ਸ਼ੁੱਕਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ੁੱਕਰ (ਨਾਂ,ਪੁ) ਇੱਕ ਗ੍ਰਹਿ ਦਾ ਨਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12425, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ੁੱਕਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Venus (ਵਿਨਅਸ) ਸ਼ੁੱਕਰ: ਇਹ ਗ੍ਰਹਿ ਸੂਰਜ ਤੋਂ ਦੂਰੀ ਦੇ ਆਧਾਰ ਤੇ ਦੂਜਾ ਗ੍ਰਹਿ ਹੈ ਜਿਹੜਾ 1082 ਲੱਖ ਕਿਲੋਮੀਟਰ ਦੂਰੀ ਤੇ ਹੈ। ਇਸ ਦਾ ਔਸਤਨ ਵਿਆਸ ਤਕਰੀਬਨ 12104 ਕਿਲੋਮੀਟਰ ਹੈ। ਇਹ ਸੂਰਜ ਦੀ ਪਰਿਕਰਮਾ 224.6 ਦਿਨਾਂ ਵਿੱਚ ਪੂਰੀ ਕਰਦਾ ਹੈ। ਸੂਰਜ-ਮੁਖੀ ਭਾਗ ਤੇ ਤਾਪਮਾਨ 100° ਅਤੇ ਸੂਰਜ ਵਿਮੁੱਖੀ ਭਾਗ ਤੇ-230° ਸੈਂਟੀਗ੍ਰੇਡ ਕਿਆਸ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸ਼ੁੱਕਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ੁੱਕਰ [ਨਿਪੁ] ਵੀਨਸ ਨਾਮਕ ਗ੍ਰਹਿ, ਸੰਧਿਆ ਦਾ ਤਾਰਾ; ਵੀਰਵਾਰ ਤੋਂ ਬਾਅਦ ਆਉਣ ਵਾਲ਼ਾ ਦਿਨ , ਜੁਮਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12417, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ੁੱਕਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸ਼ੁੱਕਰ (Venus) : ਦੂਰੀ ਦੇ ਆਧਾਰ ਤੇ ਇਹ ਗ੍ਰਹਿ ਸੂਰਜ ਤੋਂ ਦੂਜੇ ਨੰਬਰ ਤੇ ਆਉਂਦਾ ਹੈ ਅਤੇ ਤਕਰੀਬਨ ਹਰ ਅੱਠ ਸਾਲ ਬਾਅਦ ਇਹ ਗ੍ਰਹਿ ਸ਼ਾਮ ਦੇ ਸਮੇਂ ਬਹੁਤ ਹੀ ਚਮਕਦਾਰ ਅਵਸਥਾ ਧਾਰਨ ਕਰ ਲੈਂਦਾ ਹੈ। ਕਈ ਵਾਰ ਇਹ ਇੰਨਾਂ ਚਮਕਦਾ ਹੁੰਦਾ ਹੈ ਕਿ ਕਮਜ਼ੋਰ ਨਜ਼ਰ ਵਾਲੇ ਉਸ ਨੂੰ ਨਵਾਂ ਚੰਨ ਹੀ ਸਮਝਦੇ ਹਨ। ਇਹ ਗ੍ਰਹਿ ਕਈ ਵਾਰ ਦਿਨ ਵਿਚ ਵੀ ਦਿਖਾਈ ਦਿੰਦਾ ਹੈ। ਦੂਸਰੀ ਵੱਡੀ ਲੜਾਈ ਵਿਚ ਇਕ ਫ਼ੌਜੀ ਅਫ਼ਸਰ ਨੇ ਜੋ ਹਿੰਦ ਮਹਾਸਾਗਰ ਉੱਤੇ ਸੀ, ਇਸ ਗ੍ਰਹਿ ਨੂੰ ਦੁਸ਼ਣ ਦਾ ਰਾੱਕਿਟ ਸਮਝਿਆ ਸੀ।

