ਅਰਥਾਤ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਅਰਥਾਤ. अर्थात्. ਵ੍ਯ—ਯਾਨੀ। ੨ ਦਰ  ਹਕ਼ੀਕ਼ਤ. ਸਚ ਮੁਚ. ਅਸਲੋਂ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6512, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
      
      
   
   
      ਅਰਥਾਤ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        That is to say_ਅਰਥਾਤ: ਸਾਧਾਰਨ ਤੌਰ  ਤੇ ਇਸ ਵਾਕੰਸ਼  ਦੀ ਵਰਤੋਂ  ਪਹਿਲਾਂ ਕਹੀ  ਗੱਲ  ਦੇ ਅਰਥ  ਸਪਸ਼ਟ ਅਤੇ  ਸੁਨਿਸਚਿਤ ਕਰਨ ਲਈ  ਕੀਤੀ ਜਾਂਦੀ ਹੈ ਅਤੇ ਵਕਤਾ ਜਾਂ ਲਿਖਾਰੀ ਜੋ  ਕੁਝ ਕਹਿਣਾ ਚਾਹੁੰਦਾ ਹੈ ਉਸ ਨੂੰ ਵਿਸਤਾਰ ਵਿਚ ਬਿਆਨ ਜਾਂ ਪਰਿਭਾਸ਼ਤ ਕੀਤਾ ਜਾਂਦਾ ਹੈ। ਇਕ ਨਿਯਮ  ਦੇ ਤੌਰ ਤੇ ਇਸ ਸ਼ਬਦ  ਦੀ ਵਰਤੋਂ ਉਥੇ  ਨਹੀਂ  ਕੀਤੀ ਜਾਂਦੀ ਜਿਥੇ ਕੋਈ  ਸ਼ੰਕਾ ਦੂਰ  ਕਰਨ ਦੀ ਲੋੜ  ਮਹਿਸੂਸ ਕੀਤੀ ਜਾਂਦੀ ਹੋਵੇ। ਤਾਮਿਲਨਾਡੂ ਰਾਜ  ਬਨਾਮ ਪਿਆਰੇ  ਲਾਲ  ਮਲਹੋਤਰਾ (ਏ ਆਈ ਆਰ  1976 ਐਸ ਸੀ  800) ਅਨੁਸਾਰ ਇਸ ਵਾਕੰਸ਼ ਦੇ ਅਰਥ ਪ੍ਰਸੰਗ ਦੇ ਮੁਤਾਬਕ ਕਢੇ ਜਾਂਦੇ  ਹਨ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      ਅਰਥਾਤ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਅਰਥਾਤ, ਅਵਯ : ਯਾਨੀ, ਜਾਣੀ, ਭਾਵ ਇਹ ਕਿ ਦੂਜੇ ਸ਼ਬਦਾਂ ਜਾਂ ਲਫ਼ਜਾਂ ਵਿਚ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-04-52-47, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First