ਮੰਗਲਸੂਤਰ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮੰਗਲਸੂਤਰ : ਗਲੇ ਵਿਚ ਪਾਉਣ ਦਾ ਇਕ ਪ੍ਰਕਾਰ ਦਾ ਗਹਿਣਾ ਜਿਸ ਨੂੰ ਸੁਹਾਗ ਦਾ ਪ੍ਰਤੀਕ ਮੰਨ ਕੇ ਵਿਆਹ ਸਮੇਂ ਹਿੰਦੂ ਕੰਨਿਆ ਨੂੰ ਪਹਿਨਾਇਆ ਜਾਂਦਾ ਹੈ ਅਤੇ ਉਹ ਹਮੇਸ਼ਾ ਇਸ ਨੂੰ ਪਹਿਨ ਕੇ ਰੱਖਦੀ ਹੈ। 

ਇਸ ਦੀ ਪ੍ਰਥਾ ਵੈਦਿਕ ਕਾਲ ਤੋਂ ਚਲੀ ਆ ਰਹੀ ਹੈ। ਉਸ ਸਮੇਂ ਮੰਗਲਸੂਤਰ ਦਰਬ ਘਾਹ ਦਾ ਇਕ ਸੂਤਰ ਹੁੰਦਾ ਸੀ ਜਿਸ ਨੂੰ ਤੇਲ ਅਤੇ ਹਲਦੀ ਵਿਚ ਭਿਉਂ ਕੇ ਲਾੜ੍ਹੇ ਦੀ ਸੱਜੀ ਅਤੇ ਲਾੜ੍ਹੀ ਦੀ ਖੱਬੀ ਵੀਣੀ ਤੇ ਬੰਨ੍ਹਿਆ ਜਾਂਦਾ ਸੀ ਪਰ ਹੁਣ ਮੰਗਲ ਸੂਤਰ ਸਿਰਫ਼ ਔਰਤਾਂ ਹੀ ਪਹਿਨਦੀਆਂ ਹਨ ਅਤੇ ਇਹ ਕਾਲੇ ਮੋਤੀਆਂ ਦੀ ਸੋਨੇ ਜਾਂ ਚਾਂਦੀ ਵਿਚ ਪਰੋਈ ਇਕ ਮਾਲਾ ਹੁੰਦੀ ਹੈ ਜਿਸ ਨਾਲ ਉਸੇ ਧਾਤ ਦਾ ਨਮੂਨੇਦਾਰ ਜਾਂ ਜੜਾਊ ਲਾਕਟ ਵੀ ਹੁੰਦਾ ਹੈ। 

ਮੰਗਲਸੂਤਰ ਮੌਲਸਰੀ ਦੇ ਉਸੇ ਧਾਗੇ ਨੂੰ ਵੀ ਕਿਹਾ ਜਾਂਦਾ ਹੈ ਜਿਸ ਨੂੰ ਗੁੱਟ ਤੇ ਬੰਨ੍ਹਣ ਨਾਲ ਨਜ਼ਰ ਨਹੀਂ ਲਗਦੀ ਅਤੇ ਭੂਤ ਪ੍ਰੇਤ ਤੋਂ ਬਚਾਅ ਮੰਨਿਆ ਜਾਂਦਾ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 20, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-16-02-38-22, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.