ਅੰਗ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਗ (ਨਾਂ,ਪੁ) ਸਰੀਰ ਦਾ ਕੋਈ ਹਿੱਸਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅੰਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਗ [ਨਾਂਪੁ] ਸਰੀਰ ਦਾ ਕੋਈ ਹਿੱਸਾ; ਅੰਸ਼, ਭਾਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅੰਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਗ. ਸੰ. अङ्ग्. ਧਾ—ਚਿੰਨ੍ਹ ਕਰਨਾ. ਚਲਨਾ. ਪ੍ਰਵਿ੍ਰੱਤ ਕਰਨਾ। ੨ ਸੰ. अङ्ग. ਸੰਗ੍ਯਾ—ਸ਼ਰੀਰ. ਦੇਹ. “ਅਧਿਕ ਅਨੰਦਿਤ ਪਿਖਿ ਗੁਰੁ ਅੰਗ.” (ਗੁਪ੍ਰਸੂ)। ੩ ਹੱਥ , ਪੈਰ , ਸਿਰ ਆਦਿਕ ਸ਼ਰੀਰ ਦੇ ਭਾਗ । ੪ ਉਪਾਯ (ਉਪਾਉ). ਯਤਨ। ੫ ਮਿਤ੍ਰ. ਦੋਸ੍ਤ. ਪਿਆਰਾ । ੬ ਪੱਖ. ਸਹਾਇਤਾ. “ਜਿਨ ਕਾ ਅੰਗ ਕਰੈ ਮੇਰਾ ਸੁਆਮੀ.” (ਸਾਰ ਮ: ੪ ਪੜਤਾਲ) ੭ ਹਿੱਸਾ. ਭਾਗ। ੮ ਅੰਕ. ਹਿੰਦਸਾ। ੯ ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼ , ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. “ਤਿਸ ਦਿਸ ਅੰਗ ਬੰਗ ਤੇ ਆਦੀ.” (ਗੁਪ੍ਰਸੂ) ਮਹਾਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇੑਣਾ ਦੇ ਉਦਰ ਤੋਂ ਦੀਰਘਤਮਾ ਰਿਖੀ ਦੇ ਪੁਤ੍ਰ ਹੋਏ. ਅੰਗ, ਵੰਗ , ਕਲਿੰਗ, ਪੁੰਡ੍ਰ, ਅਤੇ ਸੂ. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਥਾਪੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30529, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅੰਗ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅੰਗ : ਇਹ ਇਕ ਪੁਰਾਣੀ ਬਸਤੀ ਹੈ, ਜੋ ਬਿਹਾਰ ਦੇ ਭਾਗਲਪੁਰ ਅਤੇ ਮੁੰਘੇਰ ਜ਼ਿਲ੍ਹਿਆਂ ਨਾਲ ਲਗਦੀ ਸੀ। ਇਸ ਦੀ ਰਾਜਧਾਨੀ ਚੰਪਾ ਸੀ। ਅੱਜ ਵੀ ਭਾਗਲਪੁਰ ਦੇ ਇਕ ਮਹੱਲੇ ਦਾ ਨਾਂ ਚੰਪਾਨਗਰ ਹੈ। ਮਹਾਂਭਾਰਤ ਦੀ ਪਰੰਪਰਾ ਅਨੁਸਾਰ ਅੰਗ ਦੇ ਬ੍ਰਹਦ੍ਰਥ ਅਤੇ ਦੂਜੇ ਰਾਜਿਆਂ ਨੇ ਮਗਧ ਨੂੰ ਜਿੱਤਿਆ ਸੀ, ਪਿੱਛੋਂ ਬਿੰਬੀਸਾਰ ਅਤੇ ਮਗਧ ਦੀ ਵਧਦੀ ਹੋਈ ਤਾਕਤ ਦਾ ਉਹ ਆਪ ਵੀ ਸ਼ਿਕਾਰ ਹੋ ਗਿਆ। ਰਾਜਾ ਦਸ਼ਰਥ ਦੇ ਮਿੱਤਰ ਲੋਮਪਾਦ ਅਤ ਮਹਾਂਭਾਰਤ ਦੇ ਅੰਗ ਰਾਜ ਕਰਣਿ ਨੇ ਇੱਥੇ ਰਾਜ ਕੀਤਾ ਸੀ। ਬੋਧੀ ਪੁਸਤਕ ‘ਅੰਗੁੱਤਰਨਿਕਾਯ’ ਵਿਚ ਭਾਰਤ ਦੀਆਂ ਬੁੱਧ ਤੋਂ ਪਹਿਲਾਂ ਦੀਆਂ ਸੋਲ੍ਹਾਂ ਬਸਤੀਆਂ ਵਿਚ ਅੰਗ ਨੂੰ ਵੀ ਗਿਣਿਆ ਗਿਆ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 23034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no
ਅੰਗ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅੰਗ : ਵਿਉਤਪਤੀ ਅਨੁਸਾਰ ‘ਅੰਗ’ ਸ਼ਬਦ ਦਾ ਅਰਥ ‘ਉਪਕਾਰੀ’ ਹੁੰਦਾ ਹੈ। ਜਿਸ ਰਾਹੀਂ ਕਿਸੇ ਚੀਜ਼ ਦਾ ਰੂਪ ਜਾਣਨ ਵਿਚ ਸਹਾਇਤਾ ਮਿਲੇ ਉਸ ਨੂੰ ਵੀ ‘ਅੰਗ’ ਕਹਿੰਦੇ ਹਨ। ਇਸੇ ਲਈ ਵੇਦ ਦੇ ਉਚਾਰਨ, ਅਰਥ ਅਤੇ ਵਰਣਨ ਯੋਗ ਕਰਮ-ਕਾਂਡ ਦੇ ਗਿਆਨ ਵਿਚ ਸਹਾਇਕ ਸ਼ਾਸਤਰਾਂ ਨੂੰ ‘ਵੇਦਾਂਗ’ ਕਹਿੰਦੇ ਹਨ। ਇਨ੍ਹਾਂ ਦੀ ਗਿਣਤੀ ਛੇ ਹੈ। (1) ਸ਼ਬਦਮਈ ਮੰਤਰਾਂ ਦੇ ਠੀਕ ਉਚਾਰਨ ਦੀ ਸਿੱਖਿਆ ਦੇਣ ਵਾਲਾ ਅੰਗ ‘ਸ਼ਿਕਸ਼ਾ’ ਅਖਵਾਉਂਦਾ ਹੈ; (2) ਯੱਗਾਂ ਦੇ ਪ੍ਰਬੰਧ ਤੇ ਵਿਧੀਆਂ ਆਦਿ ਦੱਸਣ ਵਾਲਾ ਸ਼ਾਸਤਰ ‘ਕਲਪ’ ਮੰਨਿਆ ਜਾਂਦਾ ਹੈ ਜੋ ਸ੍ਰੋਤਸੂਤਰ, ਗ੍ਰਹਿਸੂਤਰ ਅਤੇ ਧਰਮਸੂਤਰ ਦੇ ਭੇਦ ਨਾਲ ਤਿੰਨ ਕਿਸਮਾਂ ਦਾ ਹੁੰਦਾ ਹੈ ; (3) ਪਦ ਦੇ ਸਰੂਪ ਦੱਸਣ ਵਾਲਾ ‘ਵਿਆਕਰਨ’ ਹੈ; (4) ਪਦਾਂ ਦੀ ਵਿਉਤਪਤੀ ਦੱਸ ਕੇ ਉਨ੍ਹਾਂ ਦੇ ਅਰਥਾਂ ਦਾ ਨਿਰਣਾ ਕਰਾਉਣ ਵਾਲਾ ‘ਨਿਰੁਕਤ’ ਹੈ; (5) ਛੰਦਾਬੰਦੀ ਬਾਰੇ ਦੱਸਣ ਵਾਲਾ ‘ਛੰਦ’ ਅਖਵਾਉਂਦਾ ਹੈ ਅਤੇ (6) ਯੱਗ ਦੇ ਉਚਿਤ ਸਮੇਂ ਦਾ ਸਮਰਥਕ ‘ਜਿਉਤਸ਼’ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 23033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no
ਅੰਗ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੰਗ, ਸੰਸਕ੍ਰਿਤ / ਪੁਲਿੰਗ : ੧. ਹਿੱਸਾ, ਅੰਸ਼, ਭਾਗ; ੨. ਸਰੀਰ ਦਾ ਕੋਈ ਹਿੱਸਾ, ਹੱਥ ਪੈਰ ਆਦਿ ਜੋੜ; ੩. ਅੰਕ, ਹਿੰਦਸਾ; ੪. ਗਿਣਤੀ ਦੱਸਣ ਵਾਲਾ
–ਅੰਗ ਅੰਗ ਟੁੱਟਣਾ, ਮੁਹਾਵਰਾ : ਜੋੜ ਜੋੜ ਦੁਖਣਾ, ਸਾਰੇ ਸਰੀਰ ਨੂੰ ਤੋੜ ਲੱਗਣਾ, ਥਕਾਵਟ ਹੋਣਾ
–ਅੰਗ ਸੰਗ, ਕਿਰਿਆ ਵਿਸ਼ੇਸ਼ਣ ਨਾਲ, ਸਾਥ (ਲਾਗੂ ਕਿਰਿਆ : ਹੋਣਾ, ਰਹਿਣਾ)
–ਅੰਗ ਸਾਕ, ਪੁਲਿੰਗ : ਸੰਬੰਧੀ, ਰਿਸ਼ਤੇਦਾਰ
–ਅੰਗ ਸੌਂ ਜਾਣਾ, ਅੰਗ ਸੌਣਾ, ਕਿਰਿਆ ਅਕਰਮਕ : ਅੰਗ ਵਿਚ ਹਿੱਲਣ ਦੀ ਤਾਕਤ ਨਾ ਰਹਿਣਾ, ਸਰੀਰ ਦੇ ਕਿਸੇ ਹਿੱਸੇ ਦਾ ਸੁੰਨ ਹੋ ਜਾਣਾ
–ਅੰਗ ਹੀਨ, ਵਿਸ਼ੇਸ਼ਣ : ਜਿਸ ਦਾ ਕੋਈ ਅੰਗ ਜਾਂਦਾ ਰਿਹਾ ਹੋਵੇ, ਲੰਙਾ, ਕਾਣਾ, ਲੰਙਾਂ, ਡੁੱਡਾ ਆਦਿ
–ਅੰਗ ਕਰਨਾ, ਮੁਹਾਵਰਾ : ਪੱਖ ਕਰਨਾ, ਨਾਲ ਰਹਿਣਾ, ਬਚਾਉਣਾ, ਸਹਾਇਤਾ ਕਰਨਾ
–ਅੰਗ ਖੁੱਸਣਾ, ਮੁਹਾਵਰਾ : ਤੋੜ ਲੱਗਣਾ, ਅੰਗ ਪੈਰ ਟੁਟਣ ਲੱਗਣਾ, ਅਚੋਂ ਜਾਂ ਅਚਵੀ ਹੋਣਾ
