ਅਲਸੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਲਸੀ ( ਨਾਂ , ਇ ) ਤੇਲਦਾਰ ਬੀਆਂ ਵਾਲਾ ਅਨਾਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1842, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਲਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਲਸੀ . ਸੰ. ਅਤਸੀ. ਸੰਗ੍ਯਾ— ਤੀਸੀ. ਇੱਕ ਬੂਟਾ ਅਤੇ ਉਸ ਦਾ ਫਲ. ਪੁਰਾਣਾ ਵਿੱਚ ਵਿ੄ਨੁ ਦਾ ਰੰਗ ਅਲਸੀ ਦੇ ਫੁੱਲ ਜੇਹਾ ਵਰਣਨ ਕੀਤਾ ਹੈ. “ ਸ੍ਯਾਮਲ ਅਲਸੀ ਕੁਸੁਮ ਸਮਾਨਾ.” ( ਗੁਪ੍ਰਸੂ ) 5  ਅਲਸੀ ਦਾ ਤੇਲ ਰੌਗਨਾਂ ਵਿੱਚ ਬਹੁਤ ਵਰਤਿਆ ਜਾਂਦਾ ਹੈ , ਅਤੇ ਅਲਸੀ ਨੂੰ ਪੀਸਕੇ ਫੋੜੇ ਆਦਿ ਤੇ ਬੰਨ੍ਹਿਆ ਜਾਂਦਾ ਹੈ. ਬਹੁਤ ਲੋਕ ਸਰਦੀ ਦੀ ਰੁੱਤ ਵਿੱਚ ਕਮਰ ਦਰਦ ਦੂਰ ਕਰਨ ਲਈ ਅਲਸੀ ਦੀਆਂ ਪਿੰਨੀਆ ਬਣਾਕੇ ਖਾਂਦੇ ਹਨ. ਇਸ ਦੀ ਤਾ੆੢ਰ ਗਰਮ ਤਰ ਹੈ. L. Linum usitatissimum. ਸੰਸਕ੍ਰਿਤ ਗ੍ਰੰਥਾਂ ਵਿੱਚ ਅਲਸੀ ਦਾ ਨਾਂਉਂ ਰੁਦ੍ਰ ਪਤਨੀ ਭੀ ਲਿਖਿਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਲਸੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਲਸੀ : ਇਸਦਾ ਬਨਸਪਤੀ ਵਿਗਿਆਨਕ ਨਾਂ ਲਾਈਨਮ ਯੂਸੀਟੈਟਿਸਿਮਮ ( Linum usitatissimum ) ਹੈ । ਇਸ ਨੂੰ ਸੰਸਕ੍ਰਿਤ ਵਿਚ ਕੁਸ਼ਮਾ ਕਹਿੰਦੇ ਹਨ; ਗੁਜਰਾਤੀ ਵਿਚ ਇਸ ਦਾ ਨਾਉਂ ਅਲਸੀ ਮਰਾਠੀ ਵਿਚ ਜਵਸ ਅਲਸੀ , ਅੰਗਰੇਜ਼ੀ ਵਿਚ ਲਿਨਸੀਡ ਅਤੇ ਲਾਤੀਨੀ ਵਿਚ ਲਾਈਨਮ ਹੈ ।

                  ਇਸਦੀ ਕਾਸ਼ਤ ਬਾਰੇ ਭਾਰਤ ਵਿਚ ਹੁੰਦੀ ਹੈ । ਇਹ ਇਕ-ਰੁੱਤਾ ਪੌਦਾ ਹੈ । ਰੰਗਾਂ ਦੇ ਫ਼ਰਕ ਕਰਕੇ ਇਸਦੀਆਂ ਲਾਲ , ਸਫ਼ੈਦ ਅਤੇ ਖਾਕੀ ਤਿੰਨ ਕਿਸਮਾਂ ਹਨ । ਇਸ ਦੇ ਪੌਦੇ 0.75 ਮੀ. ਤੋਂ 1.5 ਮੀ. ਉੱਚੇ , ਸ਼ਾਖਾਂ ਦੋ ਜਾਂ ਤਿੰਨ ਇੱਕੋ ਜਿੰਨੀਆਂ ਲੰਬੀਆ , ਪੱਤੀਆਂ ਛੋਟੀਆਂ ਛੋਟੀਆਂ ਅਤੇ ਫ਼ੁੱਲ ਨੀਲੇ , ਉਤੋਂ ਇਕ ਇੰਚ ਚੌੜੇ ਹੁੰਦੇ ਹਨ । ਫ਼ੁੱਲਾਂ ਵਿਚ ਹਰੀਆਂ ਪੱਤੀਆਂ ਅਤੇ ਰੰਗਦਾਰ ਪੱਤੀਆਂ ਦੀ ਗਿਣਤੀ ਪੰਜ ਪੰਜ ਹੁੰਦੀ ਹੈ । ਪੁੰਕੇਸਰ ਅਤੇ ਸਟਾਈਲ ਵੀ ਪੰਜ ਪੰਜ ਹਨ । ਫੁੱਲ ਝੜਨ ਪਿੱਛੋਂ ਪੰਜ ਖ਼ਾਨਿਆਂ ਵਾਲਾ ਕੈਪਸਿਊਲ ਬਣ ਜਾਂਦਾ ਹੈ ਜਿਸ ਵਿਚ ਬੀਜ ਹੁੰਦਾ ਹੈ । ਇਨ੍ਹਾਂ ਬੀਜਾਂ ਵਿਚੋਂ ਤੇਲ ਨਿਕਲਦਾ ਹੈ , ਜੋ ਹਵਾ ਨਾਲ ਕੁਝ ਸਮੇਂ ਵਿਚ ਹੀ ਠੋਸ ਹੋ ਜਾਂਦਾ ਹੈ । ਵਿਸ਼ੇਸ਼ ਤੌਰ ਤੇ ਜਦੋਂ ਇਸ ਨੂੰ ਖ਼ਾਸ ਰਸਾਇਣਿਕ ਚੀਜ਼ਾਂ ਦੇ ਨਾਲ ਉਬਾਲ ਦਿੱਤਾ ਜਾਂਦਾ ਹੈ ਤਾਂ ਇਹ ਹੋਰ ਵੀ ਛੇਤੀ ਖੁਸ਼ਕ ਹੋ ਜਾਂਦਾ ਹੈ । ਅਸਲੀ ਦਾ ਤੇਲ ਰੰਗ , ਵਾਰਨਿਸ਼ ਅਤੇ ਛਪਾਈ ਵਾਲੀ ਸਿਆਹੀ ਬਣਾਉਣ ਦੇ ਕੰਮ ਆਉਂਦਾ ਹੈ । ਇਸ ਪੌਦੇ ਦੇ ਡੰਡਲਾਂ ਤੋਂ ਇਕ ਕਿਸਮ ਦਾ ਰੇਸ਼ਾ ਮਿਲਦਾ ਹੈ , ਜਿਸ ਦਾ ਰੰਗ ਲਾਹ ਕੇ ਲਿਨਨ ਨਾਂ ਦਾ ਕੱਪੜਾ ਬਣਾਇਆ ਜਾਂਦਾ ਹੈ । ਇਸ ਦਾ ਕੱਪੜਾ ਜਿਸਮ ਨੂੰ ਠੰਢਾ ਰੱਖਦਾ ਹੈ । ਤੇਲ ਪੀੜ ਲੈਣ ਮਗਰੋਂ ਖੱਲ ਨੂੰ ਪਸ਼ੂਆਂ ਦੀ ਖ਼ੁਰਾਕ ਦੇ ਤੌਰ ਦੇ ਵਰਤ ਲਿਆਂ ਜਾਂਦਾ ਹੈ । ਅਲਸੀ ਦੀ ਅਕਸਰ ਪੁਲਟਸ ਵੀ ਬਣਾਈ ਜਾਂਦੀ ਹੈ ਜੋ ਜੋੜਾਂ ਦੀ ਸੋਜ ਵਾਸਤੇ ਗੁਣਕਾਰੀ ਸਮਝੀ ਜਾਂਦੀ ਹੈ ।

                  ਆਯੁਰਵੈਦ ਵਿਚ ਅਲਸੀ ਨੂੰ ਨਿੰਮ੍ਹੀ ਨਿੰਮ੍ਹੀ ਖ਼ੁਸ਼ਬੂ ਵਾਲੀ , ਤਾਕਤ ਵਧਾਉਣ ਵਾਲੀ , ਕਫ਼ ਤੇ ਵਾਈ-ਨਸ਼ਕ , ਪਿੱਤ ਵਧਾਉਣ ਵਾਲੀ , ਚਿਕਨੀ , ਪਚਣ ਵਿਚ ਭਾਰੀ , ਗਰਮ , ਕਾਮ ਵਰਧਕ , ਪਿੱਠ ਦੇ ਦਰਦ ਅਤੇ ਸੋਜ ਨੂੰ ਹਟਾਉਣ ਵਾਲੀ ਕਿਹਾ ਗਿਆ ਹੈ । ਗਰਮ ਪਾਣੀ ਵਿਚ ਪਾ ਕੇ ਨਿਰੇ ਬੀਜਾਂ ਦਾ ਜਾਂ ਇਨ੍ਹਾਂ ਵਿਚ ਇਕ ਤਿਹਾਈ ਭਾਗ ਮੁਲੱਠੀ ਕੁੱਟ ਕੇ ਰਲਾ ਕੇ ਕਾੜ੍ਹਾ ਬਣਾਇਆ ਜਾਂਦਾ ਹੈ । ਇਹ ਕਾੜ੍ਹਾ ਲਹੂ ਦੇ ਮਰੋੜਾਂ ਅਤੇ ਪੇਸ਼ਾਬ ਸਬੰਧੀ ਰੋਗਾਂ ਵਿਚ ਲਾਭਦਾਇਕ ਆਖਿਆ ਜਾਂਦਾ ਹੈ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.