ਅਸੰਭਵ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸੰਭਵ [ਵਿਸ਼ੇ] ਨਾ ਹੋ ਸਕਣ ਵਾਲ਼ਾ , ਨਾਮੁਮਕਿਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਸੰਭਵ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸੰਭਵ. ਸੰ. ਵਿ—ਜੋ ਸੰਭਵ ਨਾ ਹੋਵੇ. ਨਾਮੁਮਕਿਨ। ੨ ਸੰਗ੍ਯਾ—ਕਰਤਾਰ, ਜੋ ਜਨਮ ਰਹਿਤ ਹੈ. ਜੋ ਪੈਦਾ ਨਹੀਂ ਹੋਇਆ। ੩ ਪੁਰਾਣਾਂ ਅਨੁਸਾਰ ਵਿ੄ਨੁ। ੪ ਕਾਵ੍ਯ ਅਨੁਸਾਰ ਇੱਕ ਅਰਥਾਲੰਕਾਰ. ਅਣਬਣ ਬਾਤ ਦਾ ਹੋਣਾ. ਅਰਥਾਤ—ਨਾਮੁਮਕਿਨ ਦਾ ਬਣ ਜਾਣਾ, ਜਿਸ ਉਕਤਿ ਵਿੱਚ ਸਿੱਧ ਕਰੀਏ, ਇਹ “ਅਸੰਭਵ” ਅਲੰਕਾਰ ਹੈ. “ਅਨਹੂਬੇ ਕੀ ਬਾਤ ਕਛੁ ਪ੍ਰਗਟ ਭਈ ਸੀ ਜਾਨ.” (ਸ਼ਿਵਰਾਜ ਭੂ੄ਣ)

 

ਉਦਾਹਰਣ—

     ਮਸਕੰ ਭਗਨੰਤਿ ਸੈਲੰ ਕਰਦਮੰ ਤਰੰਤਿ ਪਪੀਲਕਹ,

                                                                                                                             ਸਾਗਰੰ ਲਘੰਤਿ ਪਿੰਗੰ ਤਮ ਪ੍ਰਗਾਸ ਅੰਧਕਹ,

                                                                                                                                 ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ

                                                                                                                                ਨਾਨਕ ਹਰਿ ਹਰਿ ਹਰੇ. (ਸਹਸ ਮ: ੫)

ਆਦਿ ਤਿਮਰਲੰਗ ਤੇ ਅਨੇਕ ਪਾਤਸ਼ਾਹ ਭਏ

                                                                                                                            ਕੇਤੀ ਕੁਲ ਬੀਤਗਈ ਅਮਲ ਚਲਾਇਕੈ,

ਦੇਸ਼ ਤੇ ਵਿਦੇਸ਼ ਚਾਰੋਂ ਚੱਕ ਸਭ ਨਿਵੈਂ ਆਯ

                                                                                                                              ਕਹੂੰ ਨਾ ਮਵਾਸੀ ਭਟ ਦਿਯੇ ਵਿਚਲਾਯਕੈ,

                                                                                                                               ਅਨਗਨ ਸੇਨ ਕੋਸ਼ ਦੀਰਘ ਦੁਰਗ ਭਾਰੀ

                                                                                                                                  ਰਾਜ ਕੋ ਸਮਾਜ ਕੌਨ ਸਕੈ ਸੁ ਗਿਨਾਯਕੈ,

                                                                                                                                    ਸ਼੍ਰੀ ਗੁਬਿੰਦ ਸਿੰਘ ਏ ਸਰੂਪ ਪੰਥ ਖ਼ਾਲਸਾ ਕੈ

                                                                                                                                      ਕੌਨ ਜਾਨੈ ਦੇਂਗੇ ਬਾਦਸ਼ਾਹਤ ਖਪਾਯਕੈ.

                                                (ਗੁਪ੍ਰਸੂ)

ਪੇਟ ਬਵਾਜਤ ਛੁਧਾ ਦੁਖ ਸ਼੍ਰੀ ਸਤਿਗੁਰੁ ਸਮੁਹਾਯ,

                                                                                                                             ਕੋ ਜਾਨਤ ਥੋ ਫੂਲ ਕੋ ਦੇਸ਼ਨਪਤਿ ਹ੍ਵੈਜਾਯ.

                                                                                                                      ੫ ਲੱਛਣ (ਲ੖ਣ) ਦਾ ਇੱਕ ਦੋ੄. ਦੇਖੋ, ਅਸੰਗਤਿ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਸੰਭਵ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Impossible_ਅਸੰਭਵ: ਅਸੰਭਵਤਾ ਨੂੰ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ। ਕੋਈ ਵੀ ਪਰਿਭਾਸ਼ਾ ਜਾਂ ਤਾਂ ਇਤਨੀ ਖੁਲ੍ਹੀ ਹੋਵੇਗੀ ਜਾਂ ਇਤਨੀ ਸੰਕੁਚਿਤ ਹੋਵੇਗੀ ਕਿ ਮਨੁਖੀ ਜੀਵਨ ਦੀ ਕਿਸੇ ਪਰਿਸਥਿਤੀ ਵਿਚ ਠੀਕ ਨਹੀਂ ਬੈਠੇਗੀ।

       ਮੁਆਇਦੇ ਦੇ ਨਾ-ਪਾਲਣ ਲਈ ਕੀਤੇ ਗਏ ਹਰਜਾਨੇ ਦੇ ਦਾਵੇ ਵਿਚ ਅਸੰਭਵਤਾ, ਆਮ ਤੌਰ ਤੇ, ਸਹੀ ਜਵਾਬਦੇਹੀ ਨਹੀਂ ਸਮਝੀ ਜਾਂਦੀ। ਜੇ ਕੀਤੇ ਜਾਣ ਵਾਲਾ ਕੰਮ ਮੁਢੋਂ ਹੀ ਅਸੰਭਵ ਸੀ ਅਤੇ ਇਹ ਗੱਲ ਦੋਹਾਂ ਧਿਰਾਂ ਨੂੰ ਮੁਆਇਦਾ ਕਰਨ ਵੇਲੇ ਮਲੂਮ ਸੀ ਤਾਂ ਉਹ ਮੁਆਇਦਾ ਸੁੰਨ ਹੋਵੇਗਾ, ਪਰ ਇਹ ਤਦ ਜੇ ਬਚਨਕਾਰ ਨੇ ਉਸ ਦਾ ਸੰਭਵ ਹੋਣਾ ਆਪਣੇ ਜ਼ਿੰਮੇ ਨ ਲਿਆ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.