ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ 26ਵਾਂ ਅੱਖਰ , ਪੱਪਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9974, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਛਬੀਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਹੋਠ ਹਨ। ੨ ਸੰ. ਸੰਗ੍ਯਾ—ਪਵਨ. ਹਵਾ । ੩ ਪੱਤਾ । ੪ ਆਂਡਾ । ੫ ਸਮਾਸ ਵਿੱਚ ਸ਼ਬਦ ਦੇ ਪਿੱਛੇ ਆ ਕੇ ਇਹ ਪੀਣ ਵਾਲਾ ਅਰਥ ਦਿੰਦਾ ਹੈ, ਜਿਵੇਂ—ਦ੍ਵਿਪ, ਪਾਦਪ, ਮਧੁਪ ਆਦਿ। ੬ ਰਖ੍ਯਾ ਕਰਨ ਵਾਲਾ, ਪਾਲਣ ਵਾਲਾ ਆਦਿਕ, ਜੈਸੇ—ਨ੍ਰਿਪ, ਭੂਪ ਆਦਿ। ੭ ਪੰਜਾਬੀ ਵਿੱਚ ਪ੍ਰ ਦੀ ਥਾਂ ਭੀ ਪ ਵਰਤੀਦਾ ਹੈ. ਦੇਖੋ, ਪਖਾਰਨ। ੮ ਸ਼ਬਦ ਦੇ ਅੰਤ ਲੱਗਕੇ ਇਹ ਭਾਵਵਾਚਕ ਸੰਗ੍ਯਾ— ਭੀ ਬਣਾਉਂਦਾ ਹੈ, ਜੈਸੇ—ਸਿਆਣਪ, ਸੁਹਣੱਪ ਆਦਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣਮਾਲਾ ਦਾ ਛਬੀਵਾਂ ਅੱਖਰ ਤੇ ਤੇਈਵਾਂ ਵ੍ਯੰਜਨ ਹੈ, ਪਵਰਗ ਦਾ ਪਹਿਲਾ ਅੱਖਰ ਹੈ।

            ਸੰਸਕ੍ਰਿਤ ਵਿਚ ਪਦਾਂ ਦੇ ਅਖੀਰ ਆਕੇ ਰਖ੍ਯਾ, ਪਾਲਨ ਦੇ ਅਰਥ ਦੇਂਦਾ ਹੈ,

            -ਗੋ+ਪ=ਪ੍ਰਿਥਵੀ ਦੇ ਪਾਲਣ ਵਾਲਾ ਯਾ ਗਊ ਪਾਲਣ ਵਾਲਾ। ਇਸ ਤਰ੍ਹਾਂ ਦਾ ਗੋਪੀ ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਯਾ ਹੈ। ਇਸੀ ਤਰ੍ਹਾਂ ਪਦਾਂ ਦੇ ਅੰਤ ਪ=ਪੀਣ ਅਰਥ ਦੇਂਦਾ ਹੈ ਜੈਸੇ ਮਧੁਪ=ਮਧ (=ਸ਼ਹਿਦ)+ਪ=(ਪੀਣ ਵਾਲਾ)=ਸ਼ਹਿਦ ਪੀਣ ਵਾਲਾ ਭਾਵ ਸ਼ਹਿਦ ਦੀ ਮਖੀ। ਯਥਾ-‘ਜੈਸੇ ਮਧੁਪ ਮਖੀਰਾ’।

