ਅਗੋਲ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਗੋਲ : ਪਟਿਆਲਾ ਜ਼ਿਲੇ ਵਿਚ ਨਾਭਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਇਕ ਪਿੰਡ ਜਿਥੇ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਇਕ ਇਤਿਹਾਸਿਕ ਗੁਰਦੁਆਰਾ ਹੈ। ਆਪਣੀ ਇਕ ਯਾਤਰਾ ਦੌਰਾਨ ਗੁਰੂ ਜੀ ਪਿੰਡ ਵਿਚ ਆ ਕੇ ਇਕ ਛੱਪੜ ਕੰਢੇ ਪਿੱਪਲ ਥੱਲੇ ਬਿਰਾਜਮਾਨ ਹੋਏ ਸਨ। ਪੁਰਾਣਾ ਪਿੱਪਲ ਅੱਜ-ਕਲ੍ਹ ਇਥੇ ਕੋਈ ਨਹੀਂ ਹੈ ਅਤੇ ਛੱਪੜ ਵੀ ਤਾਲਾਬ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਸਨੂੰ ਲੋਕ ਰਾਮ ਤਲਾਈ ਕਹਿੰਦੇ ਹਨ। ਇਸ ਤਲਾਬ ਦੇ ਪਾਣੀ ਵਿਚ ਚਮੜੀ ਰੋਗ ਨਵਿਰਤ ਕਰਨ ਦੀ ਗ਼ੈਬੀ ਸ਼ਕਤੀ ਦੱਸੀਦੀ ਹੈ। ਇਸ ਗੁਰਦੁਆਰੇ ਦੀ ਇਮਾਰਤ 1919 ਵਿਚ ਬਣਨੀ ਅਰੰਭ ਹੋਈ ਸੀ ਅਤੇ ਇਹ 1 ਚੇਤ 1992 ਬਿਕਰਮੀ/14 ਮਾਰਚ 1935 ਈ. ਨੂੰ ਮੁਕੰਮਲ ਹੋਈ ਸੀ। ਇਸ ਇਮਾਰਤ ਵਿਚ ਇਕ ਵਰਗਾਕਾਰ ਹਾਲ ਬਣਿਆ ਹੋਇਆ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਵਾਲੇ ਕਮਰੇ ਨੂੰ ਹੀ ਵਧਾ ਕੇ ਬਣਾਇਆ ਗਿਆ ਹੈ। ਗੁਰਦੁਆਰੇ ਦੀ ਸੇਵਾ ਸੰਭਾਲ ਸਥਾਨਿਕ ਕਮੇਟੀ ਦੁਆਰਾ ਕੀਤੀ ਜਾਂਦੀ ਹੈ। ਇਸ ਗੁਰਦੁਆਰੇ ਵਿਚ ਪੱਥਰ ਦੇ ਛਾਪੇ ਦੀ ਇਕ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੁਰੱਖਿਅਤ ਪਈ ਹੈ ਜੋ ਨਾਨਕ ਸ਼ਾਹੀ ਸੰਮਤ 424 (ਈਸਵੀ 1893) ਵਿਚ ਛਪੀ ਹੈ। ਰਾਗ ਮਾਲਾ ਸਮੇਤ ਇਸ ਬੀੜ ਦੇ 2134 ਪੰਨੇ ਹਨ।
ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First