍ਰ , ਜਿਸ ਪੁਰ ਮਣ ਦੀ ਚਿਣਾਈ ਹੁੰਦੀ ਹੈ. “ਪੁਨ ਕਾਸਟ ਕੋ ਚਕ ਘਰਵਾਈ.” (ਗੁਪ੍ਰਸੂ) ੬ ਵਿ—ਚਕਿਤ. ਹੈਰਾਨ. “ਲਗ੍ਯੋ ਭਾਲ ਮੇ ਰਹ੍ਯੋ ਚਕ.” (ਰਾਮਾਵ) ੭ ਦੇਖੋ, ਚੱਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.