ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਪੰਜਾਬੀ ਵਰਨਮਾਲਾ ਦਾ ਸੋਲ੍ਹਵਾਂ ਅੱਖਰ , ਟੈਂਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਸੋਲਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਮਧ੗੠(ਮੂੰਹ ਦੀ ਛੱਤ) ਹੈ। ੨ ਸੰ. ਸੰਗ੍ਯਾ—ਧਨੁਖ ਦਾ ਟੰਕਾਰ। ੩ ਪੈਰ. ਪਾਦ। ੪ ਨਾਰਿਯਲ (ਨਰੇਲ) ਦਾ ਖੋਪਰ। ੫ ਵਾਮਨ. ਬਾਉਂਨਾ। ੬ ਸ਼ਿਵ। ੭ ਚੰਦ੍ਰਮਾ । ੮ ਬੁਢੇਪਾ. ਜਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ ਦਾ ਸੋਲਵ੍ਹਾਂ ਅੱਖਰ ਤੇ ਤੇਰਵ੍ਹਾਂ ਵ੍ਯੰਜਨ ਹੈ, ਟਵਰਗ ਦਾ ਪਹਿਲਾ ਅੱਖਰ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ


ਟ : ਇਹ ਪੰਜਾਬੀ ਵਰਣਮਾਲਾ ਦਾ ਸੋਲ੍ਹਵਾਂ ਅੱਖਰ ਅਤੇ ਹਿੰਦੀ ਜਾਂ ਸੰਸਕ੍ਰਿਤ ਵਰਣਮਾਲਾ ਦਾ ਗਿਆਰ੍ਹਵਾਂ ਵਿਅੰਜਨ ਅਤੇ ਟਵਰਗ ਦਾ ਪਹਿਲਾ ਵਰਣ ਹੈ। ਗੁਰਮੁਖੀ ਲਿਪੀ ਦਾ ‘ਟ’ ਅੱਖਰ ਬ੍ਰਹਮੀ ਲਿਪੀ ਦੇ ‘ਟ’ ਦੇ ਸਮਾਨ ਹੈ। ਇਹ ਅੱਖਰ ਬ੍ਰਹਮੀ ਤੋਂ ਵੀ ਪਹਿਲਾਂ ਪ੍ਰਚਲਤ ਸੀ ਅਰਥਾਤ ਇਹ ਅੱਖਰ ਸਿੰਧ ਘਾਟੀ ਦੀ ਲਿਪੀ ਦਾ ਰੂਪ ਹੈ। ਇਹ ਪ੍ਰਾਚੀਨਤਮ ਰੂਪ ਹੈ ਅਰਥਾਤ ਇਸ ਦਾ ਇਤਿਹਾਸ ਤਿੰਨ-ਚਾਰ ਹਜ਼ਾਰ ਸਾਲ ਪੁਰਾਣਾ ਹੈ। ਗੁਰਮੁਖੀ ਲਿਪੀ ਦਾ ‘ਟ’ ਅੱਖਰ ਨਾਗਰੀ ਲਿਪੀ ਦੇ ‘ਟ’ ਅੱਖਰ ਵਰਗਾ ਹੀ ਹੈ। ਸ਼ਾਰਦਾ ਦੇ ਉੱਤਰੀ ਹਿੰਦ ਦੀਆਂ ਬਾਕੀ ਸਭ ਲਿਪੀਆਂ ਵਿਚ ਇਹ ਅੱਖਰ ਇਉਂ ਹੀ ਰਹਿੰਦਾ ਹੈ ਅਤੇ ਇਸ ਦੀ ਸ਼ਕਲ ਆਪਣੀਆਂ ਪੁਰਾਣੀਆਂ ਅਸ਼ੋਕ ਦੇ ਵੇਲੇ ਦੀਆਂ ਸ਼ਕਲਾਂ ਨਾਲ ਹੋਰ ਸਭਨਾਂ ਅੱਖਰਾਂ ਨਾਲ ਵਧੇਰੇ ਮਿਲਦੀ ਹੈ।
ਇਸ ਦਾ ਉਚਾਰਣ-ਅਸਥਾਨ ਮੂਰਧਨੀ ਹੈ ਅਰਥਾਤ ਇਹ ਧੁਨੀ ਤਾਲੂ ਤੋਂ ਜ਼ਰਾ ਪਰੇ ਹਟ ਕੇ ‘ਮਰੂਧਨ’ ਥਾਂ ਨਾਲ ਟਕਰਾ ਕੇ ਪੈਦਾ ਹੁੰਦੀ ਹੈ। ਇਸ ਦਾ ਉਚਾਰਣ ਕਰਨ ਲਈ ਜੀਭ ਦੇ ਅਗਲੇ ਭਾਗ ਨੂੰ ਤਾਲੂ ਨਾਲ ਲਗਾਉਣਾ ਪੈਂਦਾ ਹੈ।


