ਅਰਘ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਘ (ਨਾਂ,ਪੁ) ਪੂਜਾ ਵਜੋਂ ਅਰਪਿਤ ਕੀਤੇ ਜਾਣ ਵਾਲੇ ਜਲ, ਦੁੱਧ, ਕੁਸ਼ਾ, ਦਹੀਂ, ਸਰ੍ਹੋਂ, ਚਾਵਲ, ਜੌਂ ਆਦਿ...


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਰਘ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਘ [ਨਾਂਪੁ] ਹਿੰਦੂ-ਮੱਤ ਅਨੁਸਾਰ ਪੂਜਾ ਦੀ ਇਕ ਵਿਧੀ; ਪੂਜਾ ਜਾਂ ਸਤਿਕਾਰ ਵਜੋਂ ਅਰਪਣ ਕੀਤੀ ਗਈ ਵਸਤੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਘ. ਸੰ. ਅਘ੗. ਸੰਗ੍ਯਾ—ਭੇਟਾ. ਪੂਜਾ । ੨ ਮੁੱਲ਼ ਕੀਮਤ। ੩ ਜਲ, ਦੁੱਧ , ਕੁਸ਼ਾ, ਦਹੀਂ , ਸਰ੍ਹੋਂ , ਚਾਵਲ ਅਤੇ ਜੌਂ , ਜੋ ਦੇਵਤਾ ਨੂੰ ਅਰਪਨ ਕਰੇ ਜਾਣ। ੪ ਦੇਵਤਾ ਨੂੰ ਜਲ ਦਾਨ ਦੇਣ ਦੀ ਕ੍ਰਿਯਾ। ੫ ਜਲ ਦਾਨ ਕਰਨ ਦਾ ਪਾਤ੍ਰ , ਜੋ ਗਊ ਦੇ ਕੰਨ ਜੇਹਾ ਹੁੰਦਾ ਹੈ. ਅਰਘਾ । ੬ ਮੋਤੀ. “ਅਰਘ ਗਰਭ ਨਿਪ੍ਰ ਤ੍ਰਿਯਨ ਕੋ ਭੇਦ ਨ ਪਾਯੋ ਜਾਇ.” (ਚਰਿਤ੍ਰ ੧) ਮੋਤੀ , ਗਰਭ, ਰਾਜਾ , ਇਸਤ੍ਰੀ ਇਨ੍ਹਾਂ ਦਾ ਭੇਤ ਨਹੀਂ ਮਿਲਦਾ. ਸਮੁੰਦਰ ਵਿੱਚ ਮੋਤੀ ਦੀ ਠੀਕ ਥਾਂ ਅਤੇ ਮੋਤੀ ਦਾ ਮੁੱਲ ਜਾਣਨਾ ਕਠਿਨ ਹੈ. ਗਰਭ ਵਿੱਚ ਕੀ ਹੈ, ਇਸ ਦਾ ਗ੍ਯਾਨ ਭੀ ਔਖਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਰਘ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਰਘ, ਸੰਸਕ੍ਰਿਤ / ਪੁਲਿੰਗ / ਲਾਗੂ ਕਿਰਿਆ : ੧. ਪੂਜਾ ਦੀ ਇਕ ਰੀਤੀ; ੨. ਵਸਤ ਜੋ ਪੂਜਾ ਜਾਂ ਸਤਿਕਾਰ ਵਜੋਂ ਅਰਪਣ ਕੀਤੀ ਜਾਏ; ੩. ਉਹ ਜਲ ਜਿਸ ਨੂੰ ਫੁੱਲ, ਦੱਭ ਆਦਿ ਨਾਲ ਦੇਵਤੇ ਦੇ ਅੱਗੇ ਗਿਰਾਇਆ ਜਾਂਦਾ ਹੈ; ੪. ਭੇਟਾ; ੫. ਮੁੱਲ, ਕੀਮਤ, ਕਦਰ, ਦੇਣਾ

–ਅਰਘਾ, ਪੁਲਿੰਗ : ਚਮਚੇ ਦੀ ਸ਼ਕਲ ਦਾ ਇਕ ਪਾਤਰ ਜਿਸ ਨਾਲ ਮੰਦਰਾਂ ਵਿਚ ਅਰਘ ਦੇਂਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-04-51-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.