ਅਲੱਖ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਲੱਖ [ ਵਿਸ਼ੇ ] ਜੋ ਲੱਖਿਆ ਨਾ ਜਾ ਸਕੇ , ਲੁਕਿਆ ਹੋਇਆ , ਅਣਡਿੱਠ , ਜਿਸਨੂੰ ਇੰਦਰੀਆਂ ਰਾਹੀਂ ਜਾਣਿਆ ਨਾ ਜਾ ਸਕੇ , ਪਰਮਾਤਮਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਲੱਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲੱਖ : ਇਸ ਦਾ ਸ਼ਾਬਦਿਕ ਅਰਥ ਹੈ ਜੋ ਲਿਖਿਆ ਨ ਜਾ ਸਕੇ , ਜੋ ਦਿਖਾਈ ਨ ਦੇਵੇ , ਅਦ੍ਰਿਸ਼ । ਕਾਲਾਂਤਰ ਵਿਚ ਇਸ ਨੂੰ ਪਰਮਾਤਮਾ ਦਾ ਵਾਚਕ ਸ਼ਬਦ ਮੰਨਿਆ ਜਾਣ ਲਗਿਆ । ਜਿਵੇਂ ਗੁਰੂ ਅਮਰਦਾਸ ਜੀ ਨੇ ਕਿਹਾ ਹੈ — ਅਗਮ ਅਗੋਚਰੁ ਅਲਖ ਅਪਾਰਾ ਕੋਇ ਜਾਣੇ ਤੇਰਾ ਪਰਵਾਰਾ ( ਗੁ.ਗ੍ਰੰ. 1060 ) । ਉਂਜ ਇਹ ਸ਼ਬਦ ਨਾਥ-ਪੰਥੀ ਯੋਗੀਆਂ ਦੀ ਟਕਸਾਲ ਦਾ ਸਿੱਕਾ ਹੈ । ਨਾਥ-ਯੋਗੀ ਜਦੋਂ ਖੱਪਰ ਅਗੇ ਕਰਕੇ ਭਿਖਿਆ ਮੰਗਦੇ ਹਨ ਤਾਂ ‘ ਅਲੱਖ ਅਲੱਖ’ ਸ਼ਬਦ ਬੋਲਦੇ ਹਨ ।

                      ‘ ਅਲੱਖ’ ਸ਼ਬਦ ਦੇ ਆਧਾਰ’ ਤੇ ਯੋਗੀਆਂ ਵਿਚ ਇਕ ਅਲੱਖ-ਨਾਮੀ ਜਾਂ ਅਲੱਖਧਾਰੀ ਸੰਪ੍ਰਦਾਇ ਦਾ ਵੀ ਵਿਕਾਸ ਹੋਇਆ ਹੈ । ਇਸ ਸੰਪ੍ਰਦਾਇ ਦੇ ਯੋਗੀ ਆਪਣੇ ਆਪ ਨੂੰ ਸਹੀ ਯੋਗੀ ਮੰਨਦੇ ਹਨ । ਮੂਰਤੀ-ਪੂਜਾ ਨ ਕਰਕੇ , ਇਹ ਅਹਿੰਸਾ ਦਾ ਪ੍ਰਚਾਰ ਕਰਦੇ ਹਨ ਅਤੇ ਲੋਕ- ਕਲਿਆਣ ਕਰਨ ਵਿਚ ਰੁਚੀ ਰਖਦੇ ਹਨ । ਜਾਤਿ-ਭੇਦ-ਭਾਵ ਤੋਂ ਇਹ ਬਹੁਤ ਉੱਚੇ ਹਨ । ਇਨ੍ਹਾਂ ਯੋਗੀਆਂ ਦੇ ਸਮਾਜਿਕ ਰੀਤੀ- ਰਿਵਾਜ ਬੜੇ ਸਰਲ ਅਤੇ ਸਾਦੇ ਹਨ । ਬਾਹਰਲੇ ਆਡੰਬਰਾਂ ਵਿਚ ਇਹ ਯਕੀਨ ਨਹੀਂ ਰਖਦੇ ।