ਲੇਖਕ : ਭਾਸ਼ਾ ਵਿਭਾਗ ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-07-12-11-51, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ. ਹਿੰ. ਸ਼. ਸਾ.; 4 : 1862; ਗੁ. ਲਿ. ਦਾ ਜ. ਤੇ ਵਿ.––ਜੀ. ਬੀ. ਸਿੰਘ

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਇਹ ਪੰਜਾਬੀ ਵਰਣਮਾਲਾ ਦਾ ਸੋਲ੍ਹਵਾਂ ਅੱਖਰ ਹੈ। ਇਹ ਟਵਰਗ (ਜਾਂ ਤਾਲੂ) ਦਾ ਪਹਿਲਾ ਅੱਖਰ ਹੈ। ਇਸ ਅੱਖਰ ਦਾ ਉਚਾਰਣ ਸਥਾਨ ਮੂਰਬਨੀ ਹੈ ਅਰਥਾਤ ਇਹ ਧੁਨੀ ਤਾਲੂ ਤੋਂ ਜ਼ਰਾ ਪਰੇ ਹਟ ਕੇ ਮੂਰਬਨ ਥਾਂ ਨਾਲ ਟਕਰਾ ਕੇ ਪੈਦਾ ਹੁੰਦੀ ਹੈ। ਇਸ ਦਾ ਉਚਾਰਣ ਕਰਨ ਲਈ ਜੀਭ ਦੇ ਅਗਲੇ ਭਾਗ ਨੂੰ ਤਾਲੂ ਨਾਲ ਲਗਾਉਣਾ ਪੈਂਦਾ ਹੈ ਅਰਥਾਤ ਇਸ ਅੱਖਰ ਦੇ ਉਚਾਰਣ ਵੇਲੇ ਜੀਭ ਦੀ ਨੋਕ ਨੂੰ ਉਲਟਾ ਕੇ ਉਸ ਦੇ ਨਿਕਲੇ ਭਾਗ ਨੂੰ ਕਠੋਰ ਤਾਲੂ ਦੇ ਮੱਧ ਦਾ ਸਪਰਸ਼ ਕੀਤਾ ਜਾਂਦਾ ਹੈ। ਇਹ ਅਲਪ ਪ੍ਰਾਣ ਅਘੋਸ਼ ਮੂਰਧਨਯ ਧੁਨੀ ਹੈ।
    