          ਸ਼ੁੱਕਰ ਇਕ ਠੋਸ, ਗੋਲਾਕਾਰ ਅਤੇ ਬੱਦਲਾਂ ਨਾਲ ਘਿਰਿਆ ਹੋਇਆ ਗ੍ਰਹਿ ਹੈ ਜਿਸ ਦਾ ਵਿਆਸ 11,150 ਕਿ. ਮੀ. ਹੈ। ਇਹ ਆਕਾਰ ਅਤੇ ਦੂਸਰੇ ਭੌਤਿਕ ਗੁਣਾਂ ਦੇ ਪੱਖੋਂ ਧਰਤੀ ਨਾਲ ਬਿਲਕੁਲ ਮਿਲਦਾ ਜੁਲਦਾ ਹੈ। ਇਸ ਦੇ ਮੁੱਖ ਗੁਣ ਹੇਠ ਲਿਖੀ ਸਾਗਰਨੀ ਵਿਚ ਦਰਸਾਏ ਗਏ ਹਨ :

ਸੂਰਜ ਤੋਂ ਔਸਤ ਦੂਰੀ                                             = 10,75,00,000 ਕਿ. ਮੀ.

ਧਰਤੀ ਤੋਂ ਘੱਟੋ ਘੱਟ ਦੂਰੀ                                         = 3,96,00, 000 ਕਿ. ਮੀ.

ਗ੍ਰਹਿ-ਪਥ ਦੀ ਅਸਮਕੇਂਦਰਤਾ                                     = 0.007

ਨਛੱਤਰੀ ਕਾਲ (Sidereal-period)                             = 225 ਧਰਤੀ ਦੇ ਦਿਨ

ਸੰਗਮ-ਕਾਲ (Synodic period)                                = 584 ਧਰਤੀ ਦੇ ਦਿਨ

ਆੱਰਬਿਟਲ ਵੇਗ                                                  = 35 ਕਿ. ਮੀ./ਸੈਕੰਡ

ਪੁੰਜ                                                               = 0.81 (ਧਰਤੀ = 1)   

ਗੁਰੂਤਵੀ ਪ੍ਰਵੇਗ                                                   = 0.88 (ਧਰਤੀ = 1)

ਘਣਤਾ                                                            = 4.9 (ਪਾਣੀ = 1)

