ਤੱਤ-ਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਤੱਤ-ਵਾਕ: ਤੱਤ-ਵਾਕ ਸੰਕਲਪ ਦੀ ਵਰਤੋਂ ਸਿਰਜਨਾਤਮਕ (Generative) ਵਿਆਕਰਨ ਵਿਚ ਕੀਤੀ ਜਾਂਦੀ ਹੈ। ਵਿਆਕਰਨਕ ਅਧਿਅਨ ਦੀ ਇਸ ਵਿਧੀ ਅਨੁਸਾਰ ਕਿਸੇ ਵੀ ਭਾਸ਼ਾ ਦੇ ਮੂਲ ਜਾਂ ਮੁੱਢਲੇ ਵਾਕ, ਤੱਤ-ਵਾਕ ਵਜੋਂ ਵਿਚਰਦੇ ਹਨ। ਤੱਤ-ਵਾਕਾਂ ਦੀ ਬਣਤਰ ਵਿਚ ਵਾਕਾਤਮਕ ਜਾਂ ਰੂਪਾਤਮਕ ਤਬਦੀਲੀ ਨਾਲ ਵਾਕ ਦੀ ਬਣਤਰ ਵਿਚ ਰੂਪਾਂਤਰਨ ਹੁੰਦਾ ਹੈ, ਜਿਸ ਤਰ੍ਹਾਂ ਤੱਤ-ਵਾਕ ਦੀ ਮੂਲ ਬਣਤਰ ਹਾਂ-ਪੱਖੀ, ਕਰਤਾਰੀ ਅਤੇ ਸਧਾਰਨ ਹੁੰਦੀ ਹੈ। ਇਸ ਬਣਤਰ ਨੂੰ ਨਾਹ-ਪੱਖੀ, ਕਰਮਣੀ, ਸੰਯੁਕਤ, ਮਿਸ਼ਰਤ, ਪ੍ਰਸ਼ਨਵਾਚੀ ਅਤੇ ਆਗਿਆਵਾਚੀ ਆਦਿ ਬਣਤਰਾਂ ਵਜੋਂ ਰੂਪਾਂਤਰਤ ਕਰਕੇ ਵਰਤਿਆ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1006, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.