ਅਵਾਣਕਾਰੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਵਾਣਕਾਰੀ   : ਇਹ ਪਾਕਿਸਤਾਨੀ ਪੰਜਾਬ ਦੀ ਇਕ ਸਥਾਨਕ ਲੋਕ-ਬੋਲੀ ਹੈ ਜੋ ਜ਼ਿਲ੍ਹਾ ਅਟਕ ਦੀ ਤਲਾਗੰਗ ਤਹਿਸੀਲ ਅਤੇ ਪਿੰਡੀ ਘੇਬ ਤਹਿਸੀਲ ਦੇ ਮੱਧ ਖੰਡ ਵਿਚ ਬੋਲੀ ਜਾਂਦੀ ਹੈ । ਮੱਧਕਾਲ ਵਿਚ , ਕਾਫ਼ੀ ਲੰਮੇ ਸਮੇਂ ਤੀਕ , ਇਸ ਇਲਾਕੇ ਵਿਚ ਅਵਾਣ ਕਬੀਲੇ ਦੀ ਧਾਕ ਰਹੀ ਜਿਸ ਤੋਂ ਇਸ ਬੋਲੀ ਦਾ ਨਾਂ ਅਵਾਣਕਾਰੀ ਪੈ ਗਿਆ । ਇਹ ਬੋਲੀ ਨਾ ਸਿਰਫ਼ ਅਵਾਣ ਕਬੀਲੇ ਵਾਲੇ ਬੋਲਦੇ ਸਨ ਸਗੋਂ ਇਸ ਖੇਤਰ ਵਿਚ ਵਸਦੇ ਹਿੰਦੂ , ਸਿੱਖ , ਗੱਖੜ , ਘੇਬੇ ਅਤੇ ਅਰਾਈ ਵੀ ਇਹੋ ਬੋਲੀ ਬੋਲਦੇ ਸਨ । ਜਿਹਲਮ , ਮੀਆਂਵਾਲੀ ਤੇ ਸ਼ਾਹਪੁਰ ਆਦਿ ਦੇ ਅਰਾਈ ਲੋਕ ਅਵਾਣਕਾਰੀ ਬੋਲੀ ਬੋਲਦੇ ਸਨ ਪਰ ਸ਼ਾਹਪੁਰ ਦੇ ਅਰਾਈਂ ਲੋਕ ਅਵਾਣਕਾਰੀ ਬੋਲੀ ਨਹੀਂ ਬੋਲਦੇ । ਇਸ ਲਈ ਇਸ ਬੋਲੀ ਦਾ ਚਰਿਤ੍ਰ ਸਥਾਨਗਤ ਹੈ ।

              ਇਹ ਬੋਲੀ ਪੰਜਾਬੀ ਦੀਆਂ ਉਪਭਾਸ਼ਾਵਾਂ ਧੰਨੀ , ਪੋਠੋਹਾਰੀ ਸੁਆਈਂ ਆਦਿ ਨਾਲ ਘਿਰੀ ਹੋਈ ਹੈ । ਇਸ ਬੋਲੀ ਦਾ ਚਰਿਤ ਮੂਲ ਵਿਚ ਲਹਿੰਦੀ ਵਾਲਾ ਹੀ ਹੈ । ਇਹ ਇਲਾਕਾ ਗੰਧਾਰ ਅਤੇ ਗ਼ਜਨੀ ਰਾਜਾਂ ਦਾ ਹਿੱਸਾ ਰਿਹਾ । ਇਸ ਲਈ ਅਰਬੀ ਫ਼ਾਰਸੀ ਦੀ ਸ਼ਬਦਾਵਲੀ ਕਾਫ਼ੀ ਪ੍ਰਚਲਿਤ ਹੈ । ਕਈ ਸ਼ਬਦ ਅਲਾਅ , ਅਥਰਾ ਸੋਘੀ ਆਦਿ ਪੋਠੋਹਾਰੀ ਬੋਲੀ ਨਾਲ ਸਾਂਝੇ ਹਨ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-02-52-13, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ. 1: 27.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.