ਪੰਚਤੰਤ੍ਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਚਤੰਤ੍ਰ. ਵਿ੄ਨੁਸ਼ਰਮਾ ਨਾਮਕ ਵਿਦ੍ਵਾਨ ਦਾ ਈਸਵੀ ਤੀਜੀ ਸਦੀ ਵਿੱਚ ਰਚਿਆ ਮਨੋਹਰ ਨੀਤਿਸ਼ਾਸਤ੍ਰ, ਜਿਸ ਦੇ ਪੰਜ ਖੰਡ ਹਨ— ਮਿਤ੍ਰਭੇਦ, ਮਿਤ੍ਰਸੰਪ੍ਰਾਪਤਿ, ਕਾਕੋਲੂਕੀਯ (ਜਿਸ ਵਿੱਚ ਕਾਉਂ ਅਤੇ ਉੱਲੂ ਦਾ ਪ੍ਰਸੰਗ ਹੈ) ਲਬਧਪ੍ਰਣਾਸ਼ ਅਤੇ  ਅਪਰੀ੡੖ਤਕਾਰਕ.

     ਸਭ ਤੋਂ ਪਹਿਲਾਂ ਸੰਸਕ੍ਰਿਤ ਭਾ੄੠  ਵਿਚੋਂ ਪੰਚਤੰਤ੍ਰ ਦਾ ਅਨੁਵਾਦ ਬਾਦਸ਼ਾਹ ਨੌਸ਼ੀਰਵਾਂ ਨੇ ਪਹਲਵੀ ਭਾ੄੠ ਵਿੱਚ ਕਰਵਾਇਆ. ਸਨ ੭੫੦ ਵਿੱਚ ਅਬਦੁੱਲਾ ਨੇ ਅਰਬੀ ਵਿੱਚ ਤਰਜੁਮਾ ਕੀਤਾ. ਪੰਚਤੰਤ੍ਰ ਦਾ ਅਨੁਵਾਦ ਸਨ ੧੧੦੦ ਵਿੱਚ ਇਬਰਾਨੀ ਵਿੱਚ, ਸਨ ੧੨੫੧ ਵਿੱਚ ਸਪੇਨ ਭਾ੄੠ ਹੋਇਆ ਅਤੇ ਸਨ ੧੪੮੦ ਵਿੱਚ ਲੈਟਿਨ ਅਰ ਸਨ ੧੫੭੦ ਵਿੱਚ ਅੰਗ੍ਰੇਜ਼ੀ ਵਿੱਚ ਛਪਿਆ. ਦੇਖੋ, ਅੱਬੁਲਫਜਲ. ਸੰਮਤ ੧੭੪੧ ਵਿੱਚ ਤਨਸੁਖ ਨੇ ਹਿੰਦੀ ਅਨੁਵਾਦ ਕੀਤਾ. ਦੇਖੋ, ਤਨਸੁਖ ੨.

     ਮਹਾਰਾਜਾ ਰਣਜੀਤ ਸਿੰਘ ਦੇ ਕਵਿ ਬੁਧ ਸਿੰਘ ਨੇ ਪੰਚਤੰਤ੍ਰ ਦਾ ਤਰਜੁਮਾ ਵ੍ਰਿਜਭਾ੄੠ ਮਿਲੀ ਪੰਜਾਬੀ ਵਿੱਚ ਸੰਮਤ ੧੮੬੮ ਵਿੱਚ ਕੀਤਾ ਹੈ, ਜਿਸ ਦਾ ਨਾਮ ਬੁਧਿਬਾਰਧਿ (ਬੁੱਧਿਵਾਰਧਿ) ਹੈ. ਮਹਾਰਾਜਾ ਦੇ ਪ੍ਰਸ੍ਤਕਾਲਯ ਦੀ ਇਸ ਗ੍ਰੰਥ ਦੀ ਇੱਕ ਬਹੁਤ ਸੁੰਦਰ ਕਾਪੀ ਅਸੀਂ ਇੰਡੀਆ ਆਫਿਸ ਲੰਡਨ ਵਿੱਚ ਵੇਖੀ ਹੈ. ਦੇਖੋ, ਬੁੱਧਿਬਾਰਧਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4426, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.