ਅਸਤਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਤਰ (ਨਾਂ,ਪੁ) 1 ਘੋੜੀ ਅਤੇ ਗਧੇ ਦੇ ਮੇਲ ਤੋਂ ਪੈਦਾ ਹੋਏ ਖੱਚਰ ਦਾ ਨਰ ਬੱਚਾ 2 ਰਜਾਈ, ਕੋਟ ਆਦਿ ਵਸਤਰਾਂ ਦੇ ਥੱਲਵੇਂ ਪਾਸੇ ਲਾਈ ਕੱਪੜੇ ਦੀ ਪਰਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਸਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਤਰ 1 [ਨਾਂਪੁ] ਕੋਟ ਆਦਿ ਵਸਤਰਾਂ ਦੇ ਅੰਦਰਲੇ ਪਾਸੇ ਲਾਇਆ ਹੋਇਆ ਕੱਪੜਾ , ਅੰਦਰਸ 2 ਉਹ ਹਥਿਆਰ ਜੋ ਹੱਥੋਂ ਛੱਡ ਕੇ ਚਲਾਇਆ ਜਾਂਦਾ ਹੈ ਜਿਵੇਂ ਤੀਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਸਤਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਤਰ. ਸੰਗ੍ਯਾ—ਇੱਕ ਗਣਛੰਦ. ਇਸ ਦਾ ਨਾਉਂ “ਭੁਜੰਗਪ੍ਰਯਾਤ” ਭੀ ਹੈ. ਲੱਛਣ—ਚਾਰ ਚਰਣ. ਪ੍ਰਤਿ ਚਰਣ ਚਾਰ ਯਗਣ ISS, ISS, ISS, ISS.

ਉਦਾਹਰਣ—

ਮਹਾ ਘੋਰ ਕੈਕੈ ਘਨੰ ਕੀ ਘਟਾ ਜ੍ਯੋਂ,

                                                                                                                                ਸੁਧਾਯਾ ਰਣੰ ਬਿੱਜੁਲੀ ਕੀ ਛਟਾ ਜ੍ਯੋਂ,

                                                                                                                                  ਸੁਨੇ ਸਬ੗ ਦਾਨੋ ਸਮੌਹੈਂ ਸਿਧਾਏ,

              ਮਹਾ ਕ੍ਰੋਧ ਕੈਕੈ ਸੁ ਬਾਜੀ ਨਚਾਏ. (ਮਾਂਧਾਤਾ)

੨ ਫ਼ਾ ਖੱਚਰ. ਸੰ. ਅਸ਼੍ਵਤਰ। ੩ ਰਜਾਈ ਕੋਟ ਆਦਿਕ ਵਸਤ੍ਰਾਂ ਦੇ ਹੇਠ ਲਾਈ ਹੋਈ ਤਹਿ. ਅੰਦਰਸ। ੪ ਦੇਖੋ, ਅਸਤ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਸਤਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਸਤਰ : ਵੇਖੋ, ਖੱਚਰ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-14, ਹਵਾਲੇ/ਟਿੱਪਣੀਆਂ: no

ਅਸਤਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਸਤਰ, ਪੁਲਿੰਗ (ਪਿੰਗਲ) : ੧. ਇਕ ਗਣ ਛੰਦ ਜਿਸ ਦਾ ਨਾਉਂ ਭੁਜੰਗ ਪ੍ਰਯਾਤ ਵੀ ਹੈ, ਲੱਛਣ-ਚਾਰ ਚਰਣ ਪ੍ਰਤਿਚਰਣ ਚਾਰ ਯਗਣ (ਫਾਰਸੀ) : ੨. ਅੰਦਰਸ, ਰਜਾਈ, ਕੋਟ ਆਦਿਕ ਵਸਤਰਾਂ ਦੇ ਹੇਠ ਲਾਇਆ ਹੋਇਆ ਕੱਪੜਾ; ੩. ਪਲਸਤਰ; ੪. ਖੱਚਰ ਦਾ ਨਰ ਬੱਚਾ, ਸ਼ਰਾਰਤੀ ਬੰਦਾ; ੫. (ਸੰਸਕ੍ਰਿਤ ਅਸ਼੍ਵਤਰ), ਖ਼ਰਚ, ੬. ਸੰਸਕ੍ਰਿਤ (ਅਸਤ) : ਉਹ ਹਥਿਆਰ ਜੋ ਹਥੋਂ ਛੱਡਕੇ ਚਲਾਇਆ ਜਾਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2575, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-02-30-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.