ਛਪਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਪਾਰ (ਨਾਂ,ਪੁ) ਗੁੱਗੇ ਦਾ ਪ੍ਰਸਿੱਧ ਮੇਲਾ ਲੱਗਣ ਵਾਲਾ ਅਹਿਮਦਗੜ੍ਹ ਮੰਡੀ ਨੇੜੇ ਦਾ ਇੱਕ ਪਿੰਡ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 685, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਛਪਾਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਛਪਾਰ : ਇਹ ਜਿਲ੍ਹਾ ਅਤੇ ਤਹਿਸੀਲ ਲੁਧਿਆਣਾ ਦਾ ਇਕ ਪਿੰਡ ਹੈ ਜਿਹੜਾ ਲੁਧਿਆਣਾ-ਮਲੇਰਕੋਟਲਾ ਸੜਕ ਉੱਪਰ, ਲੁਧਿਆਣਾ ਸ਼ਹਿਰ ਤੋਂ 31 ਕਿ. ਮੀ. ਅਤੇ ਅਹਿਮਦਗੜ੍ਹ ਤੋਂ 5 ਕਿ. ਮੀ. ਦੀ ਦੂਰੀ ਉੱਤੇ ਸਥਿਤ ਹੈ।

ਇਸ ਪਿੰਡ ਵਿਚ ਸਤੰਬਰ ਦੇ ਮਹੀਨੇ ਗੁੱਗਾ ਪੀਰ ਦਾ ਮੇਲਾ ਲਗਦਾ ਹੈ। ਲੋਕ ਭਾਰੀ ਗਿਣਤੀ ਵਿਚ ਇਸ ਮੇਲੇ ਵਿਚ ਸ਼ਾਮਲ ਹੁੰਦੇ ਹਨ। ਹਰ ਧਰਮ ਦੇ ਲੋਕ ਹੁਮ-ਹੁਮਾ ਕੇ ਇਥੇ ਪੁਜਦੇ ਹਨ। ਇਹ ਮੇਲਾ ਤਿੰਨ ਦਿਨ ਤਕ ਚਲਦਾ ਹੈ ਅਤੇ ਭੇਟਾ ਪੰਡਤ ਇਕੱਠੀ ਕਰਦੇ ਹਨ। ਇਥੇ ਰਾਜਨੀਤਕ ਕਾਨਫ਼ਰੰਸਾਂ ਵੀ ਕੀਤੀਆਂ ਜਾਂਦੀਆਂ ਹਨ। ਲੋਕ ਡੇਰੇ ਬਣਾ ਕੇ ਇਥੇ ਕਈ ਕਈ ਦਿਨ ਤਕ ਟਿਕੇ ਰਹਿੰਦੇ ਹਨ। ਇਕ ਰਵਾਇਤ ਅਨੁਸਾਰ ਬੀਕਾਨੇਰ ਰਾਜ (ਰਾਜਸਥਾਨ) ਵਿਚ ਸਥਿਤ ਬੰਗਰ ਮਾੜੀ (ਗੁੱਗੇ ਦੀ ਮਾੜੀ) ਤੋਂ ਕੁਝ ਇੱਟਾਂ ਲਿਆ ਕੇ ਇਸ ਪਿੰਡ ਵਿਖੇ ਛਪਾਰ ਮਾੜੀ ਬਣਾਈ ਗਈ ਸੀ। ਇਸ ਮਾੜੀ ਤੋਂ ਜ਼ਿਲ੍ਹੇ ਦੀਆਂ ਹੋਰ ਥਾਵਾਂ ਤੇ ਇੱਟਾਂ ਲਿਜਾ ਕੇ ਚੀਮਾ ਮਾੜੀ ਅਤੇ ਮਾਨੋਪੁਰ ਮਾੜੀ ਬਣਾਈਆਂ ਗਈਆਂ। ਪਿੰਡ ਦੇ ਵਸਨੀਕ ਹਰ ਰੋਜ਼ ਮਾੜੀ ਤੇ ਮੱਥਾ ਟੇਕਣ ਜਾਂਦੇ ਹਨ। ਮੇਲੇ ਸਮੇਂ ਇਥੇ ਪਸ਼ੂਆਂ ਦੀ ਬੜੀ ਵੱਡੀ ਮੰਡੀ ਵੀ ਲਗਦੀ ਹੈ। (ਪਸ਼ੂ ਮੇਲਾ ਹਰ ਸਾਲ ਮਾਰਚ ਅਤੇ ਅਕਤੂਬਰ ਦੇ ਮਹੀਨੇ ਵੀ ਲਗਦਾ ਹੈ)।

ਇਸ ਪਿੰਡ ਵਿਚ ਇਕ ਪ੍ਰਾਇਮਰੀ ਤੇ ਇਕ ਮਿਡਲ ਸਕੂਲ ਤੋਂ ਇਲਾਵਾ ਡਾਕਘਰ ਵੀ ਹੈ।

ਇਸ ਦਾ ਕੁੱਲ ਰਕਬਾ 803 ਹੈਕਟੇਅਰ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-28-04-10-30, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.