ਅਉਧ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਉਧ ( ਨਾਂ , ਇ ) ਜੀਵਨ ਦੀ ਮਿਆਦ; ਉਮਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਉਧ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਉਧ [ ਨਾਂਇ ] ਆਯੂ , ਉਮਰ; ਮਿਆਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਉਧ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਉਧ. ਸੰ. ਅਯੋਧ੍ਯਾ. ਸੰਗ੍ਯਾ— ਕੌਸ਼ਲ ਦੇਸ਼ ਦੀ ਪ੍ਰਧਾਨ ਨਗਰੀ , ਜੋ ਰਾਮ ਚੰਦ੍ਰ ਜੀ ਦੀ ਰਾਜਧਾਨੀ ਸੀ. “ ਅਉਧ ਤੇ ਨਿਸਰ ਚਲੇ ਲੀਨੇ ਸੰਗ ਸੂਰ ਭਲੇ.” ( ਰਾਮਾਵ ) ਦੇਖੋ , ਅਯੋਧ੍ਯਾ । ੨ ਅਯੋਧ੍ਯਾ ਦੇ ਆਸ ਪਾਸ ਦਾ ਦੇਸ਼. ਕੋਸ਼ਲ ਦੇਸ਼. ਦੇਖੋ , ਕੋਸ਼ਲ ਅਤੇ ਅਵਧ । ੩ ਸੰ. ਅਵਧਿ. ਹੱਦ. ਸੀਮਾ । ੪ ਜੀਵਨ ਦੀ ਮਯਾਦ. ਉਮਰ. ਆਯੁ. “ ਅਉਧ ਘਟੈ ਦਿਨਸੁ ਰੈਣਾ ਰੇ.” ( ਸੋਹਿਲਾ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2228, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਉਧ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Tenure _ਅਉਧ : ਭਾਰਤ ਦਾ ਸੰਘ ਬਨਾਮ ਤੁਲਸੀ ਰਾਮ ਪਟੇਲ ( ਏ ਆਈ ਆਰ 1985 ਐਸ ਸੀ 1416 ) ਵਿਚ ਭਾਰਤ ਦੇ ਸੰਵਿਧਾਨ ਦੇ ਅਨੁਛੇਦ 310 ( 1 ) ਦੇ ਅਰਥ ਕਰਦਿਆਂ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਉਧ ਦਾ ਮਤਲਬ ਹੈ ਉਹ ਮੁੱਦਤ ਜਿਸ ਲਈ ਕੋਈ ਅਹੁਦੇਦਾਰ ਉਹ ਅਹੁਦਾ ਧਾਰਨ ਕਰਦਾ ਹੈ ।

            ਐਲ ਪੀ ਅਗਰਵਾਲ ( ਡਾ. ) ਬਨਾਮ ਭਾਰਤ ਦਾ ਸੰਘ ( ਏ ਆਈ ਆਰ 1992 ਐਸ ਸੀ 1872 ) ਅਨੁਸਾਰ ਅਉਧ ਦਾ ਮਤਲਬ ਹੈ ਉਹ ਮੁੱਦਤ ਜਿਸ ਲਈ ਕੋਈ ਅਹੁਦਾ ਧਾਰਨ ਕੀਤਾ ਜਾਂਦਾ ਹੈ । ਇਹ ਅਹੁਦਾ ਧਾਰਨ ਕਰਨ ਦੀ ਇਕ ਸ਼ਰਤ ਹੁੰਦੀ ਹੈ । ਅਉਧ ਵਾਲੀ ਆਸਾਮੀ ਤੇ ਇਕ ਵਾਰ ਨਿਯੁਕਤ ਹੋ ਜਾਣ ਤੇ , ਉਸ ਦੀ ਉਸ ਅਹੁਦੇ ਤੇ ਨਿਯੁਕਤੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਉਸ ਅਹੁਦੇ  ਤੇ  ਹਾਜ਼ਰ ਹੁੰਦਾ ਹੈ ਅਤੇ ਅਉਧ ਦੀ ਸਮਾਪਤੀ ਤੇ ਉਸ ਦੀ ਨਿਯੁਕਤੀ ਦਾ ਅੰਤ ਹੋ ਜਾਂਦਾ ਹੈ; ਪਰ ਇਹ ਤਦ ਜੇ ਉਚਿਤ ਆਧਾਰਾਂ ਤੇ ਉਸ ਅਉਧ ਨੂੰ ਘਟ ਨ ਕਰ ਦਿੱਤਾ ਗਿਆ ਹੋਵੇ । ਅਜਿਹਾ ਵਿਅਕਤੀ ਰਿਟਾਇਰ ਨਹੀਂ ਹੁੰਦਾ ਸਗੋਂ ਆਪਣੀ ਅਉਧ ਦੇ ਪੂਰਾ ਹੋ ਜਾਣ ਤੇ ਉਹ ਅਹੁਦਾ ਛਡ ਦਿੰਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਉਧ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਉਧ ( ਸੰ. । ਸੰਸਕ੍ਰਿਤ ਅਵਧਿ = ਹੱਦ ) ਉਮਰਾ , ਆਯੂ । ਯਥਾ-‘ ਅਉਧ ਘਟੈ ਦਿਨ ਸੁ ਰੈਣਾ ਰੇ’ ਹੇ ( ਭਾਈ ) ਦਿਨ ਰਾਤ ਉਮਰ ਘਟਦੀ ਜਾਂਦੀ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.