ਅਜਾਮਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਜਾਮਲ ਅਜ (ਜਨਮ ਰਹਿਤ) ਅਮਰ (ਮਰਣ ਰਹਿਤ). ਸੰਗ੍ਯਾ—ਕਨੌਜ ਦੇਸ਼ ਦਾ ਇੱਕ ਦੁਰਾਚਾਰੀ ਬ੍ਰਾਹਮਣ , ਜਿਸ ਨੇ ਇੱਕ ਵੇਸ਼੍ਯਾ ਨਾਲ ਵਿਆਹ ਕੀਤਾ ਸੀ, ਜਿਸ ਦੇ ਉਦਰ ਤੋਂ ਦਸ਼ ਪੁਤ੍ਰ ਹੋਏ. ਭਗਤਮਾਲ ਅਤੇ ਭਾਗਵਤ ਵਿੱਚ ਕਥਾ ਹੈ ਕਿ ਛੋਟੇ ਪੁਤ੍ਰ ਦਾ ਨਾਉਂ ਨਾਰਾਯਣ ਹੋਣ ਕਰਕੇ ਅਜਾਮਿਲ ਨਾਰਾਯਣ ਦਾ ਭਗਤ ਹੋ ਕੇ ਮੁਕਤਿ ਦਾ ਅਧਿਕਾਰੀ ਬਣਿਆ.2 “ਬਿਆਧ ਅਜਾਮਲੁ ਤਾਰੀਅਲੇ.” (ਗਉ ਨਾਮਦੇਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਜਾਮਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਜਾਮਲ ਪੁਰਾਣ ਸਾਹਿਤ ਵਿਚ ਵਰਣਿਤ ਇਕ ਦੁਰਾਚਾਰੀ ਅਤੇ ਪਾਪੀ ਬ੍ਰਾਹਮਣ , ਜੋ ਆਪਣੇ ਪੁੱਤਰ ਨਾਰਾਇਣ ਦਾ ਨਾਮ ਲੈਣ ਕਰ ਕੇ ਜਮਾਂ ਦੀ ਫਾਹੀ ਤੋਂ ਮੁਕਤ ਹੋਇਆ ਸੀ- ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1743, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਜਾਮਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਜਾਮਲ : ਇਹ ਕਨੋਜ ਦਾ ਇਕ ਬ੍ਰਾਹਮਣ ਸੀ ਜਿਹੜਾ ਆਪਣੇ ਪਾਪ-ਭਰੇ ਜੀਵਨ ਕਾਰਨ ਬਦਨਾਮ ਸੀ। ਪੁਰਾਣਿਕ ਕਥਾ ਹੈ ਕਿ ਇਸ ਨੇ ਵੇਸਵਾ ਨਾਲ ਵਿਆਹ ਕਰਵਾਇਆ, ਜਿਸ ਤੋਂ ਦਸ ਪੁੱਤਰ ਪੈਦਾ ਹੋਏ। ਭਗਤਮਾਲਾ ਤੇ ਭਾਗਵਤ ਵਿਚ ਕਥਾ ਹੈ ਕਿ ਇਸ ਦੇ ਛੋਟੇ ਪੁੱਤਰ ਦਾ ਨਾਂ ਨਾਰਾਇਣ ਸੀ ਜਿਸ ਨੂੰ ਮਰਨ ਵਾਲੇ ਇਸ ਨੇ ਕੋਲ ਬੁਲਾਇਆ ਅਤੇ ‘ਨਾਰਾਇਣ’ ਦਾ ਨਾਂ ਲੈਂਦਿਆਂ ਹੀ ਇਸ ਨੂੰ ਮੁਕਤੀ ਪ੍ਰਾਪਤ ਹੋ ਗਈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.