ਸਹਜੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਜੁ. ਦੇਖੋ, ਸਹਜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਹਜੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਹਜੁ (ਸੰ.। ਸੰਸਕ੍ਰਿਤ ਸਹਜ=ਨਾਲ ਜੰਮਿਆਂ) ੧. ਸੁਭਾਵਕ, ਕੁਦਰਤੀ ਅਵਸਥਾ। ਯਥਾ-‘ਪਿਰ ਕਾ ਸਹਜੁ ਨ ਜਾਨਿਆ’।

੨. ਆਤਮਾ ਦੀ ਉਹ ਦਸ਼ਾ ਯਾ ਅਵਸਥਾ ਜੋ ਕਿਸੇ ਬਨਾਵਟ ਨੇ ਨਹੀਂ ਬਣਾਈ, ਜੋ ਆਪਣੇ ਆਪ ਵਿਚ ਸੁਤੇ ਸਿਧ ਨਾਲ ਹੀ ਹੈ। ਇਉਂ ਉਸ ਨੂੰ ਅਵਸਥਾ ਬੀ ਨਹੀਂ ਕਹਿ ਸਕਦੇ। ਓਹ ਸਰਬ ਅਵਸਥਾ ਤੋਂ ਪਰੇ ਇਕ ‘ਯਥਾਰਥ’ ਹੈ। ਇਸ ਕਰ ਕੇ ਇਸ ਦਾ ਅਰਥ -ਗ੍ਯਾਨ- ਬੀ ਕਰਦੇ ਹਨ -ਪਰਮ ਪਦ- ਬੀ ਕਰਦੇ ਹਨ। ਜਦੋਂ ਅੰਦਰੋਂ ਸਾਰੇ ਅਸਰ ਦੂਰ ਹੋ ਕੇ ਆਤਮਾ ਆਪਣੇ ਅਸਲੀ ਸੁਭਾਵ ਵਿਚ ਪ੍ਰਕਾਸ਼ਦਾ ਹੈ। ਯਥਾ-‘ਮਾਇਆ ਵਿਚਿ ਸਹਜੁ ਨ ਊਪਜੈ’ ਮਾਇਆ ਵਿਚ ਖਚਤ ਰਹਿਣ ਕਰ ਕੇ ਗ੍ਯਾਨ ਨਹੀਂ ਹੁੰਦਾ

੩. ਸੁਖ ਰੂਪ , ਸੌਖਾ ਤੇ ਹੌਲੇ ਹੌਲੇ ਬੀ ਅਰਥ ਇਸ ਪਦ ਦੇ ਹਨ। ਯਥਾ-‘ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ’।

੪. ਸੁਖ ਰੂਪ। ਯਥਾ-‘ਹਰਿ ਨਾਮੁ ਰਸਾਇਣੁ ਸਹਜਿ ਆਥਿ’ ਭਾਵ ਸੁਖ ਰੂਪ ਧਨ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.