–ਅੰਗ ਪਾਉਣਾ, ਮੁਹਾਵਰਾ : ਨਾਵਾਂ ਲਿਖਣਾ, ਗਿਣਤੀ ਦੇ ਹਿੰਦਸੇ ਲਿਖਨਾ, ਸਫ਼ੇ ਦੇਣਾ, ਅੰਦਾਜ਼ਾ ਲਾਉਣਾ, ਬਪਾਰੀ ਦੇ ਕਿਸੇ ਮਾਲ ਤੇ ਲਿਖੇ ਹੋਏ ਗੁਪਤ ਹਿੰਦਸੇ ਜਾਂ ਚਿੰਨ੍ਹ ਜੋ ਉਸ ਮਾਲ ਦਾ ਮੁੱਲ ਦੱਸਦੇ ਹਨ
–ਅੰਗ ਪਾਲਣਾ, ਮੁਹਾਵਰਾ : ਮਿੱਤਰਤਾਈ ਦੀ ਲਾਜ ਰੱਖਣਾ, ਦੋਸਤੀ ਨਿਭਾਉਣਾ ਪੱਖ ਕਰਨਾ, ਸਾਥ ਦੇਣਾ
–ਅੰਗ ਪੂਰਨਾ, ਮੁਹਾਵਰਾ : ਚੌਕ ਪੂਰਨਾ, ਚੌਕ ਦੇ ਘਰ ਸੁੱਕੇ ਆਟੇ ਆਦਿ ਨਾਲ ਗ੍ਰੈਹਾਂ ਅਨੁਸਾਰ ਭਰਨਾ
–ਅੰਗ ਭੰਗ ਹੋਣਾ, ਮੁਹਾਵਰਾ : ਕੋਈ ਅੰਗ ਜਾਂਦਾ ਰਹਿਣਾ, ਕੋਈ ਅੰਗ ਕੱਟਿਆ ਜਾਣਾ, ਲੰਙਾਂ ਆਦਿ ਹੋ ਜਾਣਾ
–ਅੰਗ ਭੇੜਨਾ, ਕਿਰਿਆ ਸਕਰਮਕ : ਮੇਲ ਕਰਨਾ, ਭੇਟ ਕਰਨਾ, ਛੁਹਣਾ
–ਅੰਗ ਲੱਗਣਾ, ਮੁਹਾਵਰਾ : ਪਿੰਡੇ ਨਾਲ ਛੁਹਣਾ, ਕੱਪੜੇ ਗਹਿਣੇ ਆਦਿ ਦਾ ਪਹਿਲੀ ਵਾਰ ਪਹਿਨਣਾ, ਜੱਫੀ ਪਾਉਣਾ, ਸਗਾਰਥੇ ਲੱਗਣਾ
–ਅੰਗ ਲਾਉਣਾ, ਮੁਹਾਵਰਾ : ੧. ਜੱਫੀ ਪਾਉਣਾ, ਘੁੱਟ ਕੇ ਮਿਲਣਾ ੨. ਪਹਿਲੀ ਵਾਰ ਗਹਿਣੇ ਕੱਪੜੇ ਆਦਿ ਪਾਉਣਾ
–ਅੰਗ ਲੈਣਾ, ਮੁਹਾਵਰਾ : ਆਪਣਾ ਹਿੱਸਾ (ਦੱਛਣਾ) ਲੈ ਲੈਣਾ, ਬ੍ਰਾਹਮਣਾਂ ਲਾਗੀਆਂ ਆਦਿ ਦਾ ਲਾਗ ਲੈਣਾ. ਕੂਤਣਾ, ਅੱਟਾ ਸੱਟਾ ਲਾਉਣਾ, ਅੰਦਾਜ਼ਾ ਲਾਉਣਾ, ਅੰਦਾਜ਼ਾ ਕਰਨਾ
–ਅੰਗਰੱਖਾ, ਪੁਲਿੰਗ : ਤਣੀਆਂ ਵਾਲਾ ਲੰਮਾ ਚੋਲਾ
–ਅੰਗਰਾਗ, ਸੰਸਕ੍ਰਿਤ / ਪੁਲਿੰਗ : ਸਰੀਰ ਉੱਪਰ ਲਾਉਣ ਵਾਲਾ ਚੰਦਨ, ਕੇਸਰ, ਕੇਸਰ, ਕਪੂਰ ਆਦਿਕ ਦਾ ਲੇਪ, ਅੰਗ ਨੂੰ ਰੰਗਣ ਵਾਲਾ ਲੇਪ, ਇਸਤਰੀਆਂ ਦੇ ਪੰਜ ਅੰਗਾਂ ਦੀ ਸਜਾਵਟ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 12551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-03-38-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First