ਜੇਹਲਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੇਹਲਮ. ਵਿਤਸ੍ਤਾ ਨਦੀ , ਜੋ ਕਸ਼ਮੀਰ ਵਿੱਚੋਂ ਵਾਰਿਨਾਗ ਚਸ਼ਮੇ ਤੋਂ ਉਪਜਕੇ ਬਾਰਾਂਮੂਲਾ, ਮੁੱਜਫ਼ਰਾਬਾਦ, ਕੋਹਾਲਾ, ਜੇਹਲਮ, ਗੁਜਰਾਤ , ਸ਼ਾਹਪੁਰ, ਝੰਗ ਆਦਿ ਇ਼ਲਾਕਿ਼ਆਂ ਵਿੱਚੋਂ ੪੫੦ ਮੀਲ ਵਹਿੰਦੀ ਹੋਈ ਮਘਿਆਣੇ ਪਾਸ ਚਨਾਬ (ਚੰਦ੍ਰਭਾਗਾ) ਵਿੱਚ ਜਾ ਮਿਲਦੀ ਹੈ. ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ, ਇਸੇ ਦੇ ਕਿਨਾਰੇ ਆਬਾਦ ਹੈ। ੨ ਪੰਜਾਬ ਦੇ ਇ਼ਲਾਕੇ ਇੱਕ ਨਗਰ, ਜੋ ਜੇਹਲਮ ਦੇ ਕਿਨਾਰੇ ਆਬਾਦ ਅਤੇ ਜ਼ਿਲ੍ਹੇ ਦਾ ਪ੍ਰਧਾਨ ਅਸਥਾਨ ਹੈ. ਰੇਲ ਦੇ ਰਸਤੇ ਜੇਹਲਮ ਲਹੌਰ ਤੋਂ ੧੦੪ ਮੀਲ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 474, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.