ਧਰੇਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਰੇਕ (ਨਾਂ,ਇ) ਵੇਖੋ : ਡੇਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧਰੇਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਰੇਕ [ਨਾਂਇ] ਡੇਕ , ਬਕੈਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧਰੇਕ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਧਰੇਕ : ਸੜਕਾਂ ਦੇ ਕਿਨਾਰੇ ਅਤੇ ਖੂਹਾਂ ਦੀ ਮੌਣ ਨੇੜੇ ਉਗਾਏ ਜਾਣ ਵਾਲੇ ਇਸ ਪਤਝੜੀ ਰੁੱਖ ਦਾ ਵਿਗਿਆਨਕ ਨਾਂ ਮੀਲੀਆ ਐਜਾਡਰੈਕ ਹੈ ਜਿਹੜਾ ਮੀਲੀਏਸੀ ਕੁੱਲ ਨਾਲ ਸਬੰਧਤ ਹੈ। ਇਸ ਦੀ ਛਿੱਲ ਕਾਲੇ ਭੂਰੇ ਰੰਗ ਦੀ ਹੁੰਦੀ ਹੈ  ਜਿਸ ਉੱਪਰ ਚੀਰ ਪਏ ਹੁੰਦੇ ਹਨ । ਇਸ ਦੇ ਦੋ ਪੰਖੜੀਏ ਪੱਤਿਆਂ ਉੱਤੇ ਤਿੰਨ ਜਾਂ ਚਾਰ ਜੋੜੇ ਖੰਭੜੇ ਹੁੰਦੇ ਹਨ ਜਿਨ੍ਹਾਂ ਵਿਚ ਤਿੰਨ ਤੋਂ ਗਿਆਰਾਂ ਪੱਤੀਆਂ ਹੁੰਦੀਆਂ ਹਨ । ਇਸ ਦੇ ਫੁਲ ਹਲਕੇ ਵੈਂਗਣੀ ਰੰਗ ਦੇ ਗੁੱਛਿਆਂ ਦੇ ਰੂਪ ਵਿਚ ਲਗਦੇ ਹਨ । ਨਵੰਬਰ-ਦਸੰਬਰ ਤੱਕ ਫਲ ਪਕ ਕੇ ਪੀਲੇ ਹੋ ਜਾਂਦੇ ਹਨ । ਹਰੇਕ ਫਲ ਵਿਚ ਤਿੰਨ ਤੋਂ ਛੇ ਬੀਜ ਹੁੰਦੇ ਹਨ ।

ਇਸ ਦੇ ਪੱਤੇ ਹਰੀ ਖਾਦ ਵਜੋਂ ਵਰਤੇ ਜਾਂਦੇ ਹਨ । ਪੱਤਿਆਂ ਨੂੰ ਸੁਕਾ ਕੇ ਕਪੜਿਆਂ ਅਤੇ ਕਿਤਾਬਾਂ ਵਿਚ ਰੱਖਿਆ ਜਾਂਦਾ ਹੈ ਜਿਸ ਨਾਲ ਕੀੜਾ ਨਹੀਂ ਲਗਦਾ । ਇਸ ਦਾ ਫੁਲ ਜ਼ਹਿਰੀਲਾ ਹੁੰਦਾ ਹੈ। ਇਸ ਲਈ ਚੂਹੇ ਆਦਿ ਮਾਰਨ ਲਈ ਵਰਤਿਆ ਜਾਂਦਾ ਹੈ । ਪੱਤਿਆਂ ਦਾ ਕਾੜ੍ਹਾ ਮਿਹਦੇ ਦੇ ਰੋਗ ਦੂਰ ਕਰਨ ਅਤੇ ਫੁੱਲਾਂ ਦੀ ਪੁਲਟਸ ਜ਼ਖ਼ਮਾਂ ਨੂੰ ਠੀਕ ਕਰਨ ਅਤੇ ਜੂੰਆਂ ਮਾਰਨ ਲਈ ਵਰਤੀ ਜਾਂਦੀ ਹੈ। ਛਿੱਲ ਦਾ ਕਾੜ੍ਹਾ ਪੇਟ ਦੇ ਕੀੜੇ ਮਾਰਦਾ ਹੈ ਅਤੇ ਬੀਜ ਗਠੀਏ ਦੇ ਇਲਾਜ ਲਈ ਵਰਤੇ ਜਾਂਦੇ ਹਨ । ਇਸ ਦੀ ਲੱਕੜ  ਖਿਡੌਣੇ , ਖੇਤਬਾੜੀ ਦੇ ਸੰਦ, ਮੂਰਤੀਆਂ, ਅਸਲਾ ਪੇਟੀਆਂ ਤੇ ਸਾਜ਼ ਬਣਾਉਣ ਦੇ ਕੰਮ ਆਉਂਦੀ ਹੈ।

ਪੁਰਾਣੇ ਸਮੇਂ ਵਿਚ ਮਹਾਂਮਾਰੀ ਦੇ ਦਿਨਾਂ ਵਿਚ ਬੀਜਾਂ ਦੀਆਂ ਲੜੀਆਂ ਪਰੋ ਕੇ ਦਰਵਾਜ਼ੇ, ਬਰਾਂਡਿਆਂ ਆਦਿ ਵਿਚ ਲਟਕਾਈਆਂ ਜਾਂਦੀਆਂ ਸਨ ਤਾਂ ਕਿ ਬੀਮਾਰੀ ਦਾ ਪ੍ਰਭਾਵ ਅਸਰ ਨਾ ਕਰੇ । ਬੀਜਾਂ ਨੂੰ ਮਿਆਦੀ ਬੁਖ਼ਾਰ ਉਤਾਰਨ ਅਤੇ ਪੀਸਣ ਉਪਰੰਤ ਖੁਰਮਾਨੀ ਨਾਲ ਮਿਲਾ ਕੇ ਜੋੜਾਂ ਜਾਂ ਗੋਡਿਆਂ ਦਾ ਦਰਦ ਦੂਰ ਕਰਨ ਲਈ ਲੇਪਣ ਵਜੋਂ ਵਰਤਿਆ ਜਾਂਦਾ ਹੈ। ਲੋਕ ਧਾਰਾ ਅਨੁਸਾਰ ਜੇਕਰ ਧਰੇਕ ਦੇ ਸੱਤ ਪੱਤੇ ਨਵਾਂ ਚੰਨ ਵੇਖ ਕੇ ਕਿਸੇ ਬੱਚੇ ਤੋਂ ਸੱਤ ਵਾਰੀ ਵਾਰੇ ਜਾਣ ਤਾਂ ਉਸ ਚੰਦ੍ਰਮਾਸ ਬੱਚੇ ਨੂੰ ਬੁਰੀ ਨਜ਼ਰ ਨਹੀਂ ਲਗਦੀ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4633, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-29-03-18-22, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਮੈ. ਪ. ਇੰ ਪਾ.; ਪੰ. ਗੁ. ਪੰ. ਇੰ. ਮੈ. ਪ.; ਪੰ. ਲੋ ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.