ਅਸਤ੍ਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਤ੍ਰ. ਸੰ. ਅ੎ਤ੍ਰ. ਸੰਗ੍ਯਾ— ਓਹ ਸ਼੎ਤ੍ਰ ਜੋ ਫੈਂਕਿਆ ਜਾਵੇ , ਜਿਵੇਂ ਚਕ੍ਰ ਤੀਰ ਗੋਲਾ ਆਦਿ. ਦੇਖੋ , ਸ਼ਸਤ੍ਰ । ੨ ਪੁਰਾਣਾਂ ਵਿੱਚ ਮੰਤ੍ਰਮੁਕ੍ਤ ਸ਼੎ਤ੍ਰਾਂ ਨੂੰ ਭੀ ਅ੎ਤ੍ਰ ਲਿਖਿਆ ਹੈ. ਜਿਵੇਂ ਮੋਹਨਾ੎ਤ੍ਰ , ਪਾਵਕਾ੎ਤ੍ਰ , ਵਰੁਣਾ੎ਤ੍ਰ , ਪਵ੗ਤਾ੎ਤ੍ਰ , ਵਜ੍ਰਾ੎ਤ੍ਰ ਆਦਿ. ਉਸ ਸਮੇਂ ਦੇ ਲੋਕਾਂ ਦਾ ਨਿਸਚਾ ਸੀ ਕਿ ਮੰਤ੍ਰ ਪੜ੍ਹਕੇ ਚਲਾਇਆ ਅ੎ਤ੍ਰ ਭਿਆਨਕ ਅਸਰ ਕਰਦਾ ਹੈ. ਅਤੇ ਜੇ ਉਸ ਅ੎ਤ੍ਰ ਦਾ ਵਿਰੋਧੀ ਅ੎ਤ੍ਰ ਮੰਤ੍ਰ ਪੜ੍ਹਕੇ ਚਲਾਇਆ ਜਾਵੇ , ਤਦ ਬਚਾਉ ਹੁੰਦਾ ਹੈ. ਜਿਵੇਂ ਇੱਕ ਆਦਮੀ ਮੇਘਾ੎ਤ੍ਰ ਮਾਰੇ ਤਦ ਉਸ ਦੇ ਰੱਦ ਕਰਨ ਲਈ ਦੂਜਾ ਵਾਯੁ ਅ੎ਤ੍ਰ ਚਲਾਵੇ. ਜੇ ਵੈਰੀ ਅਗਨਿ ਅ੎ਤ੍ਰ ਛੱਡੇ ਤਾਂ ਉਸ ਨੂੰ ਵਰੁਣਾ੎ਤ੍ਰ ਨਾਲ ਸ਼ਾਂਤ ਕਰੇ. ਇਸੇ ਤਰਾਂ ਹੋਰ ਜਾਣੋ. ਇਨ੍ਹਾਂ ਅ੎ਤ੍ਰਾਂ ਦਾ ਹਾਲ ਸਰਬਲੋਹ ਅਤੇ ੪੦੫ ਵੇਂ ਚਰਿਤ੍ਰ ਵਿੱਚ ਬਹੁਤ ਵਿਸ੍ਤਾਰ ਸਹਿਤ ਲਿਖਿਆ ਹੈ.

        “ ਅਗਨਿ ਅਸਤ੍ਰ ਛਾਡਾ ਤਬ ਦਾਨਵ । ਜਾਂਤੇ ਭਏ ਭਸਮ ਬਹੁ ਮਾਨਵ । ਵਰੁਣ ਅਸਤ੍ਰ ਤਬ ਕਾਲ ਚਲਾਯੋ । ਸਗਲ ਅਗਨਿ ਕੋ ਤੇਜ ਮਿਟਾਯੋ । ਰਾਛਸ ਪਵਨ ਅਸਤ੍ਰ ਸੰਧਾਨਾ । ਜਾਂਤੇ ਉਡਤ ਭਏ ਗਣ ਨਾਨਾ । ਭੂਧਰਾਸਤ੍ਰ ਤਬਕਾਲ ਪ੍ਰਹਾਰਾ । ਸਭ ਸਿਵਕਨ ਕੋ ਪ੍ਰਾਣ ਉਬਾਰਾ । ਮੇਘ ਅਸਤ੍ਰ ਛੋਰਾ ਤਬ ਦਾਨਵ । ਭੀਜ ਗਏ ਜਿਹਂ ਤੇ ਸਭ ਮਾਨਵ । ਵਾਯੁ ਅਸਤ੍ਰ ਲੈ ਕਾਲ ਚਲਾਯੋ । ਸਭ ਮੇਘਨ ਤਤਕਾਲ ਉਡਾਯੋ । ” ***

                                                                                                                                                                                                                                                                        ( ਚਰਿਤ੍ਰ ੪੦੫ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.