ਜਨਵਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਨਵਰੀ [ਨਿਇ] ਅੰਗਰੇਜ਼ੀ ਸਾਲ ਦਾ ਪਹਿਲਾ ਮਹੀਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਨਵਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਨਵਰੀ : ਇਹ ਗ੍ਰੈਗੋਰੀਅਨ ਕਲੰਡਰ ਅਨੁਸਾਰ ਸਾਲ ਦਾ ਪਹਿਲਾ ਮਹੀਨਾ ਹੈ। ਇਸ ਵਿਚ 31 ਦਿਨ ਹੁੰਦੇ ਸਨ। ਜਨਵਰੀ ਦਾ ਸਬੰਧ ਰੋਮਨ ਦੇਵਤਾ, ਜੈਨਸ ਨਾਲ ਜੋੜਿਆ ਜਾਂਦਾ ਹੈ ਜਿਸ ਦੇ ਨਾਉਂ ਦਾ ਅਰਥ ‘ਦਰਵਾਜ਼ਾ’ ਹੈ ਅਤੇ ਜਿਸਨੂੰ ‘ਸ਼ੁਰੂਆਤ’ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਮਹੀਨੇ ਦੀ ਇਸ ਕਾਰਨ ਧਾਰਮਿਕ ਮਹੱਤਤਾ ਵੀ ਹੈ। ਆਦਿ ਕਾਲ ਵਿਚ ਇਹ ਸਾਲ ਦਾ ਗਿਆਰ੍ਹਵਾਂ ਮਹੀਨਾ ਸੀ ਜਿਸਨੂੰ 700 ਈ. ਪੂ. ਮੁਢਲੇ 10 ਮਾਸੀ ਰੋਮਨ ਕਲੰਡਰ, ਜਿਹੜਾ ਸ਼ੁਰੂ ਹੀ ਮਾਰਚ ਦੇ ਮਹੀਨੇ ਤੋਂ ਹੁੰਦਾ ਸੀ, ਵਿਚ ਜੋੜਿਆ ਗਿਆ।

          153 ਈ. ਪੂ. ਪਹਿਲੀ ਜਨਵਰੀ ਨੂੰ ਜਦੋਂ ਨਵੇਂ ਰੋਮਨ ਕਾਂਸਲਾਂ ਨੇ ਆਪਣਾ ਕੰਮਕਾਜ ਸੰਭਾਲਿਆ ਤਾਂ ਇਸਨੂੰ ਰੋਮਨ ਸਿਵਲ ਸਾਲ ਦੀ ਸ਼ੁਰੂਆਤ ਤਸਲੀਮ ਕੀਤਾ ਗਿਆ।

          ਮੱਧ ਕਾਲੀ ਯੂਰਪ ਵਿਚ ਗ਼ੈਰ-ਈਸਾਈ ਰੀਤਾਂ ਨੂੰ ਮਨਸੂਖ਼ ਕਰਨ ਹਿਤ ਈਸਾਈ ਪੁਰਬ ਤੋਂ ਹੀ ਨਵਾਂ ਸਾਲ ਗਿਣਿਆ ਜਾਂਦਾ ਸੀ। 18ਵੀਂ ਸਦੀ ਦੇ ਮੱਧ ਤੀਕ ਇੰਗਲੈਂਡ ਅਤੇ ਸਵੀਡਨ ਨੇ ਪਹਿਲੀ ਜਨਵਰੀ ਨੂੰ ਨਵਾਂ ਸਾਲ ਤਸਲੀਮ ਨਾ ਕੀਤਾ ਮਗਰੋਂ ਇਨ੍ਹਾਂ ਨੇ ਗ੍ਰੈਗੋਰੀਅਨ ਕਲੰਡਰ ਨੂੰ ਅਪਣਾਇਆ ਤਾਂ ਪਹਿਲੀ ਜਨਵਰੀ ਨਵੇਂ ਸਾਲ ਦਾ ਪਹਿਲਾ ਮਹੀਨਾ ਮੰਨ ਲਿਆ ਗਿਆ ਅਤੇ ਇਸ ਦਿਨ ਨੂੰ ਵਿਸ਼ੇਸ਼ ਤੌਰ ਤੇ ਮਨਾਇਆ ਜਾਣ ਲੱਗਾ। ਉੱਤਰੀ ਗੋਲਾਰਧ ਵਿਚ ਜਨਵਰੀ ਸਰਦੀਆਂ ਦਾ ਮਹੀਨਾ ਹੈ ਜਿਸ ਨੂੰ ਐਂਗਲੋ-ਸੈਕਸਨੀ ਲੋਕ ਵੁਲਫ਼ ਮੰਥ ਵੀ ਕਹਿੰਦੇ ਹਨ। ਫ਼ਰਾਂਸੀਸੀ ਕ੍ਰਾਂਤੀਕਾਰੀ ਕਲੰਡਰ ਵਿਚ ਇਸਨੂੰ ਨੀਵੋਜ਼ ਅਰਥਾਤ ‘ਬਰਫ਼ਬਾਰੀ ਦਾ ਮਹੀਨਾ’ ਅਤੇ ਪਲੂਵੀਓਜ਼ ਅਰਥਾਤ ‘ਬਰਸਾਤ ਦਾ ਮਹੀਨਾ’ ਕਿਹਾ ਗਿਆ ਹੈ। ਇਸ ਮਹੀਨੇ ਵਿਚ ਜਨਮੇ ਵਿਅਕਤੀਆਂ ਲਈ ਗਾਰਟ/ਯਾਕੂਤ ਪੱਥਰ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ। ਗੁਲ ਚਾਂਦਨੀ ਇਸ ਮਹੀਨੇ ਦਾ ਖ਼ੂਬਸੂਰਤ ਫ਼ੁੱਲ ਹੈ।

          ਹ. ਪੁ––ਐਨ. ਅਮੈ. 15 : 693


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.