ਪਲਾਇਨ-ਵੇਗ (velocity of escape                           = 10 ਕਿ. ਮੀ./ਸੈਕੰਡ

ਸਤੱਈ ਗੁਰੂਤਾ                                                     = 0.84 g

ਰੰਗ-ਅੰਕ                                                          = 0.80

          ਸੂਰਜ ਨਾਲ ਆਪਣੀ ਹਾਤਲ ਵਿਚ ਮੁੜ ਆਉਣ ਦਾ ਸਮਾਂ ਘੱਟ ਵੱਧ ਹੋ ਸਕਦਾ ਹੈ, ਕਿਉਂਕਿ ਸੂਰਜ ਦੁਆਲੇ ਗ੍ਰਹਿਆਂ ਦੇ ਘੁੰਮਣ ਦੇ ਪਥ ਪੂਰੀ ਤਰ੍ਹਾਂ ਚੱਕਰੀ ਨਹੀਂ ਹੁੰਦੇ। ਇਸ ਲਈ ਜੇ ਸ਼ੁੱਕਰ ਇਕ ਵਾਰ ਸਰਦੀਆਂ ਵਿਚ ਚਮਕੇ ਤਾਂ ਅਗਲੀ ਵਾਰ ਉਹ ਗਰਮੀਆਂ ਵਿਚ ਚਮਕੇਗਾ। ਸ਼ੁੱਕਰ ਦੀ ਦੁਨੀਆ ਧਰਤੀ ਦੀ ਦੁਨੀਆ ਦੇ ਬਰਾਬਰ ਹੈ। ਸ਼ੁੱਕਰ ਨੰਗੀ ਅੱਖ ਨਾਲ ਵੇਖਿਆਂ ਬਹੁਤ ਸੁੰਦਰ ਲਗਦਾ ਹੈ। ਇਸ ਦੇ ਦੁਆਲੇ ਦੇ ਬੱਦਲਾਂ ਵਿਚ ਕਦੀ ਕਦੀ ਕੁਝ ਕੁਲੀਆਂ ਚੀਜ਼ਾਂ ਵੀ ਦਿਖਾਈ ਦਿੰਦੀਆਂ ਹਨ ਪ੍ਰੰਤੂ ਹੁਣ ਤਕ ਇਹ ਪਤਾ ਨਹੀਂ ਲਗ ਸਕਿਆ ਕਿ ਉਹ ਕੀ ਹਨ। ਧਰਤੀ ਨਾਲੋਂ ਸੂਰਜ ਦੇ ਨੇੜੇ ਹੋਣ ਕਾਰਨ ਇਸ ਉਪਰ ਦੁਗਣੀ ਰੌਸ਼ਨੀ ਤੇ ਗਰਮੀ ਪੈਂਦੀ ਹੈ ਅਤੇ ਇਹ ਹਮੇਸ਼ਾ ਬੱਦਲਾਂ ਨਾਲ ਢਕਿਆ ਰਹਿੰਦਾ ਹੈ। ਸੂਰਜ ਦੀ ਕੁਝ ਰੌਸ਼ਨੀ ਇਸ ਗ੍ਰਹਿ ਨਾਲ ਟਕਰਾ ਕੇ ਸਾਡੇ ਕੋਲ ਵਾਪਸ ਆ ਜਾਂਦੀ ਹੈ, ਜਿਸ ਤੋਂ ਅਸੀਂ ਇਸ ਗ੍ਰਹਿ ਦੇ ਵਾਯੂਮੰਡਲ ਬਾਰੇ ਕੁਝ ਗੱਲਾਂ ਜਾਣ ਸਕਦੇ ਹਨ। ਇਸ ਰੌਸ਼ਨੀ ਤੋਂ ਇਹ ਸਿੱਧ ਹੁੰਦਾ ਹੈ ਕਿ ਸ਼ੁੱਕਰ ਦੇ ਵਾਯੂਮੰਡਲ ਵਿਚ ਕਾਰਬਨ ਡਾਈਆਕਸਾਈਡ ਹੈ। ਇਹ ਗੈਸ ਜ਼ਿਆਦਾਤਰ ਜੁਆਲਾਮੁਖੀ ਪਹਾੜਾਂ ਵਿਚੋਂ ਨਿਕਲਦੀ ਹੈ, ਇਸ ਲਈ ਸ਼ੁੱਕਰ ਦੀ ਦੁਨੀਆ ਵਿਚ ਜੁਆਲਾਮੁਖੀ ਪਹਾੜਾਂ ਦੀ ਹੋਂਦ ਵੀ ਸੰਭਵ ਹੈ। ਇਸ ਰੌਸ਼ਨੀ ਤੋਂ ਇਹ ਵੀ ਪਤਾ ਲਗਦਾ ਹੈ ਕਿ ਇਥੇ ਖੁੱਲ੍ਹੀ ਆਕਸੀਜਨ ਨਹੀਂ ਹੈ। ਇਹ ਖਿਆਲ ਵੀ ਹੁੰਦਾ ਹੈ ਕਿ ਉਥੇ ਪਾਣੀ ਨਹੀਂ ਹੈ। ਆਕਸੀਜਨ ਦੇ ਨਾ ਹੋਣ ਕਾਰਨ ਇਹ ਸਿੱਟਾ ਨਿਕਲਦਾ ਹੈ ਕਿ ਉਥੇ ਕੋਈ ਜੀਵ ਜੰਤੂ ਜਾਂ ਦਰਖ਼ਤ ਵਗੈਰਾ ਨਹੀਂ ਹੋਣੇ।

          ਸ਼ੁੱਕਰ ਹਰ ਵੇਲੇ ਇਕ ਪਾਸਾ ਸੂਰਜ ਵੱਲ ਹੀ ਰੱਖਦਾ ਹੈ, ਜਿਸ ਤਰ੍ਹਾਂ ਚੰਨ ਧਰਤੀ ਵੱਲ। ਇਥੋਂ ਦਾ ਤਾਪਮਾਨ 327° ਸੈਂ. ਹੁੰਦਾ ਹੈ ਜੋ ਕਿ ਪਾਣੀ ਦੇ ਉਬਾਲ ਦਰਜੇ ਤੋਂ 227° ਸੈਂ. ਜ਼ਿਆਦਾ ਹੈ। ਇਸ ਦਾ ਰਸਤਾ ਸਾਰੇ ਗ੍ਰਹਿਆਂ ਨਾਲੋਂ ਗੋਲ ਹੈ। ਇਸ ਦੇ ਪਥ ਦਾ ਝੁਕਾਅ ਸੂਰਜੀ ਪਥ ਨਾਲ 3°-54' ਦਾ ਹੈ।

          ਹ. ਪੁ.––ਐਨ. ਬ੍ਰਿ. 23:71; ਐਨ. ਅਮੈ. 28:11; ਐਨ. ਬ੍ਰਿ. ਮੈ. 19:77.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.