ਪਨਾਹਗਾਹ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਪਨਾਹਗਾਹ (sanctuary)

     ਅਜਿਹੀ ਥਾਂ, ਜਿਥੇ ਪਹੁੰਚਣ ਉਪਰੰਤ ਵਿਅਕਤੀ ਨੂੰ ਹਮਲਾਵਰ ਤੋਂ ਸੁਰੱਖਿਆ ਪ੍ਰਾਪਤ ਹੋ ਜਾਂਦੀ ਹੈ, ਖ਼ਾਸ ਕਰ ਅਜਿਹੇ ਹਮਲਾਵਰ ਤੋਂ, ਜੋ ਬਦਲਾ ਲੈਣ ਲਈ ਕਿਸੇ ਦਾ ਪਿੱਛਾ ਕਰ ਰਿਹਾ ਹੈ। ਸ਼ਰਨ/ਪਨਾਹ ਲੈਣ ਵਾਲਾ ਸਮਾਜ ਦੇ ਕਨੂੰਨਾਂ ਦੀ ਪਾਲਣਾ ਦਾ ਪਾਬੰਦ ਹੁੰਦਾ ਹੈ। ਪਨਾਹਗਾਹ ਦਾ ਹੱਕ (sanctuary of right)  ਪ੍ਰਾਚੀਨ ਅਤੇ ਮੱਧਕਾਲੀਨ ਕਨੂੰਨ ਅਪਰਾਧੀ ਨੂੰ ਸਿਵਲ ਅਧਿਕਾਰੀਆਂ ਦੁਆਰਾ ਸਜ਼ਾ ਤੋਂ ਮੁਕਤ ਕਰਦਾ ਸੀ, ਜੇ ਉਹ ਕਿਸੇ ਅਜਿਹੀ ਥਾਂ ਸ਼ਰਨ ਲੈ ਲਵੇ, ਜਿਸ ਨੂੰ ਰੱਬ ਦਾ ਘਰ ਮੰਨਿਆ ਜਾਂਦਾ ਹੋਵੇ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.