ਸ਼ਟਾਪੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਟਾਪੂ (ਨਾਂ,ਪੁ) ਵੇਖੋ : ਪੀਚ੍ਹੋ ਬੱਕਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ਟਾਪੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸ਼ਟਾਪੂ: ਇਹ ਇਕ ਆਮ ਪ੍ਰੱਚਲਿਤ ਖੇਡ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਜਿੱਥੇ ਪੀਚੋ, ਸਮੁੰਦਰ ਟਾਪੂ, ਸ਼ਟਾਪੂ ਆਦਿ ਵੱਖ ਵੱਖ ਨਾਂ ਹਨ, ਉਥੇ ਇਸ ਦੇ ਖੇਡਣ ਦੇ ਢੰਗ ਵੀ ਵੱਖਰੇ-ਵੱਖਰੇ ਹਨ। ਇਹ ਖੇਡ ਖੇਡਣ ਲਈ ਬੱਚੇ ਸਾਫ ਪੱਧਰੀ ਜ਼ਮੀਨ ਉੱਤੇ ਸਿੱਧੀਆਂ ਲੀਕਾਂ ਮਾਰ ਕੇ ਚਿੱਤਰ ਵਿਚ ਦੱਸੇ ਅਨੁਸਾਰ ਖ਼ਾਨੇ ਬਣਾਉਂਦੇ ਹਨ ਤੇ ਇਸ ਤਰ੍ਹਾਂ ਖੇਡ ਦਾ ਮੈਦਾਨ ਤਿਆਰ ਹੋ ਜਾਂਦਾ ਹੈ।


 (ਸ਼ਟਾਪੂ ਦੇ ਵੱਖ-ਵੱਖ ਖੇਡ-ਮੈਦਾਨ)