                      ਭਿਖਿਆ ਮੰਗਣ ਵੇਲੇ ਯੋਗੀ ਲੋਕ ‘ ਅਲੱਖ’ ਦੀ ਉਸਤਤ ਵਿਚ ਜੋ ਗੀਤ ਗਾਉਂਦੇ ਹਨ , ਉਨ੍ਹਾਂ ਨੂੰ ਵੀ ‘ ਅਲੱਖ’ ਕਿਹਾ ਜਾਂਦਾ ਹੈ । ਮੁੱਖ ਨਾਥ-ਯੋਗੀਆਂ ਦੇ ਪ੍ਰਸੰਗ ਵੀ ਇਸੇ ਪਰੰਪਰਾ ਵਿਚ ‘ ਅਲੱਖ’ ਨਾਂ ਨਾਲ ਪ੍ਰਸਿੱਧ ਹਨ । ਕਈ ‘ ਅਲੱਖ’ ਦੇ ਨਾਲ ‘ ਨਿਰੰਜਨ ’ ( ਵੇਖੋ ) ਸ਼ਬਦ ਦੀ ਵੀ ਵਰਤੋਂ ਕਰਦੇ ਹਨ । ਇਹ ਵੀ ਪਰਮਾਤਮਾ ਦਾ ਸੂਚਕ ਸ਼ਬਦ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਲੱਖ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਲੱਖ : ਇਸ ਦਾ ਸ਼ਾਬਦਿਕ ਅਰਥ ਹੈ ਜੋ ਲਖਿਆ ਨਾ ਜਾ ਸਕੇ , ਜੋ ਦਿਖਾਈ ਨਾ ਦੇਵੇ , ਜੋ ਦਿਖਾਈ ਨਾ ਦੇਵੇ , ਆਦ੍ਰਿਸ਼ । ਕਾਲਾਂਤਰ ਵਿਚ ਇਸ ਨੂੰ ਪਰਮਾਤਮਾ ਦਾ ਵਾਚਕ ਸ਼ਬਦ ਮੰਨਿਆ ਜਾਣ ਲਗਿਆ । ਜਿਵੇਂ ਗੁਰੂ ਅਮਰਦਾਸ ਜੀ ਨੇ ਕਿਹਾ ਹੈ— ‘ ਅਗਮ ਅਗੋਚਰੁ ਅਲਖ ਅਪਾਰਾ । /ਕੋਇ ਨ ਜਾਣੈ ਤੇਰਾ ਪਰਵਾਰਾ’ ( ਅ.ਗ੍ਰੰ.1060 ) । ਉਂਜ ਇਹ ਨਾਥ— ਪੰਥੀ ਯੋਗੀਆਂ ਦੀ ਟਕਸਾਲ ਦਾ ਸਿੱਕਾ ਹੈ । ਨਾਥ-ਯੋਗੀ ਜਦੋਂ ਖੱਪਰ ਅਗੇ ਕਰਕੇ ਭਿਖਿਆ ਮੰਗਦੇ ਹਨ ਤਾਂ ‘ ਅਲੱਖ-ਅਲੱਖ’ ਸ਼ਬਦ ਬੋਲਦੇ ਹਨ ।

                  ‘ ਅਲੱਖ’ ਸ਼ਬਦ ਦੇ ਆਧਾਰ ਤੇ ਯੋਗੀਆਂ ਵਿਚ ਇਕ ਅਲੱਖ-ਨਾਮੀ ਜਾਂ ਅਲੱਖਧਾਰੀ ਸੰਪ੍ਰਦਾਇ ਦਾ ਵੀ ਵਿਕਾਸ ਹੋਇਆ ਹੈ । ਇਸ ਸੰਪ੍ਰਦਾਇ ਦਾ ਵੀ ਵਿਕਾਸ ਹੋਇਆ ਹੈ । ਇਸ ਸੰਪ੍ਰਦਾਇ ਦੇ ਯੋਗੀ ਆਪਣੇ ਆਪ ਨੂੰ ਸਹੀ ਯੋਗੀ ਮੰਨਦੇ ਹਨ । ਮੂਰਤੀ-ਪੂਜਾ ਨਾ ਕਰਕੇ ਇਹ ਅਹਿੰਸਾ ਦਾ ਪ੍ਰਚਾਰ ਕਰਦੇ ਹਨ ਅਤੇ ਲੋਕ-ਕਲਿਆਣ ਕਰਨ ਵਿਚ ਰੁਚੀ ਰਖਦੇ ਹਨ । ਜਾਤਿ-ਭੇਦ ਭਾਵ ਤੋਂ ਇਹ ਬਹੁਤ ਉੱਚੇ ਹਨ । ਇਨ੍ਹਾਂ ਯੋਗੀਆਂ ਦੇ ਸਮਾਜਿਕ ਰੀਤੀ-ਰਿਵਾਜ ਬੜੇ ਸਰਲ ਅਤੇ ਸਾਦੇ ਹਨ । ਬਾਹਰਲੇ ਆਡੰਬਰਾਂ ਵਿਚ ਇਹ ਯਕੀਨ ਨਹੀਂ ਰਖਦੇ ।

                  ਭਿਖਿਆ ਮੰਗਣ ਵੇਲੇ ਯੋਗੀ ਲੋਕ ‘ ਅਲੱਖ’ ਦੀ ਉਸਤਤ ਵਿਚ ਜੋ ਗੀਤ ਗਾਉਂਦੇ ਹਨ , ਉਨ੍ਹਾਂ ਨੂੰ ਵੀ ‘ ਅਲੱਖ’ ਕਿਹਾ ਜਾਂਦਾ ਹੈ । ਮੁੱਖ ਨਾਥ-ਯੋਗੀਆਂ ਦੇ ਪ੍ਰਸੰਗ ਵੀ ਇਸੇ ਪਰੰਪਰਾ ਵਿਚ ‘ ਅਲੱਖ’ ਨਾਂ ਨਾਲ ਪ੍ਰਸਿੱਧ ਹਨ । ਕਈ ‘ ਅਲੱਖ’ ਦੇ ਨਾਲ ‘ ਨਿਰੰਜਨ’ ਸ਼ਬਦ ਦੀ ਵੀ ਵਰਤੋਂ ਕਰਦੇ ਹਨ ।   ਇਹ ਵੀ ਪਰਮਾਤਮਾ ਦਾ ਸੂਚਕ ਸ਼ਬਦ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.