ਅਸਵਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਵਾਰ (ਨਾਂ,ਪੁ) ਘੋੜੇ, ਹਾਥੀ, ਗੱਡੀ ਆਦਿ ’ਤੇ ਚੜ੍ਹਿਆ ਵਿਅਕਤੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਸਵਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਵਾਰ. ਫ਼ਾ ਸਵਾਰ. ਅਸਪ-ਵਾਰ. ਵਿ—ਅਸ਼੍ਵਾਰੋਹੀ. ਘੋੜੇ ਪੁਰ ਚੜ੍ਹਿਆ ਹੋਇਆ। ੨ ਆਰੋਹਿਤ. ਕਿਸੇ ਸਵਾਰੀ ਉੱਪਰ ਚੜਿਆ ਹੋਇਆ। ੩ ਸੰਗ੍ਯਾ—ਰਸਾਲੇ ਦਾ ਸਿਪਾਹੀ. ਸੰ. अश्वार. ਘੋੜੇ ਨੂੰ ਰੋਕਣ ਵਾਲਾ. ਜੋ ਘੋੜੇ ਦੀ ਚਾਲ ਆਪਣੇ ਵਸ਼ ਰੱਖੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਸਵਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਸਵਾਰ (ਸੰ.। ਫ਼ਾਰਸੀ ਸ੍ਵਾਰ) ੧. ਘੋੜੇ ਆਦਿ ਪਰ ਜੋ ਚੜ੍ਹੇ। ਯਥਾ-‘ਇਕਿ ਹੋਏ ਅਸਵਾਰ ਇਕਨਾ ਸਾਖਤੀ॥ ਇਕਨੀ ਬਧੇ ਭਾਰ ਇਕਨਾ ਤਾਖਤੀ’ ਭਾਵ ਇਕ ਗੁਰੂ (ਨਗਾਰਚੀ) ਦਾ ਸ਼ਬਦ ਵਾਜਾ ਸੁਣਦੇ (ਭਾਰ) ਸ੍ਰਵਣ ਮੰਨਨ ਕਰਨ ਲਗੇ , ਇਕ (ਸਾਖਤੀ) ਤਿਆਰੀ ਕਰਨ ਲਗੇ, ਅਰਥਾਤ ਨਿਧ੍ਯਾਸਨ ਵਿਖੇ ਲਗੇ, ਇਕ ਗਿਆਨ ਘੋੜੇ ਪਰ ਅਸਵਾਰ ਹੋਏ, ਅਰਥਾਤ ਪਰੋਖ ਗਿਆਨ ਹੋ ਗਿਆ। ਇਕ (ਤਾਖਤੀ) ਦੌੜ ਗਏ ਚੌਥੀ ਭੂਮਿਕਾ ਵਿਚ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਸਵਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਸਵਾਰ, ਪੁਲਿੰਗ  : ੧. ਸਵਾਰ, ਉਹ ਆਦਮੀ ਜੋ ਘੋੜੇ ਆਦਿ ਜਾਨਵਰ ਜਾਂ ਗੱਡੀ ਆਦਿ ਚੀਜ ਉਤੇ ਚੜ੍ਹਿਆ ਹੋਇਆ ਹੋਵੇ; ੨. ਰਸਾਲੇ ਜਾਂ ਪੁਲਸ ਦਾ ਕਰਮਚਾਰੀ ਜੋ ਘੋੜੇ ਜਾਂ ਊਠ ਉੱਤੇ ਸਵਾਰ ਹੋ ਕੇ ਕੰਮ ਕਰੇ,  ਵਿਸ਼ੇਸ਼ਣ-- ਚੜ੍ਹਿਆ ਹੋਇਆ, ਨਸ਼ੇ ਵਿਚ ਚੂਰ (ਲਾਗੂ ਕ੍ਰਿਆ : ਹੋਣਾ, ਕਰਨਾ, ਕਰਾਉਣਾ)

–ਅਸਵਾਰ ਹੋਣਾ, ਮੁਹਾਵਰਾ : ਸ਼ਰਾਬ ਪੀ ਕੇ ਮਸਤ ਹੋਣਾ, ਕਿਸੇ ਉੱਤੇ ਜ਼ੋਰ ਪਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-03-54-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.