ਇਸ ਅੱਖਰ ਦੇ ਇਤਿਹਾਸ  ਨੂੰ ਜਾਣਨ ਤੋਂ ਪਤਾ ਲਗਦਾ ਹੈ ਕਿ ਇਸ ਅੱਖਰ ਦਾ ਇਤਿਹਾਸ ਤਿੰਨ ਚਾਰ ਹਜ਼ਾਰ ਸਾਲ ਪੁਰਾਣਾ ਹੈ। ਸਿੰਧੂ ਘਾਟੀ ਦੀ ਲਿਪੀ ਵਿਚ ਇਸ ਅੱਖਰ ਦਾ ਸਭ ਤੋਂ ਪੁਰਾਤਨ ਰੂਪ ਮਿਲਦਾ ਹੈ । ਗੁਰਮੁਖੀ ਲਿਪੀ ਦਾ ‘ਟ’ ਅੱਖਰ ਨਾਗਰੀ ਲਿਪੀ ਦੇ ‘ਟ’ ਅੱਖਰ ਵਰਗਾ ਹੈ। ਸ਼ਾਰਦਾ ਅਤੇ ਉਤਰੀ ਹਿੰਦੀ ਦੀਆਂ ਬਾਕੀ ਸਭ ਲਿਪੀਆਂ ਵਿਚ ਇਸ ਅੱਖਰ ਦੀ ਸ਼ਕਲ ਇੰਜ ਹੀ ਮਿਲਦੀ ਹੈ । ਇਸ ਅੱਖਰ ਦੀ ਸ਼ਕਲ ਅਸ਼ੋਕਕਾਲੀਨ ਲੇਖਾਂ ਵਿਚ ਹੋਰਨਾਂ ਅੱਖਰਾਂ ਦੇ ਮੁਕਾਬਲੇ ਸਭ ਨਾਲੋਂ ਜ਼ਿਆਦਾ ਮਿਲਦੀ ਹੈ। ਪ੍ਰਾਚੀਨ ਭਾਰਤੀ ਲਿਪੀਆਂ ਵਿਚ ਇਸ ਅੱਖਰ ਦੀ ਸ਼ਕਲ ਅੱਧੇ ਦਾਇਰੇ ਵਰਗੀ ਹੈ ਅਤੇ ਇਹ ਰੋਮਨ ਅੱਖਰ ‘c’ ਨਾਲ ਕਾਫੀ ਮਿਲਦੀ ਜੁਲਦੀ ਹੈ ।  ਇਸ ਅੱਖਰ ਦੀਆਂ ਬਹੁਤੀਆਂ ਵੰਨਗੀਆਂ ਨਹੀਂ ਮਿਲਦੀਆਂ । ਏਕਾਦਸੀ ਮਹਾਤਮ ਵਿਚ ਇਸ ਦੀ ਪੁਰਾਣੀ ਵਾਲੀ ਸ਼ਕਲ ਹੀ ਮਿਲਦੀ ਹੈ । ਪਦਮਾਵਤ ਵਿਚ ਇਸ ਅੱਖਰ ਦੇ ਸਿਰੇ ਤੇ ਰੇਖਾ ਥੋੜ੍ਹੀ ਜਿਹੀ ਸੱਜੇ ਵੱਲ ਨੂੰ ਵਧੀ ਹੋਈ ਹੋਣ ਕਰਕੇ ਦੇਵਨਾਗਰੀ ਦੇ ‘੮’ (ਅੱਠ) ਅੰਕ ਨਾਲ ਇਸ ਦੀ ਸ਼ਕਲ ਕਾਫ਼ੀ ਮਿਲਦੀ ਹੈ। ਸਮੁੱਚੇ ਤੌਰ ਤੇ ਇਸ ਅੱਖਰ ਨੇ ਪੁਰਾਣੀ ਵਾਲੀ ਸ਼ਕਲ ਨੂੰ ਹੀ ਕਾਇਮ ਰਖਿਆ ਹੈ ਕੇਵਲ ਇਸ ਦੇ ਸਿਰ ਤੇ ਰੇਖਾ ਲਗ ਗਈ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿਚ ਉਚਾਰਨ ਕੀਤੀ ਪਟੀ ਵਿਚ ਅੱਖਰ ਬਾਰੇ ਇਉਂ ਫਰਮਾਉਂਦੇ ਹਨ।

    “ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ"
    ਜੂਐ ਜਨਮੁ ਨ ਹਾਰਹੁ ਆਪਣਾ ਭਾਜਿ ਪੜਹੁ ਤੁਮ ਹਰਿ ਸਰਣਾ ॥
    ਪੋਥੀ ਦੂਜੀ ਪੰਨਾ (433)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-02-50-11, ਹਵਾਲੇ/ਟਿੱਪਣੀਆਂ: ਹ.ਪੁ. - ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ-ਪੋਥੀ ਦੂਜੀ ; ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ-ਡਾ. ਤਰਲੋਚਨ ਸਿੰਘ ਬੇਦੀ; ਮ. ਕੋ.; ਗੁਰਮੁਖੀ ਲਿਪੀ ਦਾ ਵਿਗਿਆਨਕ ਅਧਿਐਨ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.