ਸ਼ਟਾਪੂ ਖੇਡਣ ਲਈ ਘਸਾ ਕੇ ਗੋਲ ਕੀਤੀ ਹੋਈ ਇਕ ਠੀਕਰੀ ਲੈ ਲਈ ਜਾਂਦੀ ਹੈ ਜਿਸ ਨੂੰ ਗੀਟੀ ਕਹਿੰਦੇ ਹਨ। ਵਾਰੀ ਅਨੁਸਾਰ ਪਹਿਲਾ ਖਿਡਾਰੀ ਉਸ ਨੂੰ ਪਹਿਲੇ ਖ਼ਾਨੇ ਵਿਚ ਸੁੱਟਦਾ ਹੈ। ਫਿਰ ਇਕ ਪੈਰ ਦੇ ਸਹਾਰੇ ਪਹਿਲੇ ਖ਼ਾਨੇ ਵਿਚ (ਜਿਸ ਵਿਚ ਗੀਟੀ ਸੁੱਟੀ ਹੁੰਦੀ ਹੈ) ਪੈਰ ਰੱਖੇ ਬਗੈਰ ਟੱਪ ਕੇ ਦੂਸਰੇ ਖ਼ਾਨੇ ਵਿਚ ਚਲਾ ਜਾਂਦਾ ਹੈ ਅਤੇ ਫਿਰ ਤੀਸਰੇ ਵਿਚ। ਚੌਥੇ, ਪੰਜਵੇਂ ਅਤੇ ਸੱਤਵੇਂ, ਅੱਠਵੇਂ ਖ਼ਾਨਿਆਂ ਵਿਚ ਦੋਵੇਂ ਪੈਰ ਇਕੱਠੇ ਰੱਖਦਾ ਹੈ। ਛੇਵੇਂ ਖ਼ਾਨੇ ਵਿਚ ਇਕ ਪੈਰ ਹੀ ਰੱਖਿਆ ਜਾਂਦਾ ਹੈ। ਸਾਰੇ ਖ਼ਾਨਿਆਂ ਵਿਚ ਉਪਰ ਦੱਸੇ ਅਨੁਸਾਰ ਜਾ ਕੇ ਉਸ ਕ੍ਰਮ ਵਿਚ ਵਾਪਸ ਆਉਂਦੇ ਵਕਤ ਗੀਟੀ ਚੁੱਕ ਕੇ ਸ਼ਟਾਪੂ ਤੋਂ ਬਾਹਰ ਆ ਜਾਂਦਾ ਹੈ। ਇਸੇ ਤਰ੍ਹਾਂ ਖ਼ਾਨਿਆਂ ਦੇ ਨੰਬਰਾਂ ਅਨੁਸਾਰ ਵਾਰੀ–ਵਾਰੀ ਸਾਰੇ ਖ਼ਾਨਿਆਂ ਵਿਚ ਵਿਚ ਗੀਟੀ ਸੁੱਟਣੀ ਤੇ ਚੁੱਕਣੀ ਹੁੰਦੀ ਹੈ। ਇਸ ਸਾਰੀ ਕਾਰਵਾਈ ਦੇ ਦੌਰਾਨ ਉਸ ਖ਼ਾਨੇ ਵਿਚ ਪੈਰ ਰੱਖਣਾ ਮਨ੍ਹਾ ਹੁੰਦਾ ਹੈ ਜਿਸ ਵਿਚ ਸ਼ਟਾਪੂ ਦੀ ਗੀਟੀ ਪਾਈ ਹੁੰਦੀ ਹੈ। ਜਿਹੜਾ ਖਿਡਾਰੀ ਸਾਰੇ ਖ਼ਾਨਿਆਂ ਵਿਚ ਗੀਟੀ ਸੁੱਟ ਕੇ ਠੀਕ ਤਰ੍ਹਾਂ ਚੁੱਕ ਲਵੇ, ਉਹ ਆਖ਼ਰੀ ਖ਼ਾਨੇ ਦੇ ਬਾਹਰ ਜਾ ਕੇ ਸ਼ਟਾਪੂ ਵੱਲ ਪਿੱਠ ਕਰਕੇ ਆਪਣੇ ਸਿਰ ਉਪਰੋਂ ਦੀ ਗੀਟੀ ਸ਼ਟਾਪੂ ਵਿਚ ਸੁੱਟਦਾ ਹੈ। ਜਿਸ ਖ਼ਾਨੇ ਵਿਚ ਉਸ ਦੀ ਗੀਟੀ ਡਿੱਗ ਪੈਂਦੀ ਹੈ, ਉਹ ਉਸ ਦਾ ਘਰ ਗਿਣਿਆ ਜਾਂਦਾ ਹੈ ਤੇ ਉਹ ਉਸ ਵਿਚ ਦੋ ਪੈਰ ਰੱਖ ਸਕਦਾ ਹੈ। ਜੇਕਰ ਇਸ ਕਾਰਵਾਈ ਦੌਰਾਨ ਕਿਸੇ ਦੂਸਰੇ ਖਿਡਾਰੀ ਦੀ ਗੀਟੀ ਵੀ ਉਸੇ ਖ਼ਾਨੇ ਵਿਚ ਡਿੱਗ ਪਵੇ ਤਾਂ ਪਹਿਲੇ ਦੀ ਮਲਕੀਅਤ ਖ਼ਤਮ ਹੋ ਕੇ ਉਹ ਖ਼ਾਨਾ ਖੁਲ੍ਹ ਜਾਂਦਾ ਹੈ। ਇਸੇ ਤਰ੍ਹਾਂ ਖੇਡ ਚਲਦੀ ਰਹਿੰਦੀ ਹੈ ਅਤੇ ਸਭ ਤੋਂ ਬਹੁਤੇ ਖ਼ਾਨੇ ਜਿੱਤਣ ਵਾਲੇ ਨੂੰ ਜੇਤੂ ਮੰਨਿਆ ਜਾਂਦਾ ਹੈ। ਕਈ ਵਾਰੀ ਖੇਡ ਨੂੰ ਹੋਰ ਔਖਾ ਕਰਨ ਲਈ ਅੱਖਾਂ ਬੰਦ ਕਰਕੇ ਟੱਪਣਾ, ਸਿਰ ਤੇ ਗੀਟੀ ਰੱਖਕੇ ਟੱਪਣਾ, ਗੀਟੀ ਚੁੱਕਦੇ ਵਕਤ ਸਿਰਫ਼ ਇਕ ਹੱਥ ਹੀ ਵਰਤਣਾ ਅਤੇ ਧਰਤੀ ਨੂੰ ਕੱਪੜਾ ਨਾ ਲੱਗਣ ਦੇਣਾ ਆਦਿ ਦੀ ਸ਼ਰਤ ਵੀ ਰੱਖ ਲਈ ਜਾਂਦੀ ਹੈ। ਦੋ ਖਿਡਾਰੀਆਂ ਦੀ ਇਕੱਠੀ ਖੇਡ ਲਈ ਸ਼ਟਾਪੂ ਦੇ ਖ਼ਾਨਿਆਂ ਨੂੰ ੳ-2 ਵਰਗਾ ਬਣਾਇਆ ਜਾਂਦਾ ਹੈ ਅਤੇ ਖੇਡਣ ਦਾ ਤਰੀਕਾ ੳ-1 ਵਾਂਗ ਹੀ ਹੁੰਦਾ ਹੈ। ਸ਼ਟਾਪੂ ਨੂੰ ਖੇਡਣ ਲਈ ਇਕ ਹੋਰ ਤਰੀਕਾ ਵੀ ਹੁੰਦਾ ਹੈ। ਇਸ ਵਿਚ ਸ਼ਟਾਪੂ ਦੇ ਖਾਨੇ (ਅ) ਵਾਂਗ ਵਾਹੇ ਜਾਂਦੇ ਹਨ। ਇਸ ਵਿਚ ਹਰ ਖਿਡਾਰੀ ਨੂੰ ਪੰਜਵੇਂ ਖ਼ਾਨੇ ਵਿਚ ਦੋਵੇਂ ਪੈਰ ਰੱਖਣ ਦੀ ਖੁਲ੍ਹ ਹੁੰਦੀ ਹੈ। ਪਰ ਪਹਿਲੇ ਖ਼ਾਨੇ ਤੋਂ ਸ਼ੁਰੂ ਕਰਕੇ ਵਾਰੀਵਾਰੀ ਹਰ ਖ਼ਾਨੇ ਵਿਚ ਸ਼ਟਾਪੂ ਦੇ ਬਾਹਰ ਖੜ੍ਹੇ ਹੋ ਕੇ ਗੀਟੀ ਪਾਈ ਜਾਂਦੀ ਹੈ। ਇਕ ਪੈਰ ਦੇ ਸਹਾਰੇ ਉਸੇ ਪੈਰ ਨਾਲ ਗੀਟੀ ਨੂੰ ਠੁੱਡਾ ਮਾਰ ਕੇ ਵਾਰੀਵਾਰੀ ਅਗਲੇ ਖ਼ਾਨਿਆਂ ਵਿਚੋਂ ਲੰਘਾ ਕੇ ਅੱਠਵੇਂ ਖ਼ਾਨੇ ਵਿਚੋਂ ਦੀ ਬਾਹਰ ਕੱਢ ਦਿੱਤਾ ਜਾਂਦਾ ਹੈ। ਠੁੱਡਾ ਮਾਰਨ ਵੇਲੇ ਲਾਈਨ ਤੇ ਪੈਰ ਆ ਜਾਣ, ਗਲਤ ਖ਼ਾਨੇ ਵਿਚ ਗੀਟੀ ਪੈ ਜਾਣ, ਗੀਟੀ ਦੇ ਲਾਈਨ ਤੇ ਆ ਜਾਣ ਜਾਂ ਗ਼ਲਤ ਰਸਤਿਓਂ ਬਾਹਰ ਨਿਕਲ ਜਾਣ ਨਾਲ ਖਿਡਾਰੀ ਆਊਟ ਹੋ ਜਾਂਦਾ ਹੈ ਤੇ ਫਿਰ ਦੂਸਰਾ ਖਿਡਾਰੀ ਖੇਡਦਾ ਹੈ। ਇਸ ਵਿਚ ਵੀ ਸਾਰੇ ਖ਼ਾਨੇ ਪੁਗਾਉਣ ਤੋਂ ਬਾਅਦ ਘਰ ਮੱਲੇ ਜਾਂਦੇ ਹਨ। ਇਹ ਖੇਡ ਖੇਡਦੇ ਸਮੇਂ ਦੂਸਰੇ ਖਿਡਾਰੀ ਦੇ ਘਰ ਵਿਚ ਪੈਰ ਰੱਖਣ ਦੀ ਮਨਾਹੀ ਹੁੰਦੀ ਹੈ। ਜੇਕਰ ਇਕ ਖਿਡਾਰੀ ਦੇ ਲਗਾਤਾਰ ਦੋ ਜਾਂ ਵੱਧ ਘਰ ਹੋਣ ਤਾਂ ਉਹ ਦੂਸਰੇ ਖਿਡਾਰੀ ਨੂੰ ਆਪਣੀ ਮਰਜ਼ੀ ਅਨੁਸਾਰ ਕਿਸੇ ਇਕ ਘਰ ਵਿਚੋਂ ਦੀ ਥੋੜ੍ਹਾ ਜਿਹਾ ਰਸਤਾ ਦੇ ਦਿੰਦਾ ਹੈ। ਜ਼ਿਆਦਾ ਘਰ ਮੱਲਣ ਵਾਲੇ ਨੂੰ ਜੇਤੂ ਮੰਨਿਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no

