ਪਾਤਰੋ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਤਰੋ. ਸੰਗ੍ਯਾ—ਪਤ੍ਰ ਲੈਜਾਣ ਵਾਲਾ. ਪਤ੍ਰਹਾਰ. ਕਾਸਿਦ. ਦੇਖੋ, ਕੋਸਰੋ. “ਤਬ ਚਤੁਰ ਪਾਤਰੋ ਆਇਓ.” (ਸੋਰ ਮ: ੫) ੨ ਵਿ—ਪਤਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9253, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਾਤਰੋ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਾਤਰੋ (ਸੰ.। ਸੰਸਕ੍ਰਿਤ ਪਤੰ। ਪੁ. ਪੰਜਾਬੀ ਪਾਤਰੋ) ਪਤ੍ਰਕਾ, ਚਿੱਠੀ। ਯਥਾ-‘ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ’। ਸ੍ਰੀ ਗੁਰੂ ਅਰਜਨ ਦੇਵ ਜੀ ਪਿਤਾ ਜੀ ਤੋਂ ਵਿਛੁੜੇ ਹੋਏ ਸੇ ਤੇ ਚਿਠੀਆਂ ਦਾ ਉਤਰ ਬੀ ਨਹੀਂ ਆਇਆ ਸੀ ਤਦ ਵੈਰਾਗ ਵਿਚ ਕਹਿੰਦੇ ਹਨ ਕਿ ਇਹ ਕੋਹ ਤੁਰਦੇ, ਗੁਰੂ ਜੀ ਕਿਤੇ ਜਾਂਦੇ ਸਨ ਤਦ ਚਾਰ ਚਿਠੀਆਂ ਆਉਂਦੀਆਂ ਸਨ, ਹੁਣ ਕਿਉਂ ਸੰਦੇਸਾ ਨਹੀਂ ਆਉਂਦਾ? ਭਾਵ ਇਉਂ ਬੀ ਕਢੀਦਾ ਹੈ ਕਿ ਇਕ ਕੋਸ਼ (ਅੰਨ, ਪ੍ਰਾਣ , ਮਨ ਬੁਧ , ਆਨੰਦ ਵਿਚੋਂ) ਸਿੱਧ ਕਰਦੇ ਹਾਂ ਤਾਂ ਚਾਰ ਪਰਦੇ ਹੋਰ ਪੈ ਜਾਂਦੇ ਸਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.