            ਠੇਠ ਪੰਜਾਬੀ ਵਿਚ -ਪਪਾ- ਕਈ ਵੇਰ ਅੰਤ ਵਿਚ ਲੱਗਕੇ ਭਾਵ ਵਾਚੀ ਸੰਗ੍ਯਾ ਬਣਾਉਂਦਾ ਹੈ, ਜਿਸ ਤਰ੍ਹਾਂ ਸਿਆਨਣਾ ਤੋਂ ਸਿਆਣਪ। ਯਥਾ-‘ਸਹਸ ਸਿਆਣਪ ਤੋਂ ਸਿਆਣਪ। ਯਥਾ-‘ਸਹਸ ਸਿਆਣਪ ਪਵੈ ਨ ਤਾਉ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9753, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਇਹ ਗੁਰਮੁਖੀ ਵਰਣਮਾਲਾ ਦਾ ਛੱਬੀਵਾਂ ਤੇ ਪਵਰਗ ਦਾ ਪਹਿਲਾ ਅੱਖਰ ਹੈ । ਇਸ ਦਾ ਉਚਾਰਣ ਸਥਾਨ ਹੋਠ ਹੈ ਅਰਥਾਤ ਬੁੱਲਾਂ ਦੇ ਇਕ  ਦੂਜੇ ਨਾਲ ਟਕਰਾਉਣ ਤੇ ਇਹ ਧੁਨੀ ਉਤਪੰਨ ਹੁੰਦੀ ਹੈ। ਨਾਂਵ ਦੇ ਤੌਰ ਤੇ ਇਹ ਪਵਨ ਜਾਂ ਹਵਾ, ਪੱਤਾ, ਅੰਡਾ ਆਦਿ ਦੇ ਅਰਥ  ਦਿੰਦਾ ਹੈ।  ਸਮਾਸ ਸ਼ਬਦ ਦੇ ਪਿੱਛੇ ਆ ਕੇ ਇਹ ਪੀਣ ਵਾਲਾ  ਦਾ ਅਰਥ ਵੀ ਬਣਾਉਂਦਾ ਹੈ ਜਿਵੇਂ ਪਾਦੁਪ, ਮਦੁਪ ਆਦਿ । ਸ਼ਬਦ ਦੇ ਪਿੱਛੇ ਲਗ ਕੇ ਇਹ ਭਾਵਵਾਚਕ ਸੰਗਿਆ ਵੀ ਬਣਾਉਂਦਾ ਹੈ ਜਿਵੇਂ ਸਿਆਣਪ ਆਦਿ । ਇਸੇ ਤਰ੍ਹਾਂ ਕਿਤੇ ਕਿਤੇ ਪਿੱਛੇ ਲਗਣ ਨਾਲ ਇਹ ਰੱਖਣ ਵਾਲਾ ਜਾਂ ਪਾਲਣ ਵਾਲਾ ਦਾ ਅਰਥ ਵੀ ਦਿੰਦਾ ਹੈ ਜਿਵੇਂ ਨ੍ਰਿਪ, ਭੂਪ ਆਦਿ ।

