ਭਵਜਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭਵਜਲ: ਗੁਰਬਾਣੀ ਵਿਚ ਇਸ ਸ਼ਬਦ ਦੀ ਵਰਤੋਂ ਸੰਸਾਰ-ਸਾਗਰ ਲਈ ਹੋਈ ਹੈ। ਸੰਸਾਰ ਦੇ ਪ੍ਰਪੰਚ ਤੋਂ ਉਬਰ ਕੇ ਪਰਮਾਤਮਾ ਤਕ ਪਹੁੰਚਣਾ ਇਤਨਾ ਹੀ ਕਠਿਨ ਹੈ ਜਿਤਨਾ ਸਮੁੰਦਰ ਨੂੰ ਪਾਰ ਕਰਨਾ ਔਖਾ ਹੈ। ਸਮੁੰਦਰ ਨੂੰ ਪਾਰ ਕਰਨ ਦਾ ਸਾਧਨ ਜਹਾਜ਼ ਹੈ। ਸੰਸਾਰ-ਸਾਗਰ ਨੂੰ ਤਰਨ ਲਈ ਗੁਰੂ ਬੋਹਿਥ ਦੀ ਭੂਮਿਕਾ ਨਿਭਾਉਂਦਾ ਹੈ। ਜੈਤਸਰੀ ਰਾਗ ਦੀ ਵਾਰ ਵਿਚ ਅੰਕਿਤ ਹੈ—ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ (ਗੁ.ਗ੍ਰੰ.710)। ਸ਼ਬਦ ਜਾਂ ਹਰਿ-ਨਾਮ ਦੀ ਆਰਾਧਨਾ ਦੁਆਰਾ ਵੀ ਇਹ ਤਰਿਆ ਜਾ ਸਕਦਾ ਹੈ—ਭਵਜਲੁ ਬਿਨੁ ਸਬਦੈ ਕਿਉ ਤਰੀਐ ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ (ਗੁ.ਗ੍ਰੰ.1125)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਭਵਜਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਵਜਲ ਸੰਸਕ੍ਰਿਤ ਭਵ+ਜਲ। ਭਵਸਾਗਰ, ਸੰਸਾਰ-ਸਮੁੰਦਰ, ਵਿਸ਼ੈ-ਜਲ ਯੁਕਤ ਜਗਤ , ਯਥਾ- ਸਰੰਜਾਮਿ ਲਾਗੁ ਭਵਜਲ ਤਰਨ ਕੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3619, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.