ਅਖੰਡਤਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Indivisibility ( ਇਨਡਿਵਿਜ਼ਅਬਿਲਅਟਿ ) ਅਖੰਡਤਾ : ਇਹ ਮੁਸ਼ਕਲ ਹੋ ਜਾਂਦਾ ਹੈ ਕਿ ਲਾਭਕਾਰੀ ਉਤਪਾਦਨ ਲਈ ਇਕ ਪਲਾਂਟ ( plant ) ਦਾ ਇਕ ਹਿੱਸਾ ਹੀ ਉਪਯੋਗ ਵਿਚ ਲਿਆਉਂਦਾ ਜਾਵੇ । ਇਹ ਵੇਖਣ ਵਿੱਚ ਆਉਂਦਾ ਹੈ ਕਿ ਪਲਾਂਟ ਅੰਦਰ ਮਸ਼ੀਨਾਂ ਦਾ ਇਕ ਜੁੱਟ ਹੁੰਦਾ ਹੈ ਅਤੇ ਉਹਨਾਂ ਦੀ ਯੋਗਤਾ ਭਿੰਨ ਹੁੰਦੀ ਹੈ । ਇਹ ( ਮਸ਼ੀਨਾਂ ) ਆਰਥਿਕ ਦ੍ਰਿਸ਼ਟੀ ਤੋਂ ਤਦ ਹੀ ਲਾਭਕਾਰੀ ਹੋ ਸਕਦੀਆਂ ਹਨ ਜੇਕਰ ਉਹਨਾਂ ਨੂੰ ਪੂਰਾ ਵਰਤਿਆ ਜਾਵੇ । ਇਹ ਧਾਰਨਾ ਮਹੱਤਵ-ਪੂਰਨ ਹੈ ਤਾਂ ਜੋ ਪੈਮਾਨੇ ਦੀਆਂ ਬੱਚਤਾਂ ( eco-nomies of scale ) ਨੂੰ ਜਾਣਿਆ ਜਾ ਸਕੇ ਅਤੇ ਮੰਡੀ ਦੇ ਖ਼ਰਚਿਆਂ ਨੂੰ ਵੀ ਜਾਣਿਆ ਜਾ ਸਕੇ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਅਖੰਡਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖੰਡਤਾ [ ਨਾਂਇ ] ਅਖੰਡ ਹੋਣ ਦਾ ਭਾਵ , ਇਕਸੁਰਤਾ , ਲਗਾਤਾਰਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.