ਮੋਹੋ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Moho (ਮੋਹੋ) ਮੋਹੋ: ਇਹ ਸ਼ਬਦ ਵਿਗਿਆਨੀ ਮੋਹੋਰੋਵਿਸਕ (A.Mohorovicic, 1909) ਦੇ ਨਾਂ ਤੋਂ ਲਿਆ ਗਿਆ ਹੈ ਜਿਨ੍ਹਾਂ ਨੇ ਇਸ ਪਰਤ ਦੀ ਤਲਾਸ਼ ਕੀਤੀ ਹੈ। ਇਹ ਸੀਮਾ (sima) ਅਤੇ ਸੀਅਲ (sial) ਦੇ ਵਿਚਕਾਰਲੀ ਪਰਤ ਹੈ। ਪ੍ਰਿਥਵੀ ਦੇ ਚਾਪੜ (crust) ਅਤੇ ਮੱਧ ਪਰਤ (mantle) ਵਿਚਕਾਰ ਪਤਲੀ ਪਰਤ (Moho-rovicic Discontinuity) ਜਿਹੜੀ ਮਹਾਂਦੀਪਾਂ ਹੇਠਾਂ 35 ਕਿਲੋਮੀਟਰ ਅਤੇ ਸਮੁੰਦਰੀ ਤਲ ਹੇਠਾਂ 10 ਕਿਲੋਮੀਟਰ ਦੀ ਗਹਿਰਾਈ ਤੇ ਪਾਈ ਜਾਂਦੀ ਹੈ। ਭੂਚਾਲ ਤਰੰਗਾਂ ਦੀ ਇਸ ਵਿਚੋਂ ਲੰਘਣ ਦੀ ਦਰ ਵਿੱਚ ਭਾਰੀ ਤਬਦੀਲੀ ਆਉਂਦੀ ਹੈ ਕਿਉਂਕਿ ਇਸ ਦੀ ਘੱਣਤਾ 3.3 crust) ਅਤੇ 4.7 (mantle) ਵਿਚਕਾਰ ਪਾਈ ਜਾਂਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.