ਹੱਛਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਛਾ [ਵਿਸ਼ੇ] ਅੱਛਾ, ਚੰਗਾ [ਵਿਸ] ਹਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੱਛਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਛਾ ਸੰ. अच्छ—ਅੱਛ. ਵਿ—ਸ੍ਵੱਛ. ਨਿਰਮਲ. “ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ.” (ਸੂਹੀ ਮ: ੧) “ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ.” (ਮ: ੧ ਵਾਰ ਮਾਝ) “ਤਨਿ ਧੋਤੈ ਮਨੁ ਹਛਾ ਨ ਹੋਇ.” (ਵਡ ਮ: ੩) ੨ ਅਰੋਗ. ਤਨਦੁਰੁਸ੍ਤ. ਨਰੋਆ। ੩ ਚੰਬੇ (ਪਹਾੜ) ਦੀ ਬੋਲੀ ਵਿੱਚ ਹੱਛਾ ਸ਼ਬਦ ਉੱਜਲ (ਚਿੱਟੇ) ਅਤੇ ਸਾਫ ਲਈ ਵਰਤਿਆ ਜਾਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4457, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੱਛਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੱਛਾ, ਵਿਸ਼ੇਸ਼ਣ : ਅੱਛਾ, ਚੰਗਾ, ਅਵਯ : ਹਲਾ, ਚੰਗੀ ਗਲ ਹੈ

–ਹੱਛਾ ਕਰਨਾ, ਮੁਹਾਵਰਾ : ੧. ਛੰਡ ਫੂਕ ਕੇ ਸਾਫ ਕਰਨਾ, ੨. ਨੇਕੀ ਕਮਾਉਣਾ; ੩. ਅਰੋਗ ਕਰਨਾ

–ਹਛਿਆਈ, ਇਸਤਰੀ ਲਿੰਗ : ਅਛਿਆਈ, ਚੰਗੀਆਈ, ਭਲਿਆਈ, ਗੁਣ ਵਾਧਾ

–ਹਛੇਰਾ, ਵਿਸ਼ੇਸ਼ਣ : ੧. ਵਧੇਰਾ ਹੱਛਾ; ੨. ਕੁੱਝ ਹੱਛਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-04-11-42-32, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.