ਅਲਗੋਜ਼ਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਲਗੋਜ਼ਾ (ਨਾਂ,ਪੁ) ਬੰਸਰੀ ਦੀ ਸ਼ਕਲ ਦਾ ਫ਼ੂਕ ਨਾਲ ਵਜਾਉਣ ਅਤੇ ਛੇਕ ’ਤੇ ਉਂਗਲੀਆਂ ਰੱਖ ਕੇ ਰਾਗ ਕੱਢਣ ਵਾਲਾ ਲੋਕ-ਸਾਜ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਲਗੋਜ਼ਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਲਗੋਜ਼ਾ [ਨਾਂਪੁ] ਮੂੰਹ ਨਾਲ਼ ਵਜਾਉਣ ਵਾਲ਼ਾ ਬੰਸਰੀ ਵਰਗਾ ਇਕ ਸਾਜ਼, ਮੁਰਲੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਲਗੋਜ਼ਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਲਗੋਜ਼ਾ : ਬੰਸਰੀ ਦਾ ਹੀ ਇਕ ਦੂਜਾ ਰੂਪ ਅਲਗੋਜ਼ਾ ਹੈ। ਦਰਅਸਲ ਅਲਗੋਜ਼ਾ ਮੂਲ ਰੂਪ ਵਿਚ ਬੰਸਰੀ ਹੀ ਹੈ। ਬੰਸਰੀ ਦੋ ਪ੍ਰਕਾਰ ਨਾਲ ਵਜਾਈ ਜਾਂਦੀ ਹੈ। (1) ਸਨਮੁਖ ਤੇ (2) ਟੇਢੀ। ਸਨਮੁਖ ਅਵਸਥਾ ਵਿਚ ਵਜਾਈ ਜਾਣ ਵਾਲੀ ਬੰਸਰੀ ਨੂੰ ਅਲਗੋਜ਼ਾ ਕਿਹਾ ਜਾਂਦਾ ਹੈ। ਵੱਡਾ ਅੰਤਰ ਇਹ ਹੈ ਕਿ ਬੰਸਰੀ ਸ਼ਾਸਤਰੀ ਸੰਗੀਤ ਅਤੇ ਸੁਗਮ ਸੰਗੀਤ ਦੋਵਾਂ ਵਿਚ ਪ੍ਰਯੋਗ ਹੁੰਦੀ ਹੈ ਪਰ ਅਲਗੋਜ਼ਾ ਇਕ ਲੋਕ ਸ਼ਾਜ ਹੈ। ਸ਼ਾਸਤਰੀ ਸੰਗੀਤ ਵਿਚ ਇਸ ਦਾ ਕੋਈ ਸਥਾਨ ਨਹੀਂ। ਲੋਕ ਗੀਤ ਗਾਇਕ ਇਸ ਦਾ ਪ੍ਰਯੋਗ ਕਰਦੇ ਹਨ। ਕਿੱਸੇ ਜਾਂ ਲੋਕ ਗਾਥਾਵਾਂ ਜਿਵੇਂ ਸੱਸੀ ਪਨੂੰ, ਪੂਰਨ ਭਗਤ, ਵਾਰਾਂ, ਜੁਗਨੀ ਆਦਿ ਇਸ ਨਾਲ ਗਾਏ ਜਾਂਦੇ ਹਨ। ਹੋਰ ਪ੍ਰਾਂਤਾਂ ਨਾਲੋਂ ਅਲਗੋਜ਼ੇ ਦਾ ਪ੍ਰਯੋਗ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਜ਼ਿਆਦਾ ਹੁੰਦਾ ਹੈ।

ਇਹ ਸਾਜ਼ ਹਲਕੇ ਬਾਂਸ ਦੀ ਪੋਰੀ ਤੋਂ ਤਿਆਰ ਕੀਤਾ ਜਾਂਦਾ ਹੈ। ਪੋਰੀ ਦੇ ਇਕ ਸਿਰੇ ਤੋਂ ਬਾਂਸ ਨੂੰ ਤਿਰਛਾ ਤਰਾਸ਼ਿਆ ਜਾਂਦਾ ਹੈ ਅਤੇ ਉਸ ਤੇ ਫੂਕ ਮਾਰਨ ਲਈ ਸਥਾਨ ਬਣਾਇਆ ਜਾਂਦਾ ਹੈ। ਇਸ ਜਗ੍ਹਾ ਰੀਡ ਲਗਾਇਆ ਜਾਂਦਾ ਹੈ ਜਿਸ ਵਿਚ ਫੂਕ ਮਾਰਨ ਨਾਲ ਆਵਾਜ਼ ਉਤਪੰਨ ਹੁੰਦੀ ਹੈ। ਇਸ ਸਾਜ਼ ਦੀ ਲੰਬਾਈ ਘੱਟ ਤੋਂ ਘੱਟ 30 ਸੈ. ਮੀ. (ਇਕ ਫੁੱਟ) ਹੁੰਦੀ ਹੈ। ਕਈ ਕਲਾਕਾਰ 37.5 ਸੈਂ. ਮੀ. (15'') ਦਾ ਅਲਗੋਜ਼ਾ ਵੀ ਵਜਾਉਂਦੇ ਹਨ। ਅਲਗੋਜ਼ਾ ਜੋ ਲੋਕ ਗੀਤਾਂ ਨਾਲ ਵਰਤਿਆ ਜਾਂਦਾ ਹੈ,ਵਿਚ ਦੋ ਬੰਸਰੀਆਂ ਇਕੱਠੀਆਂ ਵਜਾਈਆਂ ਜਾਦੀਆਂ ਹਨ। ਇਨ੍ਹਾਂ ਦੋਵਾਂ ਬੰਸਰੀਆ ਦਾ ਇਕ ਸੁਰ ਅਤੇ ਇਕ ਆਕਾਰ ਦਾ ਹੋਣਾ ਲਾਜ਼ਮੀ ਹੈ। ਦੋਹਾਂ ਬੰਸਰੀਆਂ ਨੂੰ ਮੂੰਹ ਵਿਚ ਪਾ ਕੇ ਫੂਕ ਮਾਰੀ ਜਾਂਦੀ ਹੈ ਅਤੇ ਦੋਹਾਂ ਹੱਥਾਂ ਦੀਆਂ ਉਂਗਲੀਆਂ ਨਾਲ ਸੁਰਾਂ ਅਲਾਪੀਆਂ ਜਾਂਦੀਆਂ ਹਨ। ਇਸ ਦੇ ਵਜਾਉਣ ਵਾਲੇ ਨੂੰ ਆਪਣਾ ਸਾਹ ਉਲਟਾਉਣ ਦਾ ਵੀ ਅਭਿਆਸ ਕਰਨਾ ਪੈਂਦਾ ਹੈ ਕਿਉਂਕਿ ਸਾਹ ਟੁੱਟ ਜਾਣ ਨਾਲ ਅਲਗੋਜ਼ੇ ਵੀ ਆਵਾਜ਼ ਬੰਦ ਹੋ ਜਾਂਦੀ ਹੈ।
ਸੰਗੀਤ ਵਾਦਯ ਹੋਣ ਕਾਰਨ ਅਲਗੋਜ਼ਾ ਗਾਇਕ ਨੂੰ ਬੇਸੁਰਾ ਅਤੇ ਬੇਤਾਲ ਹੋਣ ਤੋਂ ਬਚਾਉਂਦਾ ਹੈ। ਇਸ ਨਾਲ ਸੰਗੀਤ ਦੀ ਤਰਜ਼ ਬਰਕਰਾਰ ਰਹਿੰਦੀ ਹੈ, ਲੈਅ ਅਤੇ ਤਾਲ ਟੁੱਟਦੀ ਨਹੀਂ ਅਤੇ ਵਾਤਾਵਰਨ ਕਾਇਮ ਰਹਿੰਦਾ ਹੈ। ਗਾਉਣ ਵਾਲਾ ਗੀਤ ਦਾ ਕੁੱਝ ਹਿੱਸਾ ਗਾ ਕੇ ਦਮ ਲੈਂਦਾ ਹੈ ਪਰ ਅਲਗੋਜ਼ੇ ਦੀ ਧੁਨੀ ਚਾਲੂ ਰਹਿੰਦੀ ਹੈ । ਅਲਗੋਜ਼ਾ ਵਾਦਕ ਆਪਣੇ ਸ਼ਾਜ ਨੂੰ ਸਜਾ ਕੇ ਰੱਖਦਾ ਹੈ ਅਤੇ ਆਮ ਤੌਰ ਤੇ ਭੰਗੜੇ ਵਾਲੀ ਪੁਸ਼ਾਕ ਪਹਿਨਦਾ ਹੈ। ਅਲਗੋਜ਼ੇ ਦਾ ਜ਼ਿਕਰ ਪੰਜਾਬੀ ਲੋਕ ਗੀਤਾਂ ਵਿਚ ਵੀ ਮਿਲਦਾ ਹੈ।
ਜਿਵੇਂ :– 'ਅਲਗੋਜ਼ਾ ਵੱਜਦਾ ਪਤਣੇ ਨੀ
ਮੇਰ ਮਨ ਨਾ ਲਗਦਾ ਕਤਣੇ ਨੀ'
ਲੰਬੀ ਹੇਕ ਨਾਲ ਪੰਜਾਬੀ ਗੀਤਾਂ ਨੂੰ ਗਾਉਣ ਵਾਲੇ ਗਾਇਕ ਇਸ ਸਾਜ਼ ਦੀ ਵਰਤੋਂ ਆਮ ਕਰਦੇ ਹਨ। ਅਜੇ ਵੀ ਕਿਤੇ ਕਿਤੇ ਪੰਜਾਬ ਦੇ ਕਿਸੇ ਮੇਲੇ ਵਿਚ ਤੂੰਬੇ ਤੇ ਅਲਗੋਜ਼ੇ ਦੀ ਜੋੜੀ ਨਾਲ ਗਾਉਣ ਵਾਲੇ ਗਾਇਕ ਮਿਲ ਜਾਂਦੇ ਹਨ।
ਲੇਖਕ : ਡਾ. ਜੋਗਿੰਦਰ ਸਿੰਘ ਬਾਵਰਾ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-03-43-00, ਹਵਾਲੇ/ਟਿੱਪਣੀਆਂ:
ਅਲਗੋਜ਼ਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਲਗੋਜ਼ਾ, ਵਾਦਨ / ਪੁਲਿੰਗ : ਫੂਕ ਨਾਲ ਵਜਾਉਣ ਵਾਲਾ ਇਕ ਬੰਸਰੀ ਵਰਗਾ ਪੇਂਡੂ ਸਾਜ਼ ਜਿਸ ਨੂੰ ਲੰਮੀ ਹੇਕ ਨਾਲ ਵਜਾਇਆ ਜਾਂਦਾ ਹੈ ਅਕਸਰ ਇਨ੍ਹਾਂ ਦੀ ਜੋੜੀ ਹੁੰਦੀ ਹੈ, ਮੁਰਲੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-01-08-26, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First