ਸ਼ਟਾਪੂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ਟਾਪੂ : ਬੱਚਿਆਂ ਦੀ ਇਕ ਖੇਡ ਜਿਸ ਨੂੰ ‘ਛਟਾਪੂ’, ‘ਪੀਚੋ ਬਕਰੀ’ ਤੇ ‘ਸਮੁੰਦਰੀ’ ਵੀ ਕਹਿੰਦੇ ਹਨ। ਬੱਚੇ ਜ਼ਮੀਨ ਉਤੇ ਕਿਸੇ ਠੀਕਰੀ ਨਾਲ ਅੱਠ ਜਾਂ ਬਾਰਾਂ ਖਾਨੇ ਵਾਲਾ ਰੇਖਾ-ਚਿਤਰ ਵਾਹ ਲੈਂਦੇ ਹਨ। ਖੇਡਣ ਵਾਲੇ ਬੱਚੇ ਆਪਣੀਆਂ ਵਾਰੀਆਂ ਨਿਸ਼ਚਿਤ ਕਰ ਲੈਂਦੇ ਹਨ। ਖਿਡਾਰੀ ਆਪਣੀ ਵਾਰੀ ਸਿਰ ਖਾਨੇ ਵਿਚ ਠੀਕਰੀ ਸੁੱਟ ਕੇ ਇਕ ਲੱਤ ਦੇ ਭਾਰ ਉਛਲ ਕੇ ਉਸ ਖਾਨੇ ਵਿਚੋਂ ਪੈਰ ਦੇ ਠੇਡੇ ਨਾਲ ਠੀਕਰੀ ਨੂੰ ਬਾਹਰ ਕੱਢਦਾ ਹੈ। ਜੇ ਠੀਕਰੀ ਲਕੀਰ ਨੂੰ ਛੂਹੇ ਬਗੈਰ ਬਾਹਰ ਨਿਕਲ ਆਵੇ ਤਾਂ ਖਿਡਾਰੀ ਠੀਕਰੀ ਨੂੰ ਦੂਜੇ ਖਾਨੇ ਵਿਚ ਸੁਟਦਾ ਹੈ। ਇਸੇ ਤਰ੍ਹਾਂ ਸਾਰੇ ਖਾਨਿਆਂ ਵਿਚੋਂ ਠੀਕਰੀ ਬਾਹਰ ਕੱਢ ਲਈ ਜਾਂਦੀ ਹੈ। ਸਭ ਤੋਂ ਪਹਿਲਾਂ ਠੀਕਰੀ ਕੱਢਣ ਵਾਲਾ ਮੀਰੀ ਹੁੰਦੀ ਹੈ।

