ਅਪਰਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਪਰਸ. ਸੰਗ੍ਯਾ— ਜੋ ਸਪਰਸ਼ ਨਹੀਂ ਕਰਦਾ. ਧਾਤੁ ਆਦਿ ਨੂੰ ਨਾ ਛੁਹਣ ਦਾ ਜਿਸ ਨੇ ਵ੍ਰਤ ਧਾਰਿਆ ਹੈ. “ ਸੋਮਪਾਕ ਅਪਰਸ ਉਦਿਆਨੀ.” ( ਬਾਵਨ ) ੨ ਜੋ ਆਪਣੇ ਮਨ ਨੂੰ ਵਿਕਾਰਾਂ ਦੇ ਸੰਗ ਤੋਂ ਅਲਗ ਰਖਦਾ ਹੈ. ਜੋ ਕੁਕਰਮਾਂ ਨੂੰ ਛੂਹਦਾ ਨਹੀਂ. “ ਨਾਨਕ ਕੋਟਿ ਮਧੇ ਕੋ ਐਸਾ ਅਪਰਸ.” ( ਸੁਖਮਨੀ ) ੩ ਸੰ. अस्पृश्य— ਅਸੑਪ੍ਰਿਸ਼੍ਯ. ਵਿ— ਨਾ ਛੁਹਣ ਯੋਗ੍ਯ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਪਰਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਰਸ : ਹਿੰਦੂ ਸਾਧੂਆਂ ਦਾ ਇਕ ਅਜਿਹਾ ਵਰਗ ਜੋ ਕਿਸੇ ਨਾਲ ਛੋਹੰਦੇ ਨਹੀਂ , ਖ਼ਾਸ ਕਰ ਧਾਤਾਂ ਨੂੰ ਛੋਹਣ ਤੋਂ ਬਚਦੇ ਰਹਿੰਦੇ ਹਨ । ਸਾਧੂ ਤੋਂ ਇਲਾਵਾ ਗ੍ਰਿਹਸਥੀਆਂ ਵਿਚ ਵੀ ਇਹ ਬਿਰਤੀ ਵੇਖੀ ਗਈ ਹੈ । ਸਿੱਖ ਧਰਮ ਵਿਚ ਇਸ ਪ੍ਰਕਾਰ ਦੇ ਭਰਮ ਜਾਂ ਵਹਿਮ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ । ਗੁਰਬਾਣੀ ਅਨੁਸਾਰ ਸੱਚੇ ਅਰਥਾਂ ਵਿਚ ‘ ਅਪਰਸ’ ( ਅਸਪਰਸ਼ ) ਉਹ ਹੈ ਜੋ ਆਪਣੀਆਂ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਅਤੇ ਜੋ ਆਪਣੇ ਆਪ ਨੂੰ ਪਾਪਾਚਾਰ ਤੋਂ ਦੂਰ ਰਖਦਾ ਹੈ । ਗੁਰੂ ਅਰਜਨ ਦੇਵ ਜੀ ਨੇ ‘ ਸੁਖਮਨੀ ’ ਵਿਚ ਅਜਿਹੇ ਸਾਧਕ ( ਅਪਰਸ ) ਦੇ ਸਹੀ ਰੂਪ ਨੂੰ ਚਿਤਰਦਿਆਂ ਦਸਿਆ ਹੈ ਕਿ ਅਜਿਹਾ ਅਪਰਸ ਕਰੋੜਾਂ ਵਿਚੋਂ ਕੋਈ ਇਕ ਹੁੰਦਾ ਹੈ— ਨਾਨਕ ਕੋਟਿ ਮਧੇ ਕੋ ਐਸਾ ਅਪਰਸ ( ਗੁ.ਗ੍ਰੰ.274 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਪਰਸ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਪਰਸ ( ਸੰ. । ਹਿੰਦੀ ਅ = ਨਾ , ਪਰਸ = ਛੋਹਵੇ । ਸੰਸਕ੍ਰਿਤ ਸਪਰੑਸ਼ ) ਦੂਸਰੇ ਨਾਲ ਅਪਣੇ ਲੀੜੇ ਨਾ ਛੋਹਣ ਵਾਲਾ । ਯਥਾ-‘ ਸੋਮਪਾਕ ਅਪਰਸ ਉਦਿਆਨੀ’ ( ਸੋਮ ਪਾਕ ) ਅਪਣੀ ਹਥੀਂ ਪ੍ਰਸ਼ਾਦ ਪਕਾਉਣ ਵਾਲਾ ਤੇ ( ਦੂਜੇ ਨਾਲ ) ਨਾ ਛੋਹਣ ਵਾਲਾ ਤੇ ਉਜਾੜ ਵਿਚ ਰਹਿਣ ਵਾਲਾ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.