ਅੰਗੂਠਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਗੂਠਾ (ਨਾਂ,ਪੁ) ਹੱਥ ਜਾਂ ਪੈਰ ਦੀ ਵਧੀ ਹੋਈ ਮੋਟੀ ਸ਼ਾਖ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅੰਗੂਠਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਗੂਠਾ [ਨਾਂਪੁ] ਹੱਥ ਜਾਂ ਪੈਰ ਦੀ ਸਭ ਤੋਂ ਮੋਟੀ ਉਂਗਲ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅੰਗੂਠਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਗੂਠਾ. ਗੂਠਾ. ਦੇਖੋ, ਅੰਗੁ ਅਤੇ ਅੰਗੁਲਿ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅੰਗੂਠਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੰਗੂਠਾ, ਸੰਸਕ੍ਰਿਤ (ਅੰਗੁਸ਼ਠ) / ਪੁਲਿੰਗ : ਹੱਥ ਜਾਂ ਪੈਰ ਦੀ ਸਭ ਤੋਂ ਮੋਟੀ ਉਂਗਲੀ, ਚਾਰ ਉਂਗਲੀਆਂ ਤੇ ਪੰਜਵਾਂ ਅੰਗੂਠਾ
–ਅੰਗੂਠਾ ਚੁੰਘਣਾ, ਕਿਰਿਆ ਸਕਰਮਕ : ੧. ਛੋਟੇ ਬੱਚੇ ਦਾ ਮੂੰਹ ਵਿਚ ਲੈ ਕੇ ਅੰਗੂਠਾ ਚੂਸਣਾ
–ਅੰਗੂਠਾ ਚੁੰਘਦਾ ਹੋਣਾ, ਮੁਹਾਵਰਾ : ਬਾਲ ਜਾਂ ਅਨਜਾਣ ਹੋਣਾ, ਕੁਝ ਨਾ ਜਾਣਦੇ ਹੋਣਾ
–ਅੰਗੂਠਾ ਦਿਖਾਉਣਾ, ਮੁਹਾਵਰਾ : ਠੁੱਠ ਵਿਖਾਉਣਾ
–ਅੰਗੂਠਾ ਵਿਖਾਉਣਾ : ਤੁੱਛ ਜਾਣਨਾ, ਚਿੜਾਉਣਾ, ਪਰਵਾਹ ਨਾ ਕਰਨਾ, ਮਖੌਲ ਕਰਨਾ, ਕਿਸੇ ਕੰਮੋਂ ਨਾਂਹ ਕਰ ਦੇਣਾ
–ਗਲ ਅੰਗੂਠਾ ਦੇਣਾ, ਮੁਹਾਵਰਾ : ੧. ਗਲ ਦੀ ਸੰਘੀ ਨੂੰ ਗੂਠੇ ਨਾਲ ਦੱਬ ਕੇ ਕਿਸੇ ਨੂੰ ਜਾਨ ਤੋਂ ਮਾਰ ਦੇਣਾ; ੨. ਬਹੁਤ ਮਜ਼ਬੂਰ ਕਰਨਾ, ਕਿਸੇ ਕੰਮ ਲਈ ਤੰਗ ਕਰਨਾ ਜਾਂ ਗ੍ਰਸਣਾ
–ਅੰਗੂਠਾ ਲਵਾਉਣਾ, ਮੁਹਾਵਰਾ : ਵਹੀ ਤੇ ਅੰਗੂਠੇ ਦਾ ਨਿਸ਼ਾਨ ਕਰਵਾ ਲੈਣਾ, ਕਰਜ਼ਾ ਚੁਕਾਉਣਾ, ਨਾਵਾਂ ਲਵਾਉਣਾ, ਪੱਕੀ ਲਿਖਤ ਲੈਣਾ
–ਅੰਗੂਠੇ ਲਵਾਉਣਾ, ਮੁਹਾਵਰਾ : ਮੇਜਰਨਾਮਾ ਤਿਆਰ ਕਰਨਾ, ਬਹੁਤ ਲੋਕਾਂ ਦੇ ਕਿਸੇ ਮੁਤਾਲਬੇ ਦੀ ਦਰਖਾਸਤ ਤਿਆਰ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-04-57-49, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First