ਅਭੈਪਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਭੈਪਦ. ਸੰਗ੍ਯਾ—ਉਹ ਪਦਵੀ , ਜਿਸ ਤੋਂ ਡਿਗਣ ਦਾ ਡਰ ਨਾ ਹੋਵੇ. “ਅਭੈਪਦ ਦਾਨ ਸਿਮਰਨ ਸੁਆਮੀ ਕੋ.” (ਜੈਤ ਮ: ੫) ੨ ਨਿਰਵਾਣ. ਪਰਮ ਪਦ. ਤੁਰੀਯ (ਤੁਰੀਆ) ਅਵਸਥਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਭੈਪਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭੈਪਦ: ਉਹ ਪਦ (ਅਵਸਥਾ) ਜੋ ਭੈ-ਰਹਿਤ ਹੋਵੇ। ਭਗਤੀ ਦੇ ਬਲ ਉਤੇ ਜਦੋਂ ਕੋਈ ਸਾਧਕ ਅਜਿਹੀ ਅਵਸਥਾ ਵਿਚ ਪਹੁੰਚ ਜਾਂਦਾ ਹੈ ਕਿ ਫਿਰ ਉਸ ਨੂੰ ਉਥੋਂ ਡਿਗਣ ਜਾਂ ਭ੍ਰਸ਼ਟ ਹੋਣ ਦਾ ਡਰ ਨਹੀਂ ਰਹਿੰਦਾ ਤਾਂ ਉਸ ਨੂੰ ‘ਅਭੈਪਦ’ ਨਾਂ ਨਾਲ ਵਿਸ਼ਿਸ਼ਟ ਕੀਤਾ ਜਾਂਦਾ ਹੈ। ਇਸ ਨੂੰ ‘ਮੁਕਤ ਅਵਸਥਾ’ ਅਥਵਾ ‘ਚੌਥਾ-ਪਦ’ (ਵੇਖੋ) ਵੀ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਜੈਤਸਰੀ ਰਾਗ ਵਿਚ ‘ਅਭੈਪਦ’ ਦੀ ਦਾਤ ਸੁਆਮੀ (ਪਰਮਾਤਮਾ) ਦੇ ਸਿਮਰਨ ਦੁਆਰਾ ਪ੍ਰਾਪਤ ਹੁੰਦੀ ਦਸੀ ਹੈ — ਅਭੈਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ (ਗੁ.ਗ੍ਰੰ.701)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.