ਚੀਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੀਮਾ. ਇੱਕ ਜੱਟ ਜਾਤਿ, ਜਿਸ ਦਾ ਨਿਕਾਸ ਚੌਹਾਨ ਰਾਜਪੂਤਾਂ ਵਿੱਚੋਂ ਹੈ। ੨ ਚੀਮਾ ਗੋਤ ਦੇ ਜੱਟਾਂ ਦਾ ਵਸਾਇਆ ਪਿੰਡ. ਦੇਖੋ, ਅਤਰ ਸਿੰਘ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 667, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੀਮਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚੀਮਾ : ਸੰਗਰੂਰ ਜ਼ਿਲ੍ਹੇ ਦਾ ਇਹ ਪਿੰਡ ਸੁਨਾਮ ਤੋਂ 7 ਕਿ.ਮੀ. ਪੱਛਮ ਵੱਲ ਸਥਿਤ ਹੈ। ਇਹ ਪਿੰਡ ਚੀਮਾ ਗੋਤ ਦੇ ਜੱਟਾਂ ਨੇ ਵਸਾਇਆ ਸੀ। ਇਸ ਪਿੰਡ ਨੂੰ ਸੰਤ ਅਤਰ ਸਿੰਘ ਜੀ ਦੀ ਜਨਮਭੂਮੀ ਹੋਣ ਦਾ ਮਾਣ ਪ੍ਰਾਪਤ ਹੈ। ਸੰਤ ਅਤਰ ਸਿੰਘ ਜੀ ਸਿੱਖ ਧਰਮ ਦੇ ਚੰਗੇ ਪ੍ਰਚਾਰਕ ਸਨ। ਆਪ ਨੇ ਹਜ਼ਾਰਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸੁਮਾਰਗ ਪਾਇਆ। ਪ੍ਰਿੰਸੀਪਲ (ਸੰਤ) ਤੇਜਾ ਸਿੰਘ ਨੇ ਸੰਤ ਅਤਰ ਸਿੰਘ ਜੀ ਦੀ ਯਾਦ ਵਿਚ ਚੀਮਾ ਵਿਖੇ ‘ਜਨਮ ਅਸਥਾਨ ਗੁਰਦੁਆਰਾ’ ਬਣਵਾਇਆ। ਇਥੇ ਚੇਤ ਮਹੀਨੇ ਦੀ ਮੱਸਿਆ ਨੂੰ ਭਾਰੀ ਮੇਲਾ ਲਗਦਾ ਹੈ।

ਕਿਹਾ ਜਾਂਦਾ ਹੈ ਕਿ ਸੰਤ ਅਤਰ ਸਿੰਘ ਜੀ ਨੇ ਇਸ ਪਿੰਡ ਵਿਖੇ ਗੁਰਦੁਆਰਾ ਨਾਨਕਸਰ ਵੀ ਬਣਵਾਇਆ। ਚੀਮਾ ਪਿੰਡ ਵਿਖੇ ਸਰਕਾਰੀ ਹਾਈ ਸਕੂਲ ਅਤੇ ਹਸਪਤਾਲ ਵਰਗੀਆਂ ਸਹੂਲਤਾਂ ਪ੍ਰਾਪਤ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-11-54-40, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 52. 471; ਡਿ. ਸੈਂ. ਹੈਂ. ਬੁ. -ਸੰਗਰੂਰ. ਡਿਸ. ਗਜ਼. –ਸੰਗਰੂਰ 442

ਚੀਮਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚੀਮਾ : ਇਹ ਜੱਟਾਂ ਦਾ ਇਕ ਗੋਤ ਹੈ ਜਿਸ ਦਾ ਨਿਕਾਸ ਚੌਹਾਨ ਰਾਜਪੂਤਾਂ ਵਿਚੋਂ ਹੋਇਆ ਹੈ। ਪੰਜਾਬ ਦੇ ਜੱਟਾਂ ਦੀਆਂ ਗੋਤਾਂ ਵਿਚੋਂ ਚੀਮਾ ਇਕ ਉੱਘੀ ਗੋਤ ਹੈ। ਰਵਾਇਤ ਅਨੁਸਾਰ 25 ਪੁਸ਼ਤਾਂ ਪਹਿਲਾਂ ਇਨ੍ਹਾਂ ਦਾ ਇਕ ਪੂਰਵਜ ਜੋ ਚੌਹਾਨ ਰਾਜਪੂਤ ਸੀ, ਸ਼ਹਾਬੁਦੀਨ ਦੇ ਪ੍ਰਿਥਵੀ ਰਾਜ ਨੂੰ ਹਰਾਉਣ ਤੋਂ ਬਾਅਦ ਦਿੱਲੀ ਤੋਂ ਨੱਠ ਕੇ ਪਹਿਲਾਂ ਕਾਂਗੜੇ ਤੇ ਫਿਰ ਅੰਮ੍ਰਿਤਸਰ ਆ ਵਸਿਆ ਜਿਥੇ ਬਿਆਸ ਦੇ ਨੇੜੇ ਉਸ ਦੇ ਪੁੱਤਰਾਂ ਨੇ ਇਕ ਪਿੰਡ ਵਸਾਇਆ। ਉਸ ਦੇ ਪੋਤਰੇ ਨੂੰ ਰਾਣਾ ਕੰਗ ਕਿਹਾ ਜਾਂਦਾ ਸੀ ਜੋ ਮੌਜੂਦਾ ਕਬੀਲੇ ਦਾ ਪੂਰਵਜ ਮੰਨਿਆ ਜਾਂਦਾ ਹੈ।

ਚੀਮਾਂ ਜੱਟਾਂ ਵਿਚ ਵੀ ਵਿਆਹ ਸਬੰਧੀ ਸਾਹੀ ਜੱਟਾਂ ਵਾਲੇ ਖ਼ਾਸ ਰੀਤੀ ਰਿਵਾਜ ਹਨ। ਇਸ ਕਬੀਲੇ ਦੇ ਲੋਕ ਵਿਆਹ ਆਪਸ ਵਿਚ ਜਾਂ ਗੁਆਂਢੀ ਕਬੀਲਿਆਂ ਨਾਲ ਹੀ ਕਰਦੇ ਹਨ। ਇਹ ਬਹੁਤ ਸ਼ਕਤੀਸ਼ਾਲੀ ਤੇ ਸੰਯੁਕਤ ਪਰ ਝਗੜਾਲੂ ਕਬੀਲਾ ਹੈ। ਇਨ੍ਹਾਂ ਵਿਚੋਂ ਬਹੁਤੇ ਮੁਸਮਲਮਾਨ ਹਨ ਪਰ ਆਪਣੇ ਪੁਰਾਣੇ ਰੀਤੀ ਰਿਵਾਜਾਂ ਨੂੰ ਮੰਨਦੇ ਹਨ। ਇਨ੍ਹਾਂ ਦੀ ਬਹੁਤੀ ਗਿਣਤੀ ਸਿਆਲਕੋਟ ਵਿਚ ਮਿਲਦੀ ਹੈ ਪਰ ਗੁਜਰਾਂਵਾਲਾ ਦੇ 42 ਪਿੰਡ ਵੀ ਇਨ੍ਹਾਂ ਕੋਲ ਹਨ। ਇਹ ਪਹਾੜਾਂ ਦੇ ਤਲਛੱਟਾਂ ਤੇ ਪੂਰਬ ਅਤੇ ਪੱਛਮ ਦੇ ਦੋਹਾਂ ਪਾਸੇ ਫੈਲੇ ਹੋਏ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-11-55-30, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਕਾ. : 115; ਮ. ਕੋ. : 371

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.