ਭਗਵਾਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭਗਵਾਨ: ‘ਭਗ ’ ਦਾ ਅਰਥ ਹੈ ਪ੍ਰਕਾਸ਼ ਅਤੇ ਗਿਆਨ। ਸਭ ਦੇ ਪ੍ਰਕਾਸ਼ਨ ਅਤੇ ਗਿਆਨ ਸਰੂਪ ਪਰਮਾਤਮਾ ਦੇ ਇਸ ਗੁਣ-ਵਾਚਕ ਨਾਂ ਤੋਂ ਭਾਵ ਹੈ ਛੇ ਵਿਸ਼ੇਸ਼ਤਾਵਾਂ ਜਾਂ ਗੁਣਾਂ ਨੂੰ ਧਾਰਣ ਕਰਨ ਵਾਲਾ। ਇਨ੍ਹਾਂ ਗੁਣਾਂ ਦਾ ਵਿਵਰਣ ਇਸ ਪ੍ਰਕਾਰ ਹੈ—ਜਗਤ ਦਾ ਸਮਸਤ ਐਸ਼ਵਰਜ, ਸਮਸਤ ਧਰਮ , ਸਮਸਤ ਯਸ਼ , ਸਮਸਤ ਸ਼ੋਭਾ, ਸਮਸਤ ਗਿਆਨ ਅਤੇ ਸਮਸਤ ਵੈਰਾਗ। ‘ਗੁਰਪ੍ਰਤਾਪ ਸੂਰਜ ’ ਵਿਚ ਇਨ੍ਹਾਂ ਛੇ ਗੁਣਾਂ ਦਾ ਵਿਉਰਾ ਇਸ ਤਰ੍ਹਾਂ ਹੈ—ਈਸ਼੍ਵਰ ਕੇ ਖਟ ਗੁਣ ਕੋ ਜਾਨ ਜਾਂ ਤੇ ਕਹਿਯਤ ਹੈ ਭਗਵਾਨ ਜਸ ਐਸ਼ਵਰਜ ਵਿਰਾਗ ਉਦਾਰ ਲਛਮੀ ਗਯਾਨ ਸੁ ਪੂਰਨ ਧਾਰ

            ਸਪੱਸ਼ਟ ਹੈ ਕਿ ਸੰਸਾਰ ਦੀਆਂ ਸਮਸਤ ਸਮਰਥਤਾਵਾਂ ਦੇ ਸੁਆਮੀ ਨੂੰ ‘ਭਗਵਾਨ’ ਕਿਹਾ ਜਾਂਦਾ ਹੈ। ਇਹ ਵੈਸ਼ਣਵ- ਭਗਤੀ ਦਾ ਸ਼ਬਦ ਹੈ ਜਿਸ ਨੂੰ ਮੱਧ-ਯੁਗ ਦੇ ਸੰਤਾਂ , ਭਗਤਾਂ ਨੇ ਨਿਰਾਕਾਰ ਲਈ ਵਰਤਿਆ ਹੈ। ਗੁਰੂ ਅਰਜਨ ਦੇਵ ਜੀ ਨੇ ‘ਸਹਸਕ੍ਰਿਤੀ ਸ਼ਲੋਕ ’ ਪ੍ਰਸੰਗ ਵਿਚ ਕਿਹਾ ਹੈ—ਭਗਵਾਨ ਰਮਣੰ ਸਰਬਤ੍ਰ ਥਾਨ੍ਹਿੰ (ਗੁ.ਗ੍ਰੰ. 1354)। ਜੋ ਭਗਵਾਨ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ, ਫਿਰ ਉਹ ਸਦਾ ਸਹਿਜ ਸੁਖ ਦਾ ਆਨੰਦ ਮਾਣਦਾ ਹੈ—ਸਰਬ ਕਲਿਆਣ ਸੁਖ ਸਹਜ ਨਿਧਾਨ ਜਾ ਕੈ ਰਿਦੈ ਵਸਹਿ ਭਗਵਾਨ (ਗੁ.ਗ੍ਰੰ.195-96)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4713, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਭਗਵਾਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਗਵਾਨ (ਸੰ.। ਸੰਸਕ੍ਰਿਤ ਭਗਵਾਨੵ) ਭਾਗਾਂ ਵਾਲਾ। ਸਰਬ ਗੁਣ ਸੰਪੰਨ ਵਾਹਿਗੁਰੂ। ਯਥਾ-‘ਭੋ ਭਗਵਾਨਏ ਨਮਹ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.