ਪ੍ਰਾਚੀਨਤਾ ਦੀ ਦ੍ਰਿਸ਼ਟੀ ਤੋਂ ਇਹ ਬ੍ਰਹਮੀ ਲਿਪੀ ਦਾ ਹੀ ਵਿਕਸਿਤ ਰੂਪ ਹੈ। ਗੁਰਮੁਖੀ ਦੇ ਦਸ ਅੱਖਰ ਅਜਿਹੇ ਹਨ ਜਿਨ੍ਹਾਂ ਦਾ ਆਧਾਰ ਬ੍ਰਹਮੀ ਹੈ । ਇਨ੍ਹਾਂ ਦਸ ਅੱਖਰਾਂ  ਵਿਚੋਂ ‘ਪ' ਅੱਖਰ ਵੀ ਇਕ ਹੈ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਅੱਖਰ ਲਗਭਗ ਦੋ ਹਜ਼ਾਰ ਸਾਲ ਪੁਰਾਣਾ ਹੈ। ਤੀਸਰੀ ਸਦੀ ਈ. ਪੂ. ਵਿਚ ਰਾਜਾ ਅਸ਼ੋਕ ਦੇ ਗਿਰਨਾਰ ਦੀ ਚਟਾਨ ਦੇ ਲੇਖ ਦੀ ਲਿਪੀ ਵਿਚ ਇਸ ਅੱਖਰ ਦਾ ਜੋ ਰੂਪ ਸੀ , (ਲਿਪੀ ਪੱਤਰ 1–ਪ੍ਰਾਚੀਨ ਲਿਪੀ ਮਾਲਾ ) । ਉਸ ਅਨੁਸਾਰ ਇਸ ਦੇ ਸੱਜੇ ਪਾਸੇ ਖੜਵੀਂ ਲਕੀਰ ਨਹੀਂ ਹੈ।  ਈਸਵੀਂ ਸੰਨ ਦੀ ਚੌਥੀ ਸਦੀ ਵਿਚ ਇਸ ਦੇ ਸੱਜੇ ਪਾਸੇ ਖੜਵੀਂ ਲਕੀਰ ਖਿੱਚੀ ਜਾਣ ਲਗ ਪਈ । ਇਹ ਗੁਪਤ ਬੰਸੀ ਸਮੁਦਰਗੁਪਤ ਦੇ ਇਲਾਹਾਬਾਦ ਦੇ ਲੇਖਾਂ ਦੀ ਲਿਪੀ ਵਿਚ ਵੇਖਣ ਵਿਚ ਆਉਂਦਾ ਹੈ । ਜਿਵੇਂ () (ਲਿਪੀ ਪੱਤਰ ਨੰ : 16) । ਛੇਵੀਂ ਸਦੀ ਮੰਦਸੌਰ ਦੇ ਲੇਖ ਦੀ ਲਿਪੀ ਵਿਚ ਇਸ ਅੱਖਰ ਦੀ ਰੂਪ ਰੇਖਾ ਇਸ ਦੇ ਅਜੋਕੇ ਰੂਪ ਦੇ ਕਾਫ਼ੀ ਨੇੜੇ ਪੁੱਜ ਚੁੱਕੀ ਸੀ । ਹੁਣ ਇਸ ਦਾ ਇਹ ਰੂਪ ਬਣ ਗਿਆ । (ਲਿਪੀ ਪੱਤਰ ਨੰ. 18 ) ਇਸ ਤਰ੍ਹਾਂ ਚੰਬਾ ਦੇ ਰਾਜਾ ਮੇਰੂਵਰਮਾ ਦੇ ਲੇਖ ਦੀ ਲਿਪੀ ਅਨੁਸਾਰ ਇਹ ਅੱਖਰ ਵਿਕਾਸ ਕ੍ਰਮ ਦੀ ਮੰਜ਼ਿਲ ਪਾਰ ਕਰਦਾ ਹੋਇਆ ਅਜੋਕੇ ਰੂਪ ਤਕ ਪੁੱਜ ਗਿਆ । ਇਸ ਲਿਪੀ ਅਨੁਸਾਰ ਇਸ ਦਾ ਉਸ ਸਮੇਂ () ਰੂਪ ਸੀ (ਲਿਪੀ ਪੱਤਰ ਨੰ : 22–ਪ੍ਰਾਚੀਨ ਲਿਪੀ ਮਾਲਾ ) ਇਸ ਤਰ੍ਹਾਂ ਇਹ ਅੱਖਰ ਲਗਾਤਾਰ ਬਣਤਰ ਵਿਚ ਵਿਕਾਸ ਕਰਦਾ ਰਿਹਾ ।

ਪਟੀ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿਚ ਦਰਜ ਗੁਰੂ ਨਾਨਕ ਦੇਵ ਜੀ ਦੀ ਬਾਣੀ ਪਟੀ  ਵਿਚ ਇਹ ਚੌਦੀਵਾਂ ਅੱਖਰ ਹੈ । ਇਹ ਪਟੀ ਬਾਣੀ ਗੁਰਮੁਖੀ ਵਰਣਮਾਲਾ ਦੇ ਅੱਖਰਾਂ ਜਿੰਨੇ ਸਲੋਕਾਂ ਵਿਚ ਹੀ ਰਚੀ ਗਈ ਹੈ।

 

ਪੈਂਤੀ ਸਲੋਕਾਂ ਦੀ ਇਸ ਬਾਣੀ ਦਾ ਸਲੋਕ ਸਬੰਧਤ ਅੱਖਰ ਨਾਲ ਹੀ ਸ਼ੁਰੂ ਹੁੰਦਾ ਹੈ ਜਿਵੇਂ ਪ ਨਾਲ ਸਬੰਧਤ ਸਲੋਕ ਹੈ :

        ‘‘ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚ ਕੀਆ ”॥

( ਪੰਨਾ ੪੩੩)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3655, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-05-10-39-33, ਹਵਾਲੇ/ਟਿੱਪਣੀਆਂ: ਹ. ਪੁ. –ਭਾ. ਪ੍ਰਾ. ਲਿ. ਮਾ. -ਗੌਰੀ ਸ਼ੰਕਰ ਓਝਾ; ਗੁ. ਲਿ. ਜ. ਵਿ. -ਜੀ. ਬੀ. ਸਿੰਘ; ਗੁ. ਲਿ. -ਈਸ਼ਰ ਸਿੰਘ ਤਾਂਘ; ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.