7

8

 

7

8

7

 

 

5

4

 

6

 

6

6

3

 

 

4

5

 

4

5

4

7

2

 

3

 

3

8

1

 

2

 

2

 

 

1

 

1

 

                         

ਸ਼ਟਾਪੂ

        ਸ਼ਟਾਪੂ ਖੇਡਣ ਦੇ ਦੂਜੇ ਢੰਗ ਵਿਚ ਖਿਡਾਰੀ ਆਪਣੀ ਗੀਟੀ ਪਹਿਲੇ ਖਾਨੇ ਵਿਚ ਪਾਉਂਦਾ ਹੈ। ਇਕ ਪੈਰ ਦੇ ਸਹਾਰੇ ਪਹਿਲੀ ਗੀਟੀ ਵਾਲਾ ਖਾਨਾ ਟੱਪ ਕੇ ਦੂਜੇ ਖਾਨੇ ਵਿਚ ਪਹੁੰਚ ਜਾਂਦਾ ਹੈ ਅਤੇ ਫਿਰ ਤੀਸਰੇ ਵਿਚ। ਚੌਥੇ, ਪੰਜਵੇਂ ਅਤੇ ਸੱਤਵੇਂ ਅੱਠਵੇਂ ਖਾਨਿਆਂ ਵਿਚ ਦੋ ਪੈਰ ਰੱਖਦਾ ਹੈ। ਇਸੇ ਤਰ੍ਹਾਂ ਪੁੱਠੇ ਕ੍ਰਮ ਵਿਚ ਵਾਪਸ ਆਉਂਦਾ ਹੈ ਅਤੇ ਪਹਿਲੇ ਖਾਨੇ ਵਿਚੋਂ ਗੀਟੀ ਚੁਕ ਕੇ ਬਾਹਰ ਆ ਜਾਂਦਾ ਹੈ। ਗੀਟੀ ਵਾਲੇ ਖਾਨੇ ਵਿਚ ਪੈਰ ਰੱਖਣਾ ਮਨ੍ਹਾ ਹੈ। ਇਸ ਤਰ੍ਹਾਂ ਸਾਰੇ ਖਾਨਿਆਂ ਵਿਚੋਂ ਗੀਟੀ ਬਾਹਰ ਕੱਢ ਕੇ ਖਿਡਾਰੀ ਸ਼ਟਾਪੂ ਵੱਲ ਪਿੱਠ ਕਰ ਕੇ ਖੜ੍ਹਾ ਹੋ ਜਾਂਦਾ ਹੈ ਅਤੇ ਪਿੱਛੇ ਗੀਟੀ ਸੁੱਟਦਾ ਹੈ। ਜਿਸ ਖਾਨੇ ਵਿਚ ਗੀਟੀ ਡਿੱਗੇ ਉਹ ਉਸ ਦਾ ਘਰ ਮੰਨਿਅ ਜਾਂਦਾ ਹੈ ਜਿਸ ਵਿਚ ਉਸ ਨੂੰ ਦੋ ਪੈਰ ਰੱਖਣ ਦੀ ਖੁਲ੍ਹ ਹੁੰਦੀ ਹੈ। ਜਿਹੜਾ ਖਿਡਾਰੀ ਸਾਰਿਆਂ ਤੋਂ ਵੱਧ ਖਾਨੇ ਪੁਗਾਵੇ ਉਹ ਜੇਤੂ ਮੰਨਿਆ ਜਾਂਦਾ ਹੈ। ਸ਼ਟਾਪੂ ਖੇਡਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਠੀਕਰੀ, ਪੈਰ, ਹੱਥ ਜਾਂ ਕਪੜਾ ਆਦਿ ਵਾਹੀਆਂ ਹੋਈਆਂ ਲਕੀਰਾਂ ਨੂੰ ਛੂਹਣੇ ਨਹੀਂ ਚਾਹੀਦੇ। ਇਹ ਖੇਡ ਟੋਲੀਆਂ ਬਣਾ ਕੇ ਵੀ ਖੇਡੀ ਜਾ ਸਕਦੀ ਹੈ। ਜਿਹੜੀ ਟੋਲੀ ਬਹੁਤੀਆਂ ਬਾਜ਼ੀਆਂ ਜਿੱਤ ਲਵੇ, ਉਹ ਜੇਤੂ ਗਿਣੀ ਜਾਂਦੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-04-56-30, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਲੋ. ਵਿ. ਕੋ. 2:448; ਪੰ. ਵਿ. ਕੋ. 3

ਸ਼ਟਾਪੂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ਟਾਪੂ, ਪੁਲਿੰਗ : ਬੱਚਿਆਂ ਦੀ ਖੇਡ ਜੋ ਜ਼ਮੀਨ ਤੇ ਲਕੀਰਾਂ ਵਾਹ ਕੇ ਖੇਡੀ ਜਾਂਦੀ ਹੈ, ਪੀਚੋ ਬੱਕਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-10-